ਡੇਂਗੂ ਅਤੇ ਚਿਕਨਗੁਨੀਆ ਰੋਗ ਚ ਫਾਇਦੇਮੰਦ ਹੁੰਦਾ ਪਪੀਤੇ ਦੇ ਪੱਤਿਆਂ ਦਾ ਰਸ

Benefits-Of-Papaya-Papitaਨਵੀਂ ਦਿੱਲੀ : ਪਪੀਤਾ ਖਾਣ ਦੇ ਬਹੁਤ ਸਾਰੇ ਫਾਇਦੇ ਅਸੀਂ ਸਾਰੇ ਚੰਗੀ ਤਰ੍ਹਾਂ ਨਾਲ ਜਾਣਦੇ ਹਾਂ ਪਰ ਕੀ ਤੁਸੀਂ ਕਦੇ ਇਸ ਦੇ ਪੱਤਿਆਂ ਦਾ ਜੂਸ ਪੀਤਾ ਹੈ। ਜੇ ਪੀਤਾ ਹੈ ਤਾਂ ਠੀਕ ਹੈ ਜੇ ਨਹੀਂ ਤਾਂ ਪੀਣਾ ਸ਼ੁਰੂ ਕਰ ਦਿਓ ਕਿਉਂਕਿ ਪਪੀਤਾ ਖਾਣ ਦੇ ਨਾਲ ਹੀ ਇਸ ਦੇ ਪੱਤਿਆਂ ਦਾ ਜੂਸ ਪੀਣਾ ਨਾਲ ਕਈ ਤਰਾਂ ਦੀਆਂ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਉਂਝ ਤਾਂ ਡੇਂਗੂ ਅਤੇ ਚਿਕਨਗੁਨੀਆ ਦੇ ਰੋਗੀ ਨੂੰ ਇਸ ਦਾ ਜੂਸ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਜੇ ਤੁਸੀਂ ਸਾਰੀ ਉਮਰ ਸਿਹਤਮੰਦ ਰਹਿੰਣਾ ਚਾਹੁੰਦੇ ਹੋ ਤਾਂ ਆਪਣੀ ਡਾਈਟ ਵਿਚ ਇਸ ਨੂੰ ਸ਼ਾਮਲ ਕਰ ਲਓ। ਅੱਜ ਅਸੀਂ ਤੁਹਾਨੂੰ ਪਪੀਤੇ ਦੇ ਪੱਤਿਆਂ ਦਾ ਰਸ ਪੀਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਪਪੀਤੇ ਦੇ ਪੱਤਿਆਂ ਵਿਚ ਕੈਂਸਰਰੋਧੀ ਗੁਣ ਹੁੰਦੇ ਹਨ ਜੋ ਕਿ ਇਮਊਨਿਟੀ ਨੂੰ ਵਧਾਉਣ ਵਿਚ ਮਦਦ ਕਰਦੇ ਹਨ ਅਤੇ ਸਕਵਾਈਕਲ ਕੈਂਸਰ, ਬ੍ਰੈਸਟ ਕੈਂਸਰ ਵਰਗੇ ਕੈਂਸਰ ਸੈੱਲਸ ਨੂੰ ਬਣਨ ਤੋਂ ਰੋਕਦਾ ਹੈ।
ਸਰੀਰ ਦੀ ਇਮਊਨਿਟੀ ਨੂੰ ਵਧਾਉਣ ਦੇ ਨਾਲ ਪਪੀਤੇ ਦੇ ਪੱਤਿਆਂ ਦਾ ਜੂਸ ਸਰੀਰ ਵਿਚ ਬੈਕਟੀਰੀਆ ਦੀ ਗ੍ਰੋਥ ਰੋਕਣ ਵਿਚ ਸਹਾਈ ਹੁੰਦੇ ਹਨ ਇਹ ਖੂਨ ਵਿਚ ਵਾਈਟ ਬਲੱਡ ਸੈੱਲਸ ਨੂੰ ਵਧਾਉਣ ਵਿਚ ਮਦਦ ਕਰਦਾ ਹੈ।
ਡੇਂਗੂ ਅਤੇ ਮਲੇਰੀਆ ਨਾਲ ਲੜਣ ਵਿਚ ਪਪੀਤੇ ਦੀਆਂ ਪੱਤੀਆਂ ਦਾ ਜੂਸ ਕਾਫੀ ਫਾਇਦੇਮੰਦ ਰਹਿੰਦਾ ਹੈ। ਇਹ ਬੁਖਾਰ ਦੀ ਵਜ੍ਹਾ ਨਾਲ ਸਰੀਰ ਦੀ ਕਮਜ਼ੋਰੀ ਨੂੰ ਵਧਣ ਤੋਂ ਰੋਕਦਾ ਹੈ।
ਔਰਤਾਂ ਨੂੰ ਮਾਹਵਾਰੀ ਵਿਚ ਹੋਣ ਵਾਲਾ ਦਰਦ ਬਹੁਤ ਤਕਲੀਫਦੇਹ ਹੁੰਦਾ ਹੈ ਅਤੇ ਅਜਿਹੇ ਵਿਚ ਪਪੀਤੇ ਦੀਆਂ ਪੱਤੀਆਂ ਨੂੰ ਇਮਲੀ, ਨਮਕ ਅਤੇ ਇਕ ਗਲਾਸ ਪਾਣੀ ਦੇ ਨਾਲ ਮਿਲਾ ਕੇ ਕਾੜ੍ਹਾ ਬਣਾ ਲਓ। ਇਸ ਨੂੰ ਠੰਡਾ ਕਰਕੇ ਪੀਓ। ਇਸ ਨਾਲ ਕਾਫੀ ਆਰਾਮ ਮਿਲਦਾ ਹੈ।
ਪਪੀਤੇ ਦੇ ਪੱਤਿਆਂ ਦਾ ਰਸ ਕਿਸੇ ਔਸ਼ਧੀ ਤੋਂ ਘੱਟ ਨਹੀਂ ਹੈ। ਜੇ ਤੁਹਾਡੇ ਬਲੱਡ ਪਲੇਟਲੇਟਸ ਘੱਟ ਹੋ ਰਹੇ ਹਨ ਤਾਂ ਇਸ ਨੂੰ ਪੀਣ ਨਾਲ ਬਲੱਡ ਪਲੇਟਲੇਟਸ ਵਧ ਜਾਂਦੇ ਹਨ, ਬਸ ਰੋਜ਼ਾਨਾ ਇਸ ਜੂਸ ਨੂੰ ਦੋ ਚਮਚ ਤਿੰਨ ਮਹੀਨੇ ਤੱਕ ਲਗਾਤਾਰ ਪੀਓ।

Or