ਚੰਡੀਗੜ੍ਹ, 20 ਮਾਰਚ (ਕਰਮਜੀਤ ਸਿੰਘ) : ਲੋਕ ਇਨਸਾਫ ਪਾਰਟੀ ਦੇ ਆਗੂ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇਹ ਦਾਅਵਾ ਕੀਤਾ ਹੈ ਕਿ ਹਾਲ ਵਿੱਚ ਹੀ ਪੰਜਾਬ ਵਿਧਾਨ ਸਭਾ ਸਕੱਤਰੇਤ ਵਿੱਚ ਵੱਖ-ਵੱਖ ਅਸਾਮੀਆਂ 'ਤੇ ਭਰਤੀ ਕਰਨ ਵਿੱਚ ਵੱਡਾ ਸਕੈਂਡਲ ਸਾਹਮਣੇ ਆਇਆ ਹੈ| ਅੱਜ ਵਿਧਾਨ ਸਭਾ ਕੰਪਲੈਕਸ ਦੀ ਪ੍ਰੈਸ ਗੈਲਰੀ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਭਰਤੀਆਂ ਅੱਖਾਂ ਪੂੰਝਣ ਵਾਲੀ ਗੱਲ ਸੀ ਜਦਕਿ ਭਰਤੀ ਕਰਨ ਦੇ ਢੰਗ ਵਿੱਚ ਵੀ ਭਾਰੀ ਬੇਨਿਯਮੀਆਂ ਪਾਈਆਂ ਗਈਆਂ| ਉਨ੍ਹਾਂ ਕਿਹਾ ਕਿ ਚਪੜਾਸੀਆਂ, ਲਾਇਬ੍ਰੇਰੀਅਨਾਂ, ਜੂਨੀਅਰ ਟ੍ਰਾਂਸਲੇਟਰਾਂ, ਸੀਨੀਅਰ-ਜੂਨੀਅਰ ਸਕੇਲ ਸਟੈਨੋਗ੍ਰਾਫਰਾਂ, ਲਾਅ ਅਫਸਰਾਂ, ਵਾਚ ਐਂਡ ਵਾਰਡ ਸਹਾਇਕਾਂ, ਚੌਕੀਦਾਰ ਅਤੇ ਸਫਾਈ ਕਰਮਚਾਰੀਆਂ ਦੀ ਭਰਤੀ ਵਿੱਚ ਕੇਵਲ ਇੰਟਰਵਿਊ ਕਰਨ ਦਾ ਹੀ ਢੰਗ ਤਰੀਕਾ ਅਪਣਾਇਆ ਗਿਆ| ਉਨ੍ਹਾਂ ਕਿਹਾ ਕਿ ਇਹ ਯਕੀਨ ਕਰਨਾ ਔਖਾ ਹੈ ਕਿ ਮਾਨਯੋਗ ਸਪੀਕਰ ਨੂੰ ਇਨ੍ਹਾਂ ਗਲਤ ਕਿਸਮ ਦੀਆਂ ਭਰਤੀਆਂ ਬਾਰੇ ਜਾਣਕਾਰੀ ਹੀ ਨਾ ਹੋਵੇ| ਇਸ ਲਈ ਉਨ੍ਹਾਂ ਦਾ ਫਰਜ਼ ਬਣਦਾ ਹੈ ਕਿ ਉਹ ਇਸ ਪਵਿੱਤਰ ਸੰਸਥਾ ਦੇ ਰੁਤਬੇ ਨੂੰ ਕਾਇਮ ਰੱਖਣ| ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਕੱਤਰ ਨੇ ਤਰੀਕਾ ਹੀ ਕੁਝ ਇਸ ਤਰ੍ਹਾਂ ਦਾ ਅਪਣਾਇਆ ਜਿਸ ਨਾਲ ਭਰਤੀ ਕਰਨ ਦੇ ਅਮਲ ਵਿੱਚ ਕੋਈ ਵੀ ਹੇਰਾਫੇਰੀ ਹੋ ਸਕਦੀ ਹੈ| ਇਥੋਂ ਤੱਕ ਕਿ ਇਸ਼ਤਿਹਾਰ ਵਿੱਚ ਇਹ ਸ਼ਬਦਾਵਲੀ ਵਰਤੀ ਗਈ : 'ਚੋਣ ਕਰਨ ਲੱਗਿਆਂ ਕੋਈ ਵੀ ਤਰੀਕਾ ਅਪਣਾਇਆ ਜਾ ਸਕਦਾ ਹੈ|' ਇਹ ਸ਼ਬਦਾਵਲੀ ਆਪਣੇ ਆਪ 'ਚ ਹੀ ਸਪੱਸ਼ਟ ਅਤੇ ਅਨਿਆਂਪੂਰਨ ਹੈ| ਉਨ੍ਹਾ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਇੰਟਰਵਿਊ ਤੋਂ ਬਿਨਾਂ ਟੈਸਟ ਵੀ ਲਿਆ ਜਾਂਦਾ, ਮੈਰਿਟ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਅਤੇ ਸਬੰਧਤ ਵਿਅਕਤੀ ਦੇ ਤਜਰਬੇ ਨੂੰ ਹੀ ਨਜ਼ਰਅੰਦਾਜ਼ ਨਾ ਕੀਤਾ ਜਾਂਦਾ|
ਸਿਮਰਜੀਤ ਸਿੰਘ ਬੈਂਸ ਨੇ ਇਹ ਵੀ ਦੱਸਿਆ ਕਿ ਭਰਤੀ ਵਿੱਚ ਕਿਸੇ ਕਿਸਮ ਦੀ ਪਾਰਦਰਸ਼ੀ ਨਹੀਂ ਸੀ| ਅਫਸੋਸ ਕਰਨ ਵਾਲੀ ਇਹ ਗੱਲ ਹੈ ਕਿ ਸਪੀਕਰ, ਸਕੱਤਰ ਅਤੇ ਡਿਪਟੀ ਸਕੱਤਰ ਦੇ ਰਿਸ਼ਤੇਦਾਰਾਂ ਨੂੰ ਹੀ ਇੰਟਰਵਿਊ ਲਈ ਸੱਦਿਆ ਗਿਆ ਅਤੇ ਚੁਣ ਵੀ ਲਿਆ ਗਿਆ| ਸਦਾਚਾਰਕ ਕਦਰਾਂ ਕੀਮਤਾਂ ਦੇ ਅਧਾਰ 'ਤੇ ਇਹੋ ਜਿਹੀ ਚੋਣ ਹੀ ਆਪਣੇ ਆਪ ਵਿੱਚ ਗਲਤ ਹੈ| ਇਸੇ ਤਰ੍ਹਾਂ ਸਪੀਕਰ ਦੇ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰ ਲਈ ਕਲਾਸ ਵੰਨ ਦੀ ਅਸਾਮੀ ਖਾਸ ਤੌਰ 'ਤੇ ਕਾਇਮ ਕੀਤੀ ਗਈ| ਉਨ੍ਹਾਂ ਨੇ ਇਸ ਵਿਅਕਤੀ ਦਾ ਨਾਂਅ ਵਿਕਰਮ ਸਿੰਘ ਦੱਸਿਆ ਜੋ ਹਿਮਾਚਲ ਪ੍ਰਦੇਸ਼ ਦਾ ਵਸਨੀਕ ਹੈ| ਇਸ ਸਬੰਧ ਵਿੱਚ ਉਨ੍ਹਾਂ ਇਹ ਵੀ ਕਿਹਾ ਕਿ ਇਸ ਅਸਾਮੀ ਲਈ ਮਾਪਦੰਡ ਪਹਿਲਾਂ ਹੀ ਇਸ ਤਰ੍ਹਾਂ ਨਿਸ਼ਚਿਤ ਕਰ ਲਏ ਗਏ ਤਾਂ ਜੋ ਵਿਕਰਮ ਸਿੰਘ ਦੀ ਚੋਣ ਨੂੰ ਯਕੀਨੀ ਬਣਾਇਆ ਜਾ ਸਕੇ| ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਨਜ਼ਦੀਕੀ ਰਿਸ਼ਤੇਦਾਰ ਸ੍ਰੀ ਰਾਘਵ ਮਿਸ਼ਰਾ ਨੂੰ ਵੀ ਚੁਣਿਆ ਗਿਆ| ਉਨ੍ਹਾਂ ਕਿਹਾ ਕਿ ਰਿਪੋਰਟਰਾਂ, ਕਲਰਕਾਂ ਅਤੇ ਜੂਨੀਅਰ ਟ੍ਰਾਂਸਲੇਟਰਾਂ ਲਈ ਟੈਸਟ ਲਿਆ ਤਾਂ ਗਿਆ ਪਰ ਇਥੇ ਵੀ ਟੈਸਟ ਪੇਪਰ ਪਹਿਲਾਂ ਹੀ ਬਾਹਰ ਆ ਗਿਆ ਤਾਂ ਜੋ ਸਿਫਾਰਸ਼ੀ ਉਮੀਦਵਾਰਾਂ ਦੀ ਚੋਣ ਯਕੀਨੀ ਬਣ ਸਕੇ| ਉਨ੍ਹਾਂ ਨੇ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਾਰੇ ਸਕੈਡਲ ਦੀ ਨਿਰਪੱਖ ਅਤੇ ਸੁਤੰਤਰ ਜਾਂਚ ਕਰਵਾਉਣ|
This will
The research papers that you're working on in https://www.affordable-papers.net/ the moment can be extremely daunting.
allow you to prepare for your own essay.