ਸੀਨੀਅਰ ਪੱਤਰਕਾਰ ਸ. ਸੁਖਦੇਵ ਸਿੰਘ ਜਿਨ੍ਹਾਂ ਦੇ ਤਜਰਬੇ ਅਤੇ ਅਨੁਭਵ ਨੂੰ ਪੱਤਰਕਾਰ ਬਰਾਦਰੀ ਵਿੱਚ ਬਹੁਤ ਸੰਜੀਦਗੀ, ਨਿਰਪੱਖਤਾ ਅਤੇ ਸਤਿਕਾਰ ਨਾਲ ਲਿਆ ਜਾਂਦਾ ਹੈ ਅਤੇ ਜਿਨ੍ਹਾਂ ਨੂੰ ਪੰਜਾਬ ਦੀ ਰਾਜਨੀਤੀ ਬਾਰੇ ਬੜੀ ਡੂੰਘੀ ਅਤੇ ਬਰੀਕ ਸਮਝ ਹੈ ਅਤੇ ਜਿਨ੍ਹਾਂ ਨੇ ਆਪਣੀ ਉਮਰ ਦੌਰਾਨ ਕਿੰਨੇ ਹੀ ਮੁੱਖ ਮੰਤਰੀਆਂ ਦੀ ਕਾਰਗੁਜ਼ਾਰੀ ਨੂੰ ਤੀਸਰੀ ਅੱਖ ਨਾਲ ਵੇਖਿਆ ਤੇ ਪਰਖਿਆ ਹੈ, ਉਨ੍ਹਾਂ ਨੇ ਹੁਣ ਪੰਜਾਬ ਪੁਲਿਸ ਦੇ ਸਿਖਰਲੇ ਅਧਿਕਾਰੀਆਂ ਵਿਚਾਲੇ, ਜਿਸ ਨੂੰ ਖਾਨਾਜੰਗੀ ਦਾ ਨਾਂਅ ਦਿੱਤਾ ਜਾ ਰਿਹਾ ਹੈ ਅਤੇ ਜਿਸ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਰੋਲ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ, ਉਸ ਬਾਰੇ ਉਨ੍ਹਾਂ ਵੱਲੋਂ ਆਪਣੀ ਫੇਸਬੁੱਕ 'ਤੇ ਜੋ ਪੋਸਟ ਪਾਈ ਗਈ ਹੈ ਅਤੇ ਜਿਸ ਬਾਰੇ ਹੋਈ ਬਹਿਸ ਦਾ ਉਨ੍ਹਾਂ ਨੇ ਜਵਾਬ ਦਿੱਤਾ ਹੈ, ਉਹ ਪੜ੍ਹਨ ਵਾਲੀ ਹੈ| ਅਸੀਂ ਇਸ ਬਹਿਸ ਨੂੰ ਧੰਨਵਾਦ ਸਹਿਤ 'ਹੰਸ ਸਰਵਰ' ਦੀ ਵੈਬਸਾਈਟ 'ਤੇ ਪੇਸ਼ ਕਰ ਰਹੇ ਹਾਂ| ਇਸ ਨਾਲ ਬਹਿਸ ਦਾ ਪੱਧਰ ਵੀ ਉੱਚਾ ਹੁੰਦਾ ਹੈ ਅਤੇ ਪੰਜਾਬ ਦੀ ਹਾਲਤ ਬਾਰੇ ਜਾਨਣ ਵਾਲੇ ਰੌਸ਼ਨ-ਦਿਮਾਗ ਦੋਸਤਾਂ ਦਾ ਘੇਰਾ ਵੀ ਵੱਧ ਜਾਂਦਾ ਹੈ| ਇਹੋ ਜਿਹੀਆਂ ਪੋਸਟਾਂ ਕਈ ਵਾਰ ਰਾਜਨੀਤਿਕ ਅਤੇ ਸਮਾਜਿਕ ਖੇਤਰ ਵਿੱਚ ਵੱਡੀਆਂ ਲਹਿਰਾਂ ਵੀ ਬਣ ਜਾਂਦੀਆਂ ਅਤੇ ਇਹ ਬਣਨੀਆਂ ਵੀ ਚਾਹੀਦੀਆਂ ਹਨ| : ਕਰਮਜੀਤ ਸਿੰਘ
Sukhdev Singh
Freelance Journalist at Chandigarh
ਨਾ ਇਹ ਖਾਨਾਜੰਗੀ ਹੈ, ਨਾ ਹੀ ਅਨੁਸ਼ਾਸਨਹੀਨਤਾ | ਅਖਬਾਰਾਂ ਹਾਈ ਕੋਰਟ ਅੰਦਰ ਪਏ ਧਮਾਕੇ ਦੀ ਮਹਤੱਤਾ ਨੂੰ ਪੁਠੇ ਪਾਸੇ ਲੈ ਗਈਆਂ ਹਨ | ਇਕ ਇੰਸਪੈਕਟਰ ਨਸ਼ਿਆਂ ਦਾ ਕਾਰੋਬਾਰ ਕਰਦਾ ਰੰਗੇ ਹਥੀਂ ਫੜਿਆ ਗਿਆ, ਵਿਸ਼ੇਸ਼ ਪੜਤਾਲੀਆ ਟੀਮ ਬਣੀ, ਪੜਤਾਲ ਸ਼ੁਰੂ ਹੋਈ ਪਰ ਕਹਾਣੀ ਅੰਦਰੋ ਅੰਦਰ ਚਲਦੀ ਰਹੀ | ਪਬਲਿਕ ਨੂੰ ਕੋਈ ਉਘ ਸੁਘ ਨਹੀਂ, ਇੰਸਪੈਕਟਰ ਕੀ ਕਹਿੰਦਾ, ਉਸ ਦੇ ਕਾਰੋਬਾਰ ਵਿਚ ਉਸ ਦਾ ਹਥ ਕੌਣ ਵਟਾਉਂਦਾ | ਅੰਤ ਨੁੰ ਭਾਂਡਾ ਆਣ ਕੇ ਹਾਈਕੋਰਟ 'ਤੇ ਭੱਜਦਾ | ਜੇ ਦੋਸ਼ ਸਚੇ ਹਨ ਤਾਂ ਜਗੋਂ ਤੇਰਵੀਂ ਹੋ ਰਹੀ ਹੈ | ਵਿਸ਼ੇਸ਼ ਟੀਮ ਦੇ ਮੁਖੀ ਨੂੰ ਧਮਕੀਆਂ ਮਿਲ ਰਹੀਆਂ ਹਨ | ਕਿਸ ਤੋਂ? ਸਟੇਟ ਦੇ ਪੁਲਿਸ ਮੁਖੀ ਤੋਂ ਅਤੇ ਉਨੇ ਹੀ ਵਡੇ ਇਕ ਹੋਰ ਡਾਇਰੈਕਟਰ ਜਨਰਲ ਤੋਂ | ਚਾਹੀਦਾ ਤਾਂ ਇਹ ਸੀ ਕਿ ਮੁਖ ਮੰਤਰੀ ਕੰਬ ਉਠਦਾ, ਦਮ ਰੋਕ ਲੈਂਦਾ, ਹਾਈ ਕੋਰਟ ਅੰਦਰ ਖੁਲੇ ਪੜਦੇ ਉਪਰ ਨਿਗਾਹ ਟਿਕਾਉਂਦਾ | ਕਹਿੰਦਾ ਹੈਂ ਇਹ ਕੀ ? ਉਸ ਦੀ ਬਜਾਏ ਪਹਿਲੀ ਸਟੇਅ ਉਹ ਬਗ਼ੈਰ ਪੜਤਾਲ ਦੇ ਕਹਿ ਰਿਹਾ ਹੈ ਕਿ ਉਸ ਦੇ ਦੋਵੇਂ ਚੋਟੀ ਦੇ ਅਫਸਰ ਦੁਧ ਧੋਤੇ ਹਨ, ਉਨਾਂ ਦਾ ਨਸ਼ਿਆਂ ਦੇ ਵਪਾਰ ਨਾਲ ਕੋਈ ਵਾਸਤਾ ਹੋ ਹੀ ਨਹੀਂ ਸਕਦਾ | ਇਹ ਮਹਿਜ਼ ਅਨੁਸ਼ਾਸਨਹੀਨਤਾ ਹੈ, ਗ੍ਰਹਿ ਯੁਧ ਹੈ ਅਤੇ ਉਹ ਇਸ ਅਨੁਸ਼ਾਸਨਹੀਨਤਾ ਨੁੰ ਬਰਦਾਸ਼ਤ ਨਹੀਂ ਕਰੇਗਾ| ਰਾਜਪ੍ਰਬੰਧਕ ਵਜੋਂ ਰਜਵਾੜਾਸ਼ਾਹੀ ਵਾਲੀ ਨਾਅਹਿਲੀਅਤ, ਨਾਲਾਇਕੀ ਤੇ ਦੀਵਾਲੀਆਪਣ | ਸੁਆਹ ਚਲਾਊ ਅਜਿਹਾ ਮੁੱਖ ਮੰਤਰੀ ਹਕੂਮਤ ?
Baljit Singh Otal : ਬਿਲਕੁਲ ਜੀ ੲਿਹ ਬਹੁਤ ਵੱਡਾ ਗਠਜੋੜ ਹੈ ਪੁਲੀਸ ਤੇ ਸਿਆਸਤਦਾਨਾਂ ਦਾ
Sukhdev Singh : ਸਚ ਜਾਣਿਉ, ਮੈਂ ਕਈ ਘੰਟੇ ਸੋਚਦਾ ਰਿਹਾ ਹਾਂ ਕਿ ਜੇ ਅਜਿਹਾ ਗਾਹ ਅਮਰੀਕਾ, ਕੈਨੇਡਾ, ਯੁਕੇ, ਜਰਮਨੀ ਵਿਚ ਪਿਆ ਹੁੰਦਾ? ਚਲੋ ਛਡੋ ਦੂਰ ਕਾਰਨੂੰ ਜਾਣੈ? ਜੇ ਇਹ ਘਟਣਾ ਦਖਣੀ ਕੋਰੀਆ, ਜਾਪਾਨ, ਥਾਈਲੈਂਡ ਵਿਚ ਵਾਪਰੀ ਹੁੰਦੀ? ਚਲੋ ਇਹ ਵੀ ਰਹਿਣ ਦਿਉ, ਬੰਗਲਾਦੇਸ਼, ਨੇਪਾਲ ਜਾਂ ਸ੍ਰੀਲੰਕਾ ਵਿਚ ? ਕੀ ਉਥੇ ਹੁਕਮਰਾਨ ਨੇ ਇਸ ਤਰ੍ਹਾਂ ਸੁਟ ਦਿਤੀ ਹੁੰਦੀ ? ????
Iqbal Gajjan : ...ਐਨਾਂ ਅਸਾਨ ਵੀ ਨਹੀਂ... ਭ੍ਰਿਸ਼ਟ ਪਰਬੰਧ ਨੂੰ ਚਲਾੳੁਣਾ ਜੀਓ.....!!!
Sukhdev Singh : ਫਿਰ ਜੋ ਕੀਤਾ ਹੈ ਕੈਪਟਨ ਨੇ, ਉਹ ਆਸਾਨ ਹੈ ?
Iqbal Gajjan :.....ਕੈਪਟਨ ਨੇ ਸਵਾਹ ੳੁੱਤੇ ਮਿੱਟੀ ਪਾੲੀ ਐ ..ੳੁਹ ਜਾਣੀ ਜਾਣ ਐ....ਭ੍ਰਿਸ਼ਟ ਪ੍ਰਬੰਧ 'ਚ ਤੁਸੀਂ ਨਹੀਂ ਆਪਣੀ ਪੁਗਾ ਸਕਦੇ...!!!
Santokh Singh Sandhawalia : Many high ups, politicians, police, have hand in glove as far as drugs is concerned. Capt is not solving this problem transparently nor allowing other facts to known to public, means covering it. His failure ?
Balvinder Balvinder : Police is known to b hands in glove with even petty criminals. How come an unknown un identified uncaught pick pocket returned the purse he snatched from a retired police officer's wife in panchkula the other day. Purse with all things intact was thrown into the victims residence.
Sukhdev Singh : The police and the pick-pockets association have a fair arrangdment : keep the stolen purse kn your safe custody, no pinching of it until 24 hours. Pocket the contents as settled only after clearance. No innocent (read influential) should be hit !!!!
Balvinder Balvinder : Thus the police role in bigger crimes, particularly the organised ones like drugs , can not be dismissed.
Sukhdev Singh : ਮੈਨੂੰ ਖੁਸ਼ੀ ਹੋਈ ਹੈ ਇਹ ਵੇਖ ਕੇ ਕਿ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਡਰੱਗ ਮਾਮਲੇ ਵਾਲੇ ਇਸ ਕੇਸ ਵਿਚ ਅਸੂਲੀ ਤੇ ਦਰੁਸਤ ਸਟੈਂਡ ਲਿਆ ਹੈ|
Sukhdev Singh : ਹਰ ਗੱਲ ਵਿਚ ... ਅਖੇ ਮੁਖ ਮੰਤਰੀ ਨੇ (ਤਿੰਨ) ਸੀਨੀਅਰ ਅਫਸਰਾਂ ਤੋਂ ਰਿਪੋਰਟ ਮੰਗ ਲਈ ਹੈ !! ਕੀ ਮੁੱਖ ਮੰਤਰੀ ਨੂੰ ਆਪਣੇ ਤੌਰ 'ਤੇ ਡਰੱਗ ਪੜਤਾਲ ਦੀ ਰਪੋਰਟ ਸਿਧੀ ਅਪਣੇ ਕੋਲ ਮੰਗਵਾ ਕੇ ਪੜ੍ਹਨੀ ਨਹੀਂ ਆਉਂਦੀ ? ਅਜਿਹੀ ਰਿਪੋਰਟ ਉਹ ਅਫਸਰਾਂ ਨੂੰ ਛਾਣ ਕੇ ਪੇਸ਼ ਕਰਨ ਲਈ ਕਿਉਂ ਕਹਿੰਦਾ ਹੈ? ਰਿਪੋਰਟ ਨੂੰ ਛਾਨਣ ਦੇ ਕੰਮ ਵਿਚ ਸ਼ੱਕੀ ਅਫਸਰ ਨੂੰ ਸ਼ਾਮਲ ਕਰਨ ਦਾ ਕੀ ਕੰਮ? ਉਸ ਦੀ ਅਜਿਹੀ ਕਸਰਤ ਦਾ ਮਤਲਬ ਹੈ ਮੁੱਢਲੀ ਪੜਤਾਲ ਤਾਕਿ ਸੀਐਮ ਨੂੰ ਬੁਨਿਆਦੀ ਤੱਥਾਂ ਦੀ ਜਾਣਕਾਰੀ ਹੋ ਜਾਵੇ|
Sukhdev Singh : ਜੇ ਮੁਖ ਮੰਤਰੀ ਨੂੰ ਫਾਈਲ ਵੀ ਪੜ੍ਹਨੀ ਨਹੀਂ ਆਉਂਦੀ ਤਾਂ ਉਹ ਇੰਨਾ ਵੱਡਾ ਰਾਜਪ੍ਰਬੰਧ ਕਿਵੇਂ ਚਲਾਉਂਦਾ ਹੋਊ ?
ਵਰਪਾਲ ਸਿੰਘ ਵੀਰ ਜੀਓ ਇਹ ਤਾਂ ਮੰਨ ਲੈਣਾ ਚਾਹੀਦਾ ਹੈ ਕਿ ਸੰਭਾਵਨਾ ਇਹ ਵੀ ਹੈ ਕਿ ਦੋ ਵੱਡੇ ਪੁਲਸ ਅਫਸਰਾਂ ਨੂੰ ਵ.ਗਪਕਵ ਕੀਤਾ ਜਾ ਰਿਹਾ| ਜੇ ਅਸੀਂ ਇਸ ਸੰਭਾਵਨਾ ਤੋਂ ਮੁਨਕਰ ਹੁੰਦੇ ਆਂ ਤਾਂ ਅਸੀਂ ਪੜਤਾਲੀਆ ਅਫਸਰ ਨੂੰ ਦੁੱਧ ਧੋਤਾ ਕਹਿ ਰਹੇ ਹਾਂ, ਯਾਨੀ ਕਿ ਸੰਭਾਵਨਾਵਾਂ ਦੋਵੇਂ ਹੀ ਹਨ|
Sukhdev Singh : ਪੜਤਾਲੀਆ ਅਫਸਰ ਕਾਨੂੰਨੀ ਤੌਰ 'ਤੇ ਮਿਲੀ ਤਾਕਤ ਅਨੁਸਾਰ ਕੰਮ ਕਰ ਰਿਹਾ ਹੈ | ਉਸ ਦੀ ਪੜਤਾਲ ਦੋਸ਼ੀਆਂ ਦੀ ਪੁਛ-ਗਿਛ 'ਤੇ ਆਧਾਰਤ ਹੈ | ਪੜਤਾਲੀਆ ਅਫਸਰ ਦੇ ਮਨਸ਼ੇ ਨੂੰ ਕਿੰਤੂ ਕਰਨਾ ਇਨਾ ਸੌਖਾ ਨਹੀਂ ਹੁੰਦਾ| ਉਹ ਵੀ ਚਟੋਪਾਧਿਆ ਜਿਹੇ ਸੀਨੀਅਰ ਅਫਸਰ ਦੇ ਮਨਸ਼ੇ ਨੂੰ| ਚਲੋ ਮੰਨ ਲਵੋ ਪੜਤਾਲ ਕਿਸੇ ਹੋਰ 'ਨਿਰਪਖ' ਧਿਰ ਦੇ ਹਵਾਲੇ ਕਰਨ ਦੀ ਲੋੜ ਹੈ | ਅਜਿਹਾ ਕਰਕੇ ਸਿਧੇ ਤੌਰ ਤੇ ਸੁਭਾਵਕਤਾ ਨਾਲ ਕਿੰਤੂ ਹੋਏ ਵਿਅਕਤੀ ਤਾਂ ਬਚ ਨਹੀਂ ਜਾਂਦੇ| ਉਨ੍ਹਾਂ ਵਲ ਨਵੀਂ ਪੜਤਾਲ ਤਕ ਸ਼ਕ ਦੀ ਸੂਈ ਤਾਂ ਘੁਮੇਗੀ ਹੀ |
Sukhdev Singh : ਜਿੰਨੀ ਦੇਰ ਪੜਤਾਲ ਪੜਤਾਲੀਆ ਅਫਸਰ ਦੇ ਹਥ ਵਿਚ ਹੈ, ਉਸ ਦੇ ਕੰਮ ਕਾਜ ਨੂੰ ਕਿੰਤੂ ਕਰਨਾ ਕਾਨੂੰਨ ਦੀਆਂ ਨਜ਼ਰਾਂ ਵਿਚ ਇਨਸਾਫ ਦੇ ਪਰਬੰਧ ਵਿਚ ਦਖਲ ਦੇਣਾ ਮੰਨਿਆ ਜਾਂਦਾ ਹੈ ਜਿਸ ਦੀ ਆਗਿਆ ਨਹੀਂ |
Amarjeet Grewal : ਬਾਈ ਜੀ ਰੌਲਾ ਤਾਂ ਚਟੋਪਾਧਿਆ ਦਾ ਅਰੋੜਾ ਤੇ ਦਿਨਕਰ ਗੁਪਤਾ ਨਾਲ ਹੈ ਫਿਰ ਹਰਪ੍ਰੀਤ ਸਿੱਧੂ ਹੋਰਾਂ ਨੂੰ ਕਿਉਂ ਵਿਚ ਲੈ ਆਂਦਾ ਇਸ ਬਾਰੇ ਵੀ ਟਿਪਣੀ ਦਿਓ ਨਾਲੇ ਹਰਪ੍ਰੀਤ ਸਿੱਧੂ ਹੋਰਾਂ ਨੂੰ ਅੱਧੇ ਪੰਜਾਬ ਦੀ ਜ਼ਿੰਮੇਵਾਰੀ ਦੇ ਕੇ ਫਿਰ ਉਨ੍ਹਾਂ ਦੇ ਹੱਥ ਨੂੜ ਲੈਣੇ ਵੀ ਕਿਥੋਂ ਦੀ ਦਿਆਨਤਦਾਰੀ ਹੈ ਮੁੱਖ ਮੰਤਰੀ ਦੀ ਜੀ !
Sukhdev Singh : ਨਸ਼ਿਆਂ ਦੇ ਮੁਦੇ ਨੂੰ ਪਾਰਦਰਸ਼ਤਾ ਨਾਲ ਨਹੀਂ ਨਿਪਟਿਆ ਜਾ ਰਿਹਾ | ਬਸ ਸੁਣਦੇ ਹੀ ਆ ਰਹੇ ਹਾਂ ਹਰਪਰੀਤ ਨੂੰ ਪੜਤਾਲ ਤੇ ਲਾਇਆ ਹੈ| ਅਗੋਂ ਕੀ ਹੋ ਰਿਹਾ ਹੈ, ਇਸ ਦਾ ਕਿਸੇ ਨੁੰ ਕੋਈ ਗਿਆਨ ਨਹੀਂ|
Gurmej Singh Aulakh Lopoke : Right opinion
Gurmej Singh Aulakh Lopoke : ਨਸ਼ਿਆਂ ਦਾ ਦਰਿਆ ਜਿਵੇਂ ਅਕਾਲੀ ਰਾਜ ਵਿੱਚ ਠਾਠਾਂ ਮਾਰਦਾ ਸੀ ਓਵੇਂ ਹੀ ਹੁਣ ਵੀ ਓਸੇ ਵੇਗ ਵਿਚ ਵਹਿ ਰਿਹਾ ਹੈ ਕੇਵਲ ਮਖੌਟੇ ਹੀ ਬਦਲੇ ਹਨ ਅਕਾਲੀ ਭਾਜਪਾਈਆਂ ਦੀ ਜਗ੍ਹਾਂ ਕਾਂਗਰਸੀ ਦਲਾਲਾਂ ਨੇ ਸਾਂਭ ਲਈ ਹੈ| ਫ਼ਰਕ ਕੇਵਲ ਇਹ ਪਿਆ ਹੈ ਕਿ ਹੁਣ ਨਸ਼ੇ ਰੇਤਾ ਬੱਜਰੀ ਦੀ ਸਪਲਾਈ ਦੁੱਗਣੇ ਰੇਟਾਂ 'ਤੇ ਹਰ ਵੇਲੇ ਉਪਲਬਧ ਹੈ, ਰਿਸ਼ਵਤ ਦਾ ਵੀ ਓਵੇਂ ਹੀ ਬੋਲਬਾਲਾ ਹੈ, ਮੁਲਾਜ਼ਮ ਤਨਖਾਹ ਪੈਂਨਸ਼ਨਰ ਨੂੰ ਰੋ ਰਹੇ ਹਨ, ਬੇਰੁਜ਼ਗਾਰ ਰੁਜ਼ਗਾਰ ਲਈ ਕਿਸਾਨ ਜਿਨਸਾਂ ਦੇ ਭਾਅ ਲਈ ਕਰਜ਼ੇ ਤੋਂ ਰਾਹਤ ਲਈ ਸੜਕਾਂ ਉਤੇ ਰੁਲਦੇ ਫਿਰਦੇ ਹਨ, ਕੈਪਟਨ ਨੂੰ ਹੁਣ ਇਹ ਕੁਝ ਨਜ਼ਰ ਨਹੀਂ ਆਉਂਦਾ, ਉਹ ਤਾਂ ਗੱਦੀ ਬਹਿਣ ਸਾਰ ਰੰਗ ਬਦਲ ਕੇ ਬਾਦਲਾਂ ਨਾਲ ਘਿਉ ਖਿਚੜੀ ਹੋ ਬਾਦਲ ਰਾਹੀਂ ਮੋਦੀ ਦਾ ਬੰਦਾ ਵੀ ਹੋ ਰਿਹਾ ਹੈ| ਇਹ ਗੱਲ ਵਖਰੀ ਹੈ ਕਿ ਮੋਦੀ ਨੇ ਉਸਨੂੰ ਖੈਰ ਕੋਈ ਨਹੀਂ ਪਾਇਆ, ਇੱਕ ਸਾਲ ਵਿੱਚ ਕੈਪਟਨ ਦਾ ਕੋਈ ਵੀ ਸ਼ਲਾਘਾ ਯੋਗ ਕਦਮ ਪੰਜਾਬ ਦੀ ਜਨਤਾ ਨੂੰ ਨਹੀਂ ਦਿਸਿਆ, ਮੋਦੀ ਦਾ ਵੀ|