ਚੰਡੀਗੜ•, 19 ਮਾਰਚ : (ਮਨਜੀਤ ਸਿੰਘ ਟਿਵਾਣਾ) : ਪੰਜਾਬ ਸਮੇਤ ਦੇਸ਼ ਦੀ ਰਾਜਨੀਤੀ ਚ ਆਈ ਨੈਤਿਕ ਗਿਰਾਵਟ 'ਤੇ ਇਕ ਸੀਨੀਅਰ ਪੁਲਿਸ ਅਫਸਰ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉਤੇ ਬਹੁਤ ਹੀ ਭਾਵਪੂਰਨ ਟਿੱਪਣੀ ਕੀਤੀ ਕਿ ''ਗਰਮੀ ਤੇ ਬੇਸ਼ਰਮੀ ਬਸ ਮੰਨਣ ਦੀ ਹੁੰਦੀ ਹੈ।” ਇਹ ਟਿੱਪਣੀ ਪੱਤਰਕਾਰਾਂ ਦੀ ਉਸ ਬਹਿਸ ਵਿਚ ਸੁਣੀ ਗਈ ਜੋ ਅੱਜ ''ਪੰਜਾਬ ਵਿੱਚ ਆਮ ਆਦਮੀ ਪਾਰਟੀ ਨਹੀਂ ਟੁੱਟੇਗੀ,” ਦੀਆਂ ਸੁਰਖੀਆਂ ਨੂੰ ਖਬਰ ਦਾ ਰੂਪ ਦੇਣ ਦੀ ਕਸਰਤ ਕਰ ਰਹੀ ਸੀ। ਅੱਜ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਤੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸਹਿ ਪ੍ਰਧਾਨ ਅਮਨ ਅਰੋੜਾ ਦੋਵਾਂ ਨੇ ਹੀ ਇਸ ਗੱਲ ਨੂੰ ਸਾਫ਼ ਕਰ ਦਿੱਤਾ ਹੈ, ਕਿ ਕੇਜਰੀਵਾਲ ਦੇ ਮਾਫੀਨਾਮੇ ਤੋਂ ਬਾਅਦ ਪਾਰਟੀ ਚ ਪੈਦਾ ਚ ਪੈਦਾ ਹੋਇਆ ਸਿਆਸੀ ਤੂਫਾਨ ਫਿਲਹਾਲ ਥੰਮ ਗਿਆ ਹੈ।
ਖਹਿਰਾ ਨੇ ਕਿਹਾ ਕਿ ਬਿਕਰਮ ਮਜੀਠੀਆ ਤੋਂ ਮੁਆਫ਼ੀ ਮੰਗ ਕੇ ਕੇਜਰੀਵਾਲ ਨੇ ਗ਼ਲਤ ਕੀਤਾ ਹੈ ਪਰ ਅਰਵਿੰਦ ਕੇਜਰੀਵਾਲ ਦਾ ਇਸ ਬਾਰੇ ਇਕ ਆਪਣਾ ਵੱਖਰਾ ਨਜ਼ਰੀਆ ਹੈ ਜੋ ਉਨ•ਾਂ ਕੱਲ• ਪਾਰਟੀ ਦੇ ਵਿਧਾਇਕਾਂ ਨੂੰ ਦੱਸਿਆ ਹੈ। ਅਮਨ ਅਰੋੜਾ ਦਾ ਕਹਿਣਾ ਹੈ ਕਿ ਮੁਆਫ਼ੀ ਮੰਗਣਾ ਕੇਜਰੀਵਾਲ ਦੀ ਮਜਬੂਰੀ ਬਣ ਗਿਆ ਹੈ। ਉਨ•ਾਂ 'ਤੇ ਮਾਣਹਾਨੀ ਦੇ ਇੰਨੇ ਕੇਸ ਚੱਲ ਰਹੇ ਹਨ ਕਿ ਅਦਾਲਤਾਂ ਦੇ ਚੱਕਰਾਂ ਵਿੱਚ ਕੋਈ ਕੰਮ ਨਹੀਂ ਹੋ ਪਾ ਰਿਹਾ। ਪਾਰਟੀ ਪ੍ਰਧਾਨ ਭਗਵੰਤ ਮਾਨ ਤੇ ਸਹਿ ਪ੍ਰਧਾਨ ਅਮਨ ਅਰੋੜਾ ਦਾ ਅਸਤੀਫ਼ਾ ਵੀ ਨਾ- ਮਨਜ਼ੂਰ ਕਰ ਦਿਤਾ ਗਿਆ ਹੈ।
ਪੰਜਾਬ ਵਿੱਚ ਆਮ ਆਦਮੀ ਪਾਰਟੀ ਹੁਣ ਖੁਦ ਹੀ ਕੀਤੇ ਡੈਮੇਜ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਹੋਈ ਵਿਖਾਈ ਦੇ ਰਹੀ ਰਹੀ ਹੈ, ਪਰ ਇਹ ਇਸ ਵਿਚ ਕਿੰਨੀ ਕੁ ਕਾਮਯਾਬ ਹੁੰਦੀ ਹੈ, ਅਜੇ ਦੇਖਣਾ ਬਾਕੀ ਹੋਵੇਗਾ। ਸਿਆਸੀ ਹਲਕਿਆਂ ਵਿਚ ਇਹ ਮੰਨਿਆ ਜਾ ਰਿਹਾ ਹੈ ਕਿ ਕੇਜਰੀਵਾਲ ਦੇ ਮਜੀਠੀਆ ਤੋਂ ਮੁਆਫ਼ੀ ਮੰਗਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੰਜਾਬ ਦੀ ਸਿਆਸਤ ਵਿੱਚ ਮੁੜ ਪੈਰ ਜਮਾਉਣਾ ਸੁਖਾਲਾ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ 15 ਮਾਰਚ ਨੂੰ ਮਜੀਠੀਆ ਤੋਂ ਲਿਖਤੀ ਤੌਰ 'ਤੇ ਮੁਆਫ਼ੀ ਮੰਗ ਕੇ ਉਨ•ਾਂ 'ਤੇ ਲਾਏ ਹੋਏ ਸਾਰੇ ਇਲਜ਼ਾਮ ਵਾਪਲ ਲੈ ਲਏ ਸਨ। ਇਸ ਤੋਂ ਬਾਅਦ ਪਾਰਟੀ ਦੇ ਨੇਤਾਵਾਂ ਨੇ ਪੰਜਾਬ ਵਿੱਚ ਕੇਜਰੀਵਾਲ ਖ਼ਿਲਾਫ਼ ਮੋਰਚਾ ਖੋਲ• ਦਿੱਤਾ ਸੀ। ਪੰਜਾਬ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਵੀਹ ਵਿਧਾਇਕ ਹਨ । ਮੁਆਫ਼ੀਨਾਮੇ ਤੋਂ ਖਫਾ ਵਿਧਾਇਕਾਂ ਨਾਲ ਐਤਵਾਰ ਨੂੰ ਦਿੱਲੀ ਵਿੱਚ ਮੁਲਾਕਾਤ ਕੀਤੀ, ਪਰ ਸਿਰਫ਼ 10 ਵਿਧਾਇਕ ਹੀ ਉੱਥੇ ਪਹੁੰਚੇ ਸਨ।