ਨਵੀਂ ਦਿੱਲੀ : ਭਾਰਤੀ ਕ੍ਰਿਕਟ ਦੇ ਸਾਬਕਾ ਧਮਾਕੇਦਾਰ ਬੱਲੇਬਾਜ਼ ਵਰਿੰਦਰ ਸਹਿਵਾਗ ਦੇ ਨਾਂ ਇਕ ਅਟੁੱਟ ਰਿਕਾਰਡ ਹੈ ਜੋ ਹੁਣ ਤਕ ਨਹੀਂ ਟੁੱਟਿਆ। 2004 'ਚ ਪਾਕਿਸਤਾਨ ਦੌਰੇ 'ਤੇ ਧਮਾਕੇਦਾਰ ਬੱਲੇਬਾਜ਼ ਵਰਿੰਦਰ ਸਹਿਵਾਗ ਨੇ 1 ਨੋ ਗੇਂਦ 'ਚ 17 ਦੌੜਾਂ ਦਾ ਕਾਰਨਾਮਾ ਕੀਤਾ ਸੀ। ਇਹ ਕਾਰਨਾਮਾ ਸਹਿਵਾਗ ਨੇ ਗੇਂਦਬਾਜ਼ ਨਵੇਦ ਓਲ ਹਸਨ ਦੇ ਖਿਲਾਫ ਕੀਤਾ ਸੀ ਜਿਸ ਕਾਰਨ ਉਹ ਬੌਖਲਾ ਗਿਆ ਸੀ।
ਪਾਕਿਸਤਾਨ ਵਲੋਂ ਗੇਂਦਬਾਜ਼ੀ ਦੀ ਜ਼ਿੰਮੇਦਾਰੀ ਗੇਂਦਬਾਜ਼ ਨਾਵੇਦ ਓਲ ਹਸਨ 'ਤੇ ਸੀ। ਭਾਰਤੀ ਟੀਮ ਨੇ 10 ਓਵਰਾਂ 'ਚ 1 ਵਿਕਟ 'ਤੇ 7.9 ਦੀ ਔਸਤ ਨਾਲ 79 ਦੌੜਾਂ ਬਣਾਈਆਂ ਸਨ। ਇਸ ਧਮਾਕੇਦਾਰ ਪਾਰੀ ਦੇ ਨਾਇਕ ਵੀਰੂ ਸਨ ਜਦੋਂ ਨਾਵੇਦ ਦੇ 11ਵੇਂ ਓਵਰ ਦੀ ਪਹਿਲੀ ਗੇਂਦ 'ਤੇ 17 ਦੌੜਾਂ ਬਣਾਈਆਂ ਸਨ।