Register case against officials who demolished gurudwara: JP Singh
The letter has been signed and sent to deputy commissioner of Chandigarh.
ਇੰਦੌਰ ਦੇ ਗੁਰਦੁਆਰਾ ਸਾਹਿਬ ਨੂੰ ਜਬਰੀ ਢਾਹੁਣ ਵਾਲੇ ਅਧਿਕਾਰੀਆਂ ਵਿਰੁਧ ਦਰਜ਼ ਕੀਤਾ ਜਾਵੇ 295-ਏ ਦਾ ਪਰਚਾ-ਜੇ.ਪੀ ਸਿੰਘ
ਐਸ.ਏ.ਐਸ.ਨਗਰ, 24 ਅਪ੍ਰੈਲ, (ਸ.ਬ.) ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲੇ ਦੇ ਰਾਜ ਮੁਹਲਾ ਇਲਾਕੇ ਵਿੱਚ ਸਥਾਨਕ ਪ੍ਰਸ਼ਾਸਨ ਵੱਲੋਂ ਕਥਿਤ ਤੌਰ ਤੇ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੇ ਸਮਾਗਮ ਦੇ ਦੋਰਾਨ ਜਬਰੀ ਦਾਖਿਲ ਹੋ ਕੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਢਹਿ-ਢੇਰੀ ਕਰਨ ਦੀ ਕਾਰਵਾਈ ਸਿੱਖਾਂ ਦੇ ਧਾਰਮਿਕ ਅਧਿਕਾਰਾਂ ਤੇ ਡਾਕਾ ਹੈ ਅਤੇ ਅਜਿਹਾ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ| ਇਹ ਗੱਲ ਧਰਮ ਪ੍ਰਚਾਰ ਕਮੇਟੀ ਅਤੇ ਕਲਗੀਧਰ ਸੇਵਕ ਜੱਥਾ ਦੇ ਪ੍ਰਧਾਨ ਭਾਈ ਜਤਿੰਦਰਪਾਲ ਸਿੰਘ ਨੇ ਇਸ ਘਟਨਾ ਦੀ ਨਿਖੇਧੀ ਕਰਦਿਆਂ ਆਖੀ| ਉਹਨਾਂ ਦਸਿਆ ਕਿ ਉਹਨਾਂ ਵੱਲੋਂ ਉਕਤ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਹੈ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਗੁਰਪ੍ਰੀਤ ਸਿੰਘ ਨੇ ਦਸਿਆ ਹੈ ਕਿ ਗੁਰੂਘਰ ਵਿਖੇ ਸ਼ਨੀਵਾਰ ਦਾ ਹਫਤਾਵਾਰੀ ਸਮਾਗਮ ਚਲ ਰਿਹਾ ਸੀ ਜਦੋਂ ਉਥੇ ਅਚਾਨਕ ਪੁਲੀਸ ਸਮੇਤ ਨਗਰ ਨਿਗਮ ਅਧਿਕਾਰੀ ਗੁਰੂ-ਘਰ ਦਾਖਲ ਹੋਏ ਅਤੇ ਆਪਣੀ ਕਾਰਵਾਈ ਨੂੰ ਅੰਜਾਮ ਦਿੱਤਾ|
ਸ੍ਰ. ਜਤਿੰਦਰਪਾਲ ਸਿੰਘ ਨੇ ਕਿਹਾ ਕਿ ਉਥੋਂ ਦੇ ਪ੍ਰਸ਼ਾਸ਼ਕ ਵੱਲੋਂ ਜੋੜਿਆਂ ਸਮੇਤ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਸਰੂਪ ਜਬਰੀ ਚੁਕਣੇ ਸ਼ੁਰੂ ਕਰ ਦਿਤੇ ਅਤੇ ਸੰਗਤਾਂ ਨੂੰ ਧੱਕੇ ਮਾਰ ਕੇ ਉਥੋਂ ਬਾਹਰ ਕੱਢ ਦਿਤਾ ਗਿਆ|
ਉਹਨਾਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੋਂ ਮੰਗ ਕੀਤੀ ਕਿ ਜਿੰਮੇਵਾਰ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ| ਉਹਨਾਂ ਕਿਹਾ ਕਿ ਗੁਰਦੁਆਰਾ ਸਾਹਿਬ ਨੂੰ ਤੁਰੰਤ ਢਾਹੁਣ ਤੋ ਪਹਿਲਾਂ ਕੋਈ ਵੀ ਜਾਣਕਾਰੀ ਨਾ ਦੇਣਾ ਅਤਿ ਨਿਦਣਯੋਗ ਕਾਰਵਾਈ ਹੈ, ਉਥੇ ਸਕਰਾਰ ਵੱਲੋਂ ਪਹਿਲਾਂ ਗੁਰੂ ਘਰ ਲਈ ਹੋਰ ਥਾਂ ਮੁਹਈਆ ਕਰਵਾਉਣੀ ਚਾਹੀਦੀ ਸੀ|
Candle light march with black cloth tied on the head was also organized in SAS nagar mohali to show the grievance for such an act.
gurudwara in indore demolished