ਚੰਡੀਗੜ੍ਹ, 6 ਅਪ੍ਰੈਲ (ਮਨਜੀਤ ਸਿੰਘ ਟਿਵਾਣਾ) : ਨਾਮਵਰ ਕਵਿੱਤਰੀ ਤੇ ਲੇਖਿਕਾ ਡਾ. ਗੁਰਮਿੰਦਰ ਸਿੱਧੂ ਦੀ ਕਿਤਾਬ 'ਚੇਤਿਆਂ ਦਾ ਸੰਦੂਕ' ਦਾ ਰਿਲੀਜ਼ ਸਮਾਰੋਹ ਪੰਜਾਬ ਕਲਾ ਭਵਨ ਸੈਕਟਰ 16 (ਚੰਡੀਗੜ੍ਹ) ਵਿਖੇ ਭਲਕੇ 8 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 10:30 ਵਜੇ ਕਰਵਾਇਆ ਜਾ ਰਿਹਾ ਹੈ| ਇਸ ਮੌਕੇ ਕਿਤਾਬ 'ਚੇਤਿਆਂ ਦਾ ਸੰਦਕੂ' ਰਿਲੀਜ਼ ਕੀਤੀ ਜਾਵੇਗੀ ਅਤੇ ਇਸ ਉਤੇ ਚਰਚਾਵਾਂ ਵੀ ਹੋਣਗੀਆਂ| ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਦੀ ਅਗਵਾਈ ਹੇਠ ਉਲੀਕੇ ਗਏ ਇਸ ਸਮਾਗਮ ਵਿਚ ਦੇਸ਼ ਦੇ ਨਾਮਵਰ ਲੇਖਕ ਜੰਗ ਬਹਾਦੁਰ ਗੋਇਲ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ| ਉਨ੍ਹਾਂ ਦੇ ਨਾਲ ਪ੍ਰਸਿੱਧ ਕਹਾਣੀਕਾਰ ਤੇ ਲੇਖਕ ਕਰਨਲ ਜਸਵੀਰ ਭੁੱਲਰ ਅਤੇ ਉਰਦੂ ਤੇ ਪੰਜਾਬੀ ਦੇ ਸ਼ਾਇਰ ਅਸ਼ੋਕ ਨਾਦਿਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣਗੇ| ਕਿਤਾਬ 'ਤੇ ਮੁੱਖ ਪਰਚਾ ਪ੍ਰਸਿੱਧ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਹੋਰੀਂ ਪੜ੍ਹਨਗੇ ਤੇ ਹੋਰ ਸਾਹਿਤਕ ਹਸਤੀਆਂ ਹਾਜ਼ਰ ਹੋਣਗੀਆਂ|