ਮੋਟਾਪਾ ਘਟਾਉਣ ਲਈ ਕਰੋ ਟਮਾਟਰ ਦੀ ਵਰਤੋਂ

Tomatoਚੰਡੀਗੜ੍ਹ : ਖਾਣੇ ਵਿਚ ਟਮਾਟਰ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ ਇਸ ਨੂੰ ਸਬਜ਼ੀ ਬਣਾਉਣ ਤੋਂ ਲੈ ਕੇ ਸੂਪ ਦੇ ਤੌਰ 'ਤੇ, ਚਟਣੀ ਦੇ ਰੂਪ ਵਿਚ ਅਤੇ ਇੱਥੋਂ ਤੱਕ ਕਿ ਬਿਊਟੀ ਪ੍ਰੋਡਕਟਸ ਦੇ ਰੂਪ ਵਿਚ ਵੀ ਵਰਤਿਆ ਜਾਂਦਾ ਹੈ। ਟਮਾਟਰ ਵਿਚ ਵਿਟਾਮਿਨ ਸੀ, ਲਾਈਕੋਪੀਨ, ਵਿਟਾਮਿਨ, ਪੋਟਾਸ਼ੀਅਮ ਭਰਪੂਰ ਮਾਤਰਾ ਵਿਚ ਮੌਜੂਦ ਹੁੰਦਾ ਹੈ। ਨਾਲ ਹੀ ਇਸ ਵਿਚ ਕੌਲੈਸਟਰੋਲ ਨੂੰ ਘੱਟ ਕਰਨ ਵਾਲੇ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ। ਜਿਨ੍ਹਾਂ ਲੋਕਾਂ ਨੇ ਭਾਰ ਘੱਟ ਕਰਨਾ ਹੈ ਤਾਂ ਉਨ੍ਹਾਂ ਲਈ ਵੀ ਇਹ ਕਾਫੀ ਫਾਇਦੇਮੰਦ ਹੁੰਦਾ ਹੈ ਪਰ ਟਮਾਟਰ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੁੰਦੀ ਹੈ ਕਿ ਟਮਾਟਰ ਨੂੰ ਪਕਾਉਣ ਦੇ ਬਾਅਦ ਵੀ ਇਸ ਦੇ ਪੋਸ਼ਕ ਤੱਤ ਬਣੇ ਰਹਿੰਦੇ ਹਨ। ਸਵੇਰੇ-ਸਵੇਰੇ ਬਿਨਾਂ ਪਾਣੀ ਪੀਤੇ ਪੱਕਿਆ ਟਮਾਟਰ ਖਾਣਾ ਸਿਹਤ ਲਈ ਚੰਗਾ ਹੁੰਦਾ ਹੈ। ਬੱਚਿਆਂ ਨੂੰ ਰੋਜ਼ 1 ਗਲਾਸ ਟਮਾਟਰ ਦਾ ਸੂਪ ਪਿਲਾਉਣ ਨਾਲ ਫਾਇਦਾ ਹੁੰਦਾ ਹੈ। ਬੱਚਿਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਲਈ ਟਮਾਟਰ ਬਹੁਤ ਫਾਇਦੇਮੰਦ ਹੁੰਦਾ ਹੈ। ਮੋਟਾਪਾ ਘਟਾਉਣ ਲਈ ਵੀ ਟਮਾਟਰ ਦੀ ਵਰਤੋਂ ਕੀਤੀ ਜਾ ਸਕਦੀ ਹੈ। ਰੋਜ਼ਾਨਾ ਇਕ ਤੋਂ ਦੋ ਗਲਾਸ ਟਮਾਟਰ ਦਾ ਸੂਪ ਪੀਣ ਨਾਲ ਭਾਰ ਘਟਦਾ ਹੈ। ਗਠੀਆ ਦੇ ਰੋਗ ਵਿਚ ਵੀ ਟਮਾਟਰ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਟਮਾਟਰ ਦੇ ਸੂਪ ਵਿਚ ਅਜਵਾਈਨ ਮਿਲਾਕੇ ਪੀਣ ਨਾਲ ਗਠੀਏ ਦੇ ਦਰਦ ਵਿਚ ਆਰਾਮ ਮਿਲਦਾ ਹੈ। ਗਰਭ ਅਵਸਥਾ ਵਿਚ ਟਮਾਟਰ ਦੀ ਵਰਤੋਂ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਸੀ ਹੁੰਦਾ ਹੈ ਜੋ ਗਰਭਵਤੀ ਔਰਤ ਲਈ ਕਾਫੀ ਚੰਗਾ ਹੁੰਦਾ ਹੈ। ਜੇ ਤੁਹਾਡੇ ਪੇਟ ਵਿਚ ਕੀੜੇ ਹੋ ਜਾਣ ਤਾਂ ਸਵੇਰੇ ਖਾਲੀ ਪੇਟ ਟਮਾਟਰ ਵਿਚ ਕਾਲੀ ਮਿਰਚ ਮਿਲਾ ਕੇ ਖਾਣ ਨਾਲ ਫਾਇਦਾ ਹੁੰਦਾ ਹੈ। ਕੱਚੇ ਟਮਾਟਰ ਵਿਚ ਕਾਲਾ ਨਮਕ ਮਿਲਾ ਕੇ ਖਾਣ ਨਾਲ ਚਿਹਰੇ 'ਤੇ ਲਾਲੀ ਆ ਜਾਂਦੀ ਹੈ। ਟਮਾਟਰ ਦੇ ਗੁੱਦੇ ਨੂੰ ਚਿਹਰੇ ਤੇ ਰਗੜਨ ਨਾਲ ਚਮੜੀ 'ਤੇ ਨਿਖਾਰ ਆ ਜਾਂਦਾ ਹੈ।

Or