ਲਿੰਗਾਇਤ ਧਰਮ ਦੇ ਮੁੱਖੀ ਸ੍ਰੀ ਕਨੇਸਵਰ ਸਵਾਮੀ ਅੱਪਾ ਅਤੇ ਸਮੁੱਚੇ ਲਿੰਗਾਇਤਾਂ ਨੂੰ ਹਾਰਦਿਕ ਮੁਬਾਰਕਬਾਦ
ਫ਼ਤਹਿਗੜ੍ਹ ਸਾਹਿਬ, 20 ਮਾਰਚ (ਮਨਜੀਤ ਸਿੰਘ ਟਿਵਾਣਾ) : 12ਵੀਂ ਸਦੀ ਵਿਚ ਇਕ ਮਨੁੱਖਤਾ ਪੱਖੀ, ਸਮਾਜ ਸੁਧਾਰਿਕ ਸਖਸ਼ੀਅਤ ਸੰਤ ਬਾਸਵ ਹੋਏ ਹਨ | ਜਿਨ੍ਹਾਂ ਨੇ ਕਿਹਾ ਸੀ ਕਿ ਮਨੁੱਖ ਦੇ ਜਨਮ ਅਨੁਸਾਰ ਨਹੀਂ, ਬਲਕਿ ਕੰਮ ਦੇ ਆਧਾਰ 'ਤੇ ਵਰਗੀਕਰਨ ਹੋਣਾ ਚਾਹੀਦਾ ਹੈ | ਉਨ੍ਹਾਂ ਨੇ ਆਪਣੀ ਅਧਿਆਤਮਿਕਖੋਜ ਅਨੁਸਾਰ ਹਿੰਦੂ ਧਰਮ ਦੇ ਵੈਦਾਂ, ਮੂਰਤੀ ਪੂਜਾ ਆਦਿ ਨੂੰ ਖਾਰਜ ਕਰ ਦਿੱਤਾ ਸੀ | ਉਸ ਸਮੇਂ ਤੋਂ ਹੀ ਲਿੰਗਾਇਤ ਧਰਮ ਇਕ ਵੱਖਰੇ ਧਰਮ ਦੇ ਤੌਰ ਤੇ ਵਿਚਰਦਾ ਆ ਰਿਹਾ ਹੈ | ਪਰ ਹਿੰਦੂਤਵ ਤਾਕਤਾਂ ਵੱਲੋਂ ਇਨ੍ਹਾਂ ਲਿੰਗਾਇਤਾਂ ਨੂੰ ਵੀ ਹਿੰਦੂ ਧਰਮ ਵਿਚ ਜ਼ਜਬ ਕਰਨ ਦੇ ਲੰਮੇ ਸਮੇਂ ਤੋਂ ਅਮਲ ਹੁੰਦੇ ਆ ਰਹੇ ਹਨ| ਜਦੋਂਕਿ ਲੱਖਾਂ ਦੀ ਗਿਣਤੀ ਵਿਚ ਲਿੰਗਾਇਤ ਧਰਮ ਵਿਚ ਵਿਸ਼ਵਾਸ ਰੱਖਣ ਵਾਲੇ ਕਰਨਾਟਕਾ, ਮਹਾਰਾਸਟਰਾਂ, ਤੇਲੰਗਨਾ ਅਤੇ ਆਧਰਾ ਪ੍ਰਦੇਸ਼ ਆਦਿ ਸੂਬਿਆਂ ਦੇ ਨਿਵਾਸੀ ਆਪਣੇ-ਆਪ ਨੂੰ ਹਿੰਦੂ ਧਰਮ ਤੋਂ ਵੱਖਰੇ ਲਿੰਗਾਇਤ ਧਰਮ ਦੇ ਹੀ ਅਨਿਆਈ ਪ੍ਰਵਾਨ ਕਰਦੇ ਹਨ ਅਤੇ ਆਪਣੀ ਵੱਖਰੀ ਪਹਿਚਾਣ ਲਈਜਮਹੂਰੀਅਤ ਅਤੇ ਅਮਨਮਈ ਤਰੀਕੇ ਸੰਘਰਸ਼ ਕਰਦੇ ਆ ਰਹੇ ਸਨ | ਹੁਣ ਜਦੋਂ ਕਰਨਾਟਕਾ ਦੀ ਸ੍ਰੀ ਸਿੱਧਰਮਈਆ ਸਰਕਾਰ ਨੇ ਲਿੰਗਾਇਤ ਧਰਮ ਨੂੰ ਕਾਨੂੰਨੀ ਪ੍ਰਵਾਨਗੀ ਦੇ ਕੇ ਇਕ ਵੱਖਰੇ ਧਰਮ ਵੱਜੋਂ ਇਕ ਘੱਟ ਗਿਣਤੀ ਕੌਮ ਦਾ ਦਰਜਾ ਦੇਣ ਦਾ ਐਲਾਨ ਕਰਕੇ ਸੈਂਟਰ ਸਰਕਾਰ ਨੂੰ ਇਸ ਸੰਬੰਧੀ ਅਗਲੇਰੀਕਾਨੂੰਨੀ ਕਾਰਵਾਈ ਕਰਨ ਦੀ ਸਿਫ਼ਾਰਿਸ ਕਰ ਦਿੱਤੀ ਹੈ, ਤਾਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਕਰਨਾਟਕਾ ਸਰਕਾਰ ਦੇ ਇਸ ਨਿਰਪੱਖਤਾ ਵਾਲੇ ਫੈਸਲੇ ਦਾ ਜਿਥੇ ਭਰਪੂਰ ਸਵਾਗਤ ਕਰਦਾ ਹੈ, ਉਥੇ ਲਿੰਗਾਇਤ ਧਰਮ ਦੇ ਧਰਮ ਗੁਰੂ ਸ੍ਰੀ ਕਨੇਸਵਰ ਸਵਾਮੀ ਅੱਪਾ, ਸਮੁੱਚੇ ਧਰਮ ਨਾਲ ਜੁੜੇ ਲੱਖਾਂ ਦੀ ਗਿਣਤੀਵਿਚ ਲਿੰਗਾਇਤਾਂ, ਸ੍ਰੀ ਵਾਮਨ ਮੇਸਰਾਮ ਮੁੱਖੀ ਬਾਮਸੇਫ ਭਾਰਤੀ ਮੁਕਤੀ ਮੋਰਚਾਂ ਨੂੰ ਇਸ ਖੁਸ਼ੀ ਦੇ ਦਿਹਾੜੇ ਉਤੇ ਜਿਥੇ ਹਾਰਦਿਕ ਮੁਬਾਰਕਬਾਦ ਭੇਜਦਾ ਹੈ, ਉਥੇ ਇਨ੍ਹਾਂ ਸਭਨਾਂ ਸਤਿਕਾਰਯੋਗ ਸਖਸ਼ੀਅਤਾਂ ਨੂੰ ਅਪੀਲ ਕਰਦਾ ਹੈ ਕਿ ਇਨ੍ਹਾਂ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸਾਂਝੇ ਤੌਰ ਤੇ ਹੋਏਗਠਜੋੜ ਨੂੰ ਇਸੇ ਤਰ੍ਹਾਂ ਹੋਰ ਮਜ਼ਬੂਤੀ ਮੁਲਕੀ ਪੱਧਰ ਤੇ ਦਿੱਤੀ ਜਾਵੇ | ਤਾਂ ਜੋ ਹਿੰਦੂਤਵ ਮੁਤੱਸਵੀ ਹੁਕਮਰਾਨ ਘੱਟ ਗਿਣਤੀ ਕੌਮਾਂ ਅਤੇ ਧਰਮਾਂ ਉਤੇ ਸਾਜ਼ਸੀ ਢੰਗ ਨਾਲ ਹਾਵੀ ਨਾ ਹੋ ਸਕਣ ਅਤੇ ਅਸੀਂ ਇਨ੍ਹਾਂ ਘੱਟ ਗਿਣਤੀ ਕੌਮਾਂ ਦੇ ਹੱਕ-ਹਕੂਕ ਮਹਿਫੂਜ ਕਰਨ ਹਿੱਤ ਆਪਣੀਆ ਵੱਖ-ਵੱਖ ਸੂਬਿਆਂ ਵਿਚਸਰਕਾਰਾਂ ਕਾਇਮ ਕਰਨ ਦੇ ਮਿਸ਼ਨ ਵਿਚ ਸਫ਼ਲ ਹੋ ਸਕੀਏ |
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਜਿਥੇ ਲਿੰਗਾਇਤ ਧਰਮ ਦੇ ਮੁੱਖੀ ਸ੍ਰੀ ਕਨੇਸਵਰ ਸਵਾਮੀ ਅੱਪਾ, ਸ੍ਰੀ ਵਾਮਨ ਮੇਸਰਾਮ ਅਤੇ ਘੱਟ ਗਿਣਤੀ ਕੌਮਾਂ ਦੇ ਆਗੂਆਂ ਨੂੰ ਕਰਨਾਟਕਾ ਸਰਕਾਰ ਵੱਲੋਂ ਲਿੰਗਾਇਤ ਧਰਮ ਨੂੰ ਕਾਨੂੰਨੀ ਮਾਨਤਾ ਦੇਣ ਦੇ ਹੋਏ ਅਮਲਉਤੇ ਹਾਰਦਿਕ ਮੁਬਾਰਕਬਾਦ ਭੇਜਦੇ ਹੋਏ ਖੁਸ਼ੀ ਇਜ਼ਹਾਰ ਕੀਤੀ, ਉਥੇ ਕਰਨਾਟਕਾ ਦੀ ਸ੍ਰੀ ਸਿੱਧਰਮਈਆ ਸਰਕਾਰ ਦੇ ਇਸ ਨਿਰਪੱਖਤਾ ਵਾਲੇ ਕੀਤੇ ਗਏ ਫੈਸਲੇ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸਿੱਖ ਕੌਮ, ਲਿੰਗਾਇਤਾਂ, ਭਾਰਤੀ ਮੁਕਤੀ ਮੋਰਚਾਂ ਤੇ ਹੋਰ ਘੱਟ ਗਿਣਤੀ ਕੌਮਾਂ ਦੇ ਬਿਨ੍ਹਾਂ ਤੇ ਉਚੇਚੇ ਤੌਰਤੇ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ | ਉਨ੍ਹਾਂ ਕਿਹਾ ਕਿ ਜਦੋਂ ਲਿੰਗਾਇਤ ਧਰਮ ਨੂੰ ਮੰਨਣ ਵਾਲੇ ਲੱਖਾਂ ਹੀ ਸਰਧਾਲੂਆਂ ਦੇ ਰਿਤੀ-ਰਿਵਾਜ ਹਿੰਦੂ ਧਰਮ ਤੋਂ ਵੱਖਰੇ ਹਨ | ਲਿੰਗਾਇਤ ਧਰਮ ਮੂਰਤੀ ਪੂਜਾ ਦਾ ਖੰਡਨ ਕਰਦਾ ਹੈ, ਉਥੇ ਇਹ ਆਪਣੇ ਮ੍ਰਿਤਕਾਂ ਨੂੰ ਅਗਨ ਭੇਟ ਕਰਨ ਦੀ ਬਜਾਇ ਦਫਨਾਉਦੇ ਹਨ | ਫਿਰਲਿੰਗਾਇਤ ਧਰਮ ਦੇ ਅਨਿਆਈ ਹਿੰਦੂ ਧਰਮ ਦਾ ਹਿੱਸਾ ਬਿਲਕੁਲ ਨਹੀਂ ਹਨ | ਪਰ ਹੁਕਮਰਾਨ ਆਪਣੀ ਵੋਟ ਸਿਆਸਤ ਦੀ ਸੌੜੀ ਸੋਚ ਅਧੀਨ ਉਪਰੋਕਤ ਲਿੰਗਾਇਤ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਗਰਦਾਨਕੇ ਤਾਨਾਸਾਹੀ ਤੇ ਫਿਰਕੂ ਸੋਚ ਨੂੰ ਲਾਗੂ ਕਰਕੇ ਜਮਹੂਰੀਅਤ ਕਦਰਾ-ਕੀਮਤਾ ਨੂੰ ਸੱਟ ਮਾਰਨਦੀਆਂ ਸਾਜ਼ਿਸਾਂ ਰਚਦੇ ਹਨ | ਜਿਸ ਵਿਚ ਹੁਣ ਉਤੇ ਇਸ ਲਈ ਕਾਮਯਾਬ ਨਹੀਂ ਹੋ ਸਕਣਗੇ ਕਿਉਂਕਿ ਹੁਣ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਲਿੰਗਾਇਤ ਧਰਮ, ਬਾਮਸੇਫ਼ ਭਾਰਤੀ ਮੁਕਤੀ ਮੋਰਚਾਂ, ਬਹੁਜਨ ਮੁਕਤੀ ਪਾਰਟੀ ਅਤੇ ਘੱਟ ਗਿਣਤੀ ਕੌਮਾਂ ਦਾ ਇਕ ਮਜ਼ਬੂਤ ਸਾਂਝਾ ਪਲੇਟਫਾਰਮ ਬਣ ਚੁੱਕਾ ਹੈ |ਜਿਸਦੀ ਬਦੌਲਤ ਅੰਮ੍ਰਿਤਸਰ, ਭੀਮਾ ਕੋਰੇਗਾਓ (ਮਹਾਰਾਸ਼ਟਰਾ), ਕੋਲ੍ਹਾਪੁਰ (ਮਹਾਰਾਸਟਰਾ) ਅਤੇ ਫਿਰ 12 ਫਰਵਰੀ 2018 ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸਾਂਝੇ ਇਕੱਠ ਹੋਣਾ ਅਤੇ ਆਪਣੇ ਮਿਸ਼ਨ ਵਿਚ ਅੱਗੇ ਵੱਧਣ ਦੀਆਂ ਪ੍ਰਤੱਖ ਮਿਸ਼ਾਲਾਂ ਸਾਬਤ ਕਰਦੀਆ ਹਨ ਕਿ ਹਿੰਦੂਤਵ ਤਾਕਤਾਂਆਪਣੇ ਮੰਦਭਾਵਨਾ ਭਰੇ ਮਿਸ਼ਨ ਵਿਚ ਕਤਈ ਕਾਮਯਾਬ ਨਹੀਂ ਹੋ ਸਕਣਗੀਆ ਅਤੇ ਇਨ੍ਹਾਂ ਉਪਰੋਕਤ ਵੱਖ-ਵੱਖ ਸੰਗਠਨਾਂ ਤੇ ਧਰਮਾਂ ਨੂੰ ਵੱਖਰੇ ਤੌਰ ਤੇ ਕਾਨੂੰਨੀ ਮਾਨਤਾ ਦੇਣੀ ਹੀ ਪਵੇਗੀ | ਇਨ੍ਹਾਂ ਸਾਂਝੇ ਯਤਨਾਂ ਦੇ ਸਦਕਾ ਇਕ ਮਜ਼ਬੂਤ ਤਾਕਤ ਵੱਜੋ ਉਭਰਕੇ ਸਾਹਮਣੇ ਆ ਰਹੇ ਹਨ | ਇਹੀ ਵਜਹ ਹੈ ਕਿਕਰਨਾਟਕਾ ਸਰਕਾਰ ਨੇ ਸਥਿਤੀ ਦੀ ਨਾਜੁਕਤਾ ਨੂੰ ਸਮਝਦਿਆ ਵਿਸ਼ਾਲਤਾ ਨਾਲ ਲਿੰਗਾਇਤ ਧਰਮ ਨੂੰ ਕਾਨੂੰਨੀ ਮਾਨਤਾ ਦੇਣ ਦੇ ਅਮਲ ਕੀਤੇ ਹਨ | ਅੱਜ ਅਸੀਂ ਲਿੰਗਾਇਤ ਧਰਮ, ਬਾਮੇਸਫ਼ ਭਾਰਤੀ ਮੁਕਤੀ ਮੋਰਚਾਂ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਬਹੁਜਨ ਮੁਕਤੀ ਪਾਰਟੀ ਅਤੇ ਘੱਟ ਗਿਣਤੀ ਕੌਮਾਂਇਕ-ਦੂਸਰੇ ਦੇ ਪੂਰਕ ਬਣ ਚੁੱਕੇ ਹਨ ਅਤੇ ਇਕ-ਦੂਸਰੇ ਨੂੰ ਅੱਛੀ ਤਰ੍ਹਾਂ ਸਮਝ ਵੀ ਲਿਆ ਹੈ ਅਤੇ ਇਕੱਤਰ ਹੋ ਕੇ ਸਾਂਝੇ ਤੌਰ ਤੇ ਸੰਘਰਸ਼ ਕਰਨ ਦਾ ਪ੍ਰਣ ਕੀਤਾ ਹੈ | ਅਜਿਹੇ ਅਮਲ ਸਾਨੂੰ ਸਭਨਾਂ ਨੂੰ ਇੰਡੀਆਂ ਦੇ ਵੱਖ-ਵੱਖ ਸੂਬਿਆਂ ਵਿਚ ਸਭ ਧਰਮਾਂ ਤੇ ਕੌਮਾਂ ਤੇ ਅਧਾਰਿਤ ਨਿਰਪੱਖਤਾ ਵਾਲੀਆ ਸਾਂਝੀਆਸਰਕਾਰਾਂ ਬਣਾਉਣ ਲਈ ਅਤੇ ਸਭਨਾਂ ਦੀ ਬਿਨ੍ਹਾਂ ਕਿਸੇ ਭੇਦਭਾਵ ਦੇ ਬਿਹਤਰੀ ਕਰਨ ਲਈ ਆਉਣ ਵਾਲੇ ਸਮੇਂ ਵਿਚ ਜ਼ਮੀਨ ਤਿਆਰ ਕਰਨਗੇ | ਇਹ ਕਦਮ ਸਾਡੀ ਸਭਨਾਂ ਦੀ ਆਜ਼ਾਦੀ ਦੇ ਮਿਸ਼ਨ ਦੀ ਪੂਰਤੀ ਕਰੇਗਾ |