ਰਾਣਾ ਗੁਰਜੀਤ ਅਤੇ ਖਹਿਰਾ ਆਪਸ ਵਿੱਚ ਫਿਰ ਗਾਲਮ-ਗਾਲੀ
ਖਹਿਰਾ ਵਿਰੁੱਧ ਨਿੰਦਾ ਪ੍ਰਸਤਾਵ ਪਾਸ
ਚੰਡੀਗੜ੍ਹ, 28 ਮਾਰਚ : ਅੱਜ ਪੰਜਾਬ ਵਿਧਾਨ ਸਭਾ ਦਾ ਅਖੀਰਲਾ ਦਿਨ ਸੀ ਜਿਹੜਾ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਪੂਰਾ ਸ਼ੋਰ ਸ਼ਰਾਬੇ ਵਾਲਾ ਰਿਹਾ ਅਤੇ ਦੋਨੋ ਵਿਰੋਧੀ ਪਾਰਟੀਆਂ ਸ਼ੋਮਣੀ ਅਕਾਲੀ ਦਲ ਭਾਜਪਾ ਅਤੇ ਆਮ ਆਦਮੀ ਪਾਰਟੀ ਨੇ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਸਦਨ ਵਿਚੋਂ ਵਾਕਆਊਟ ਕੀਤਾ| ਪ੍ਰਸ਼ਨ ਕਾਲ ਖਤਮ ਹੁੰਦੇ ਸਾਰ ਹੀ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਬਠਿੰਡਾ ਥਰਮਲ ਪਲਾਂਟ ਅਤੇ ਰੋਪੜ ਥਰਮਲ ਪਲਾਂਟ ਦਾ ਮਾਮਲਾ ਉਠਾਇਆ ਜਿਸ ਵਿਚ ਉਨ੍ਹਾਂ ਨੇ ਕਿਹਾ ਕਿ ਬਠਿੰਡਾ ਥਰਮਲ ਪਲਾਂਟ ਦੇ ਚਾਰ ਯੂਨਿਟ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਥਰਮਲ ਪਲਾਂਟ ਰੋਪੜ ਦੇ ਦੋ ਯੂਨਿਟ ਬੰਦ ਹੋਣ ਕਾਰਨ ਇਨ੍ਹਾਂ ਥਰਮਲ ਪਲਾਂਟਾਂ ਵਿਚ ਕੰਮ ਕਰਦੇ 2200 ਵਰਕਰ ਜਿਨ੍ਹਾਂ ਵਿਚ ਰੈਗੂਲਰ ਵਰਕਰ ਅਤੇ ਠੇਕੇ 'ਤੇ ਕੰਮ ਕਰਦੇ ਵਰਕਰ ਵਿਹਲੇ ਹੋ ਗਏ ਹਨ ਜਦੋਂਕਿ ਪਿਛਲੇ ਕੇਂਦਰ ਸਰਕਾਰ ਨੇ ਇਨ੍ਹਾਂ ਯੂਨਿਟਾਂ ਤੇ ਕੋਈ 750 ਕਰੋੜ ਰੁਪਿਆ ਰੱਖ-ਰਖਾਅ ਤੇ ਖਰਚ ਕੀਤਾ ਗਿਆ| ਹੁਣ ਦੱਸਿਆ ਜਾਵੇ ਕਿ ਪੰਜਾਬ ਸਰਕਾਰ ਇਨ੍ਹਾਂ ਯੂਨਿਟਾਂ ਨੂੰ ਕਿਉਂ ਬੰਦ ਕਰ ਰਹੀ ਹੈ ਅਤੇ ਜਿਹੜੇ ਵਰਕਰ ਵਿਹਲੇ ਬੈਠੇ ਹਨ ਉਨ੍ਹਾਂ ਨੂੰ ਕਿਥੇ ਅਡਜਸਟ ਕੀਤਾ ਜਾ ਰਿਹਾ ਹੈ| ਖਹਿਰਾ ਨੇ ਇਸ ਸਬੰਧੀ ਮੁੱਖ ਮੰਤਰੀ ਤੋਂ ਉਤਰ ਦੇਣ ਲਈ ਕਿਹਾ ਪਰ ਇਸ ਦਾ ਸਰਕਾਰ ਵਲੋਂ ਕੋਈ ਉਤਰ ਨਹੀਂ ਦਿੱਤਾ ਗਿਆ| ਇਸੇ ਸਮੇਂ ਅਜਨਾਲਾ ਦੇ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਸ਼ੂਗਰ ਮਿੱਲ ਅਜਨਾਲਾ ਦਾ ਮਾਮਲਾ ਉਠਾਇਆ| ਜਿਸ ਸਬੰਧੀ ਉਨ੍ਹਾਂ ਨੇ ਸਦਨ ਵਿਚ ਦੱਸਿਆ ਕਿ ਇਹ ਸ਼ੂਗਰ ਮਿੱਲ ਨੇ ਜੋ ਕਿਸਾਨਾਂ ਦਾ 2017 ਦਾ ਕੋਈ 7 ਕਰੋੜ 3 ਲੱਖ 9 ਹਜ਼ਾਰ ਰੁਪਏ ਕਿਸਾਨਾਂ ਦੇ ਖਾਤੇ ਵਿਚ ਚਲਿਆ ਗਿਆ| ਉਨ੍ਹਾਂ ਨੇ ਕਿਹਾ ਕਿ ਸ਼ੂਗਰ ਮਿੱਲ ਵਿੱਤੀ ਸੰਕਟ ਵਿੱਚ ਹੈ| ਉਨ੍ਹਾਂ ਨੇ ਆਸ ਪ੍ਰਗਟ ਕੀਤੀ ਕਿ ਸਰਕਾਰ ਸ਼ੂਗਰ ਮਿੱਲ ਦਾ ਵਿੱਤੀ ਸੰਕਟ ਜੋ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ ਭਵਿੱਖ ਵਿੱਚ ਵਿੱਤੀ ਸਹਾਇਤਾ ਕਰੇਗਾ|
ਕਾਂਗਰਸ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਅੱਜ ਸਦਨ ਵਿਚ ਫੇਰ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਵਿਰੁੱਧ ਗੰਭੀਰ ਦੋਸ਼ ਲਗਾਏ| ਉਨ੍ਹਾਂ ਨੇ ਇਸ ਸਮੇਂ ਲੈਂਡ ਮਾਫੀਏ ਬਾਰੇ ਪੂਰੀ ਜਾਣਕਾਰੀ ਦਿੰਦਿਆਂ ਕਿਹਾ ਕਿ ਲੈਂਡ ਮਾਫੀਆ ਉਹ ਹੁੰਦਾ ਹੈ ਜੋ ਸਰਕਾਰੀ ਜ਼ਮੀਨ 'ਤੇ ਨਾਜਾਇਜ਼ ਕਬਜ਼ੇ ਕਰਦੇ ਹਨ| ਉਨ੍ਹਾਂ ਨੇ ਸੁਖਪਾਲ ਸਿੰਘ ਖਹਿਰਾ ਤੇ ਦੋਸ਼ ਲਗਾਇਆ ਕਿ ਇਸ ਸੱਜਣ ਨੇ 1995 ਵਿੱਚ ਸਿੰਜਾਈ ਵਿਭਾਗ ਦੀ ਜ਼ਮੀਨ ਤੇ ਨਾਜਾਇਜ਼ ਕਬਜ਼ਾ ਕੀਤਾ ਅਤੇ ਇਕ ਉਨ੍ਹਾਂ ਨੇ ਚੰਡੀਗੜ੍ਹ ਦੀ ਕੋਠੀ ਦਾ ਜ਼ਿਕਰ ਵੀ ਕੀਤਾ ਜੋ ਕਿ ਖਹਿਰਾ ਵਲੋਂ ਉਨ੍ਹਾਂ ਦੀ ਪਤਨੀ ਦੇ ਨਾਂ ਲਗਾਈ ਸੀ ਅਤੇ ਭਰਾ ਨੂੰ ਪਾਵਰ ਆਫ ਅਟਾਰਨੀ ਦਿੱਤੀ| ਉਨ੍ਹਾਂ ਨੇ ਹੋਰ ਕੁਝ ਘਟਨਾਵਾਂ ਦਾ ਜ਼ਿਕਰ ਵੀ ਕੀਤਾ ਜਿਸ ਵਿੱਚ ਉਨ੍ਹਾਂ ਨੇ ਕਿਹਾ ਕਿ ਖਹਿਰਾ ਨੇ ਜ਼ਮੀਨਾਂ ਜਾਇਦਾਦਾਂ ਤੇ ਕਿਵੇਂ ਨਾਜਾਇਜ਼ ਕਬਜ਼ੇ ਕੀਤੇ| ਇਸ ਦੇ ਬਾਅਦ ਸਦਨ ਵਿਚ ਆਪੋਜੀਸ਼ਨ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਵਿਚਕਾਰ ਮੈਂ-ਮੈਂ ਤੂੰ-ਤੂੰ ਤੇ ਤਿੱਖੀ ਤਲਖਬਾਜ਼ੀ ਹੋਈ| ਇਥੋਂ ਤੱਕ ਕਿ ਉਹ ਗਾਲਮ-ਗਾਲੀ ਵੀ ਹੋਏ ਅਤੇ ਇੱਕ ਦੂਜੇ ਵੱਲ ਇੰਜ ਵਧਣ ਲੱਗੇ ਕਿ ਜੇ ਕੁਝ ਵਿਧਾਇਕ ਉਨ੍ਹਾਂ ਨੂੰ ਫੜ ਕੇ ਸ਼ਾਂਤ ਨਾ ਕਰਾਉਂਦੇ ਤਾਂ ਹਾਲਾਤ ਬੇਹੱਦ ਗੰਭੀਰ ਹੋ ਜਾਣੇ ਸਨ| ਅਸਲ ਵਿੱਚ ਖਹਿਰਾ ਵੱਲੋਂ ਮਾਈਨਿੰਗ ਮਾਮਲੇ ਵਿੱਚ ਫਸਾਉਣ ਦੇ ਕਾਰਨ ਰਾਣਾ ਗੁਰਜੀਤ ਸਿੰਘ ਪਰੇਸ਼ਾਨ ਸਨ ਅਤੇ ਅਕਸਰ ਹੀ ਹਰ ਰੋਜ਼ ਕਿਸੇ ਨਾ ਕਿਸੇ ਗੱਲ 'ਤੇ ਇਨ੍ਹਾਂ ਦੋਵਾਂ ਵਿਚਕਾਰ ਤਕਰਾਰ ਹੁੰਦਾ ਹੀ ਰਿਹਾ|
ਇਸੋ ਦੌਰਾਨ ਸੁਖਪਾਲ ਸਿੰਘ ਖਹਿਰਾ ਖਿਲਾਫ ਵਿਧਾਨ ਸਭਾ ਵਿੱਚ ਨਿੰਦਾ ਮਤਾ ਵੀ ਪਾਸ ਕੀਤਾ ਗਿਆ| ਪੰਜਾਬ ਵਿਧਾਨ ਸਭਾ ਨੇ ਬਹੁਸੰਮਤੀ ਨਾਲ ਖਹਿਰਾ ਖਿਲਾਫ ਮਾਮਲਾ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਦਿੱਤਾ ਹੈ| ਉਨ੍ਹਾਂ ਉਤੇ ਇਹ ਦੋਸ਼ ਲਗਾਏ ਗਏ ਸਨ ਕਿ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਹਾਕਮ ਧਿਰ ਦੇ ਵਿਧਾਇਕਾਂ 'ਤੇ ਇਹ ਦੋਸ਼ ਲਾਏ ਸਨ ਕਿ ਉਹ ਸਾਰੇ ਹੀ ਮਾਈਨਿੰਗ ਮਾਮਲੇ ਵਿੱਚ ਸ਼ਾਮਿਲ ਹਨ ਅਤੇ ਨਜਾਇਜ਼ ਮਾਈਨਿੰਗ ਕਰਦੇ ਹਨ|
ਆਮ ਆਦਮੀ ਪਾਰਟੀ ਦੇ ਨੇਤਾ ਹਰਵਿੰਦਰ ਸਿੰਘ ਫੂਲਕਾ ਨੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਦੇ ਡਾਕਟਰਾਂ ਤੇ ਦੋਸ਼ ਲਗਾਇਆ ਕਿ ਉਹ ਹਸਪਤਾਲਾਂ ਵਿਚ ਅਕਸਰ ਗੈਰ-ਹਾਜ਼ਰ ਰਹਿੰਦੇ ਹਨ ਜਦੋਂ ਕੋਈ ਸਮਾਜ ਸੇਵੀ ਜਥੇਬੰਦੀ ਪਿੰਡਾਂ ਵਿਚ ਲੋਕਾਂ ਦੀ ਮੁਫਤ ਸਿਹਤ ਸੇਵਾਵਾਂ ਲੋਕਾਂ ਨੂੰ ਉਪਲਬਧ ਕਰਦੇ ਹਨ ਤਾਂ ਇਹ ਡਾਕਟਰ ਉਨ੍ਹਾਂ ਦਾ ਵਿਰੋਧ ਕਰਦੇ ਹਨ| ਉਨ੍ਹਾਂ ਨੇ ਇਕ ਪਿੰਡ ਦੀ ਮਿਸਾਲ ਦਿੱਤੀ ਜਿਥੇ ਇਕ ਡਾਕਟਰਾਂ ਦੀ ਟੀਮ ਲੋਕਾਂ ਦਾ ਮੁਫਤ ਇਲਾਜ ਕਰਦੀ ਸੀ ਅਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾ ਰਹੀਆਂ ਸਨ| ਸਰਕਾਰੀ ਡਾਕਟਰਾਂ ਦੀ ਇਕ ਟੀਮ ਨੇ ਇਸ ਦਾ ਸਖਤ ਵਿਰੋਧ ਕੀਤਾ ਅਤੇ ਕਿਹਾ ਕਿ ਤੁਸੀਂ ਕਿਹਨਾਂ ਦੀ ਇਜ਼ਾਜਤ ਨਾਲ ਇਥੇ ਲੋਕਾਂ ਦਾ ਮੁਫਤ ਇਲਾਜ ਕਰ ਰਹੇ ਹੋ| ਆਪ ਨੂੰ ਸਿਵਲ ਸਰਜ਼ਨ ਤੋਂ ਇਸ ਦੀ ਇਜ਼ਾਜਤ ਲੈਣੀ ਚਾਹੀਦੀ ਸੀ| ਉਨ੍ਹਾਂ ਨੇ ਇਸ ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਤੋਂ ਐਕਸ਼ਨ ਲੈਣ ਦੀ ਮੰਗ ਕੀਤੀ| ਵਿਧਾਇਕ ਸੰਤੋਖ ਸਿੰਘ ਨੇ ਸਦਨ ਵਿੱਚ ਜ਼ਮੀਨਾਂ ਜੋ ਦਰਿਆਵਾਂ ਦੀ ਮਾਰ ਹੇਠ ਆਉਂਦੀਆਂ ਹਨ ਉਸ ਦਾ ਸਦਨ ਵਿੱਚ ਮਾਮਲਾ ਉਠਾਇਆ ਉਨ੍ਹਾਂ ਨੇ ਦੱਸਿਆ ਕਿ 20 ਹਜ਼ਾਰ ਏਕੜ ਜ਼ਮੀਨ ਦਰਿਆ ਬਿਆਸ ਤੋਂ ਲੈ ਕੇ ਗੋਇੰਦਵਾਲ ਤੱਕ ਪਾਣੀ ਦੇ ਬਹਾਅ ਵਿੱਚ ਖਤਮ ਹੋ ਗਈ| ਜਿਸ ਵਿਚ 10 ਹਜ਼ਾਰ ਏਕੜ ਕਿਸਾਨਾਂ ਦੀ ਸੀ ਅਤੇ 10 ਹਜ਼ਾਰ ਏਕੜ ਸਿੰਜਾਈ ਵਿਭਾਗ ਦੀ ਸੀ ਜੋ ਬਿਲਕੁਲ ਖਤਮ ਹੋ ਗਈ| ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਜਿਹਨਾਂ ਕਿਸਾਨਾਂ ਦੀ ਜ਼ਮੀਨ ਦਰਿਆ ਦੀ ਮਾਰ ਹੇਠ ਆ ਕੇ ਖਤਮ ਹੋ ਗਈ ਹੈ ਉਸ ਦਾ ਸਰਕਾਰ ਮੁਆਵਜ਼ਾ ਦੇਵੇ| ਕਾਂਗਰਸੀ ਵਿਧਾਇਕ ਅਮਰਿੰਦਰ ਰਾਜਾ ਵੜਿੰਗ ਨੇ ਇਕ ਟਰੱਕ ਅਪਰੇਟਰ ਜੂਨੀਅਨ ਦਾ ਮਾਮਲਾ ਮੁੱਖ ਮੰਤਰੀ ਦੇ ਧਿਆਨ ਵਿਚ ਲਿਆਂਦਾ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਭਾਵੇਂ ਪੰਜਾਬ ਸਰਕਾਰ ਨੇ ਟਰੱਕ ਜੂਨੀਅਨਾਂ ਖਤਮ ਕਰ ਦਿੱਤੀਆਂ ਹਨ ਪਰ ਫਿਰ ਵੀ ਇਨ੍ਹਾਂ ਵਲੋਂ ਕੰਮ ਪਹਿਲਾਂ ਵਾਂਗ ਹੀ ਜਾਰੀ ਹੈ| ਉਨ੍ਹਾਂ ਨੇ ਇਸ ਸਮੇਂ ਮੁਕਤਸਰ ਜ਼ਿਲ੍ਹੇ ਦੀ ਇਕ ਟਰੱਕ ਜੂਨੀਅਨ ਦਾ ਵਰਨਣ ਕੀਤਾ ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਕਿਵੇਂ ਇਸ ਜੂਨੀਅਨ ਨੇ ਇਕ ਵੱਡੇ ਕੰਮ ਦਾ ਟੈਂਡਰ ਪਾਉਣ ਸਮੇਂ 120 ਪ੍ਰਤੀਸ਼ਤ ਵਾਧੇ ਦਾ ਟੈਂਡਰ ਪਾਇਆ| ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਟਰੱਕ ਜੂਨੀਅਨਾਂ ਦੇ ਬਾਰੇ ਕੋਈ ਸਖਤ ਕਾਨੂੰਨ ਬਣਾ ਕੇ ਇਨ੍ਹਾਂ ਦੀ ਕਾਰਗੁਜਾਰੀ ਤੇ ਧਿਆਨ ਰੱਖੇ ਤਾਂ ਜੋ ਉਹ ਪਹਿਲਾਂ ਵਾਂਗ ਆਪਣੀ ਮੰਨ ਮਰਜ਼ੀ ਦੇ ਰੇਟ ਵਸੂਲ ਸਕਣ| ਹੁਣ ਜਦੋਂ ਕਿ ਟਰੱਕ ਜੂਨੀਅਨਾਂ ਭੰਗ ਹੈ ਤਾਂ ਸਰਕਾਰ ਟਰਾਂਸਪੋਰਟ ਏਜੰਸੀਆਂ ਜੋ ਟਰੱਕ ਜੂਨੀਅਨਾਂ ਦਾ ਬਦਲਿਆ ਹੋਇਆ ਰੂਪ ਹੈ ਉਨ੍ਹਾਂ ਬਾਰੇ ਵੀ ਕੋਈ ਸਖਤ ਕਾਨੂੰਨ ਬਣਾਵੇ| ਸਦਨ ਵਿੱਚ ਸੰਗਰੂਰ ਟੋਲ-ਪਲਾਜਾ ਦਾ ਮਾਮਲਾ ਵਿਧਾਇਕ ਵਲੋਂ ਉਠਾਇਆ ਗਿਆ ਜਿਸ ਵਿਚ ਉਨ੍ਹਾਂ ਨੇ ਦੱਸਿਆ ਕਿ ਇਹ ਟੋਲ-ਪਲਾਜਾ ਜਿਹੜਾ ਕਿ 2014 ਤੋਂ ਲੱਗਿਆ ਹੋਇਆ ਹੈ ਆਪਣੀ ਮੰਨ-ਮਰਜ਼ੀ ਨਾਲ ਵਾਹਨਾਂ ਤੋਂ ਰਕਮਾਂ ਵਸੂਲਦੇ ਹਨ| ਇਥੇ ਤੱਕ ਕਿ ਐਂਬੂਲੈਸਾਂ ਅਤੇ ਦੂਸਰੇ ਜਿਨ੍ਹਾਂ ਦਾ ਸਰਕਾਰ ਨੇ ਟੋਲ ਮਾਫ ਕੀਤਾ ਹੋਇਆ ਹੈ ਉਨ੍ਹਾਂ ਤੋਂ ਵੀ ਇਹ ਰਕਮ ਜਬਰਦਸਤੀ ਵਸੂਲਦੇ ਹਨ|
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਵਿੱਚ ਦੱਸਿਆ ਕਿ ਗੁੱਲੀ-ਡੰਡਾ ਨਾਲ ਜਿਹੜੀਆਂ ਫਸਲਾਂ ਨੂੰ ਨੁਕਸਾਨ ਹੋਇਆ ਹੈ ਅਤੇ ਜੋ ਇਹ ਦਵਾਈ ਸਬ-ਸਟਂੈਡਰਡ ਬੇਚਦੇ ਹਨ ਉਹ ਇਸ ਮਾਮਲੇ ਦੀ ਜਾਂਚ ਕਰਵਾਉਣਗੇ| ਸਿਫਰ ਕਾਲ ਦੌਰਾਨ ਇਹ ਮਾਮਲਾ ਇਕ ਵਿਧਾਇਕ ਵਲੋਂ ਉਠਾਇਆ ਗਿਆ|
ਕਰਮਜੀਤ ਸਿੰਘ
9915091063