ਡਾ. ਹਰਪਾਲ ਸਿੰਘ ਪੰਨੂ ਦੀ ਸੈਟਰਲ ਯੂਨੀਵਰਸਿਟੀ ਬਠਿੰਡਾ ਵਿੱਚ ਨਵੀਂ ਨਿਯੁਕਤੀ  

Harpal Singh Pannu

ਚੰਡੀਗੜ੍ਹ, 29 ਮਾਰਚ (ਕਰਮਜੀਤ ਸਿੰਘ) : ਉੱਘੇ ਸਿੱਖ ਚਿੰਤਕ ਡਾ. ਹਰਪਾਲ ਸਿੰਘ ਪੰਨੂ ਸੈਂਟਰਲ ਯੂਨੀਵਰਸਿਟੀ ਬਠਿੰਡਾ ਵਿੱਚ ਸਥਾਪਿਤ ਗੁਰੂ ਗੋਬਿੰਦ ਸਿੰਘ ਚੇਅਰ 'ਤੇ ਪ੍ਰੋਫੈਸਰ ਨਿਯੁਕਤ ਕੀਤੇ ਗਏ ਹਨ| ਡਾ. ਪੰਨੂ ਇਸ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਵਿੱਚ ਗੁਰੂ ਗੋਬਿੰਦ ਸਿੰਘ ਭਵਨ ਵਿਖੇ ਰਿਲੀਜੀਅਸ ਸਟੱਡੀ ਵਿਭਾਗ ਦੇ ਦੋ ਵਾਰ ਚੇਅਰਮੈਨ ਰਹਿ ਚੁੱਕੇ ਹਨ| ਉਨ੍ਹਾਂ ਨੇ ਹੁਣ ਤੱਕ 16 ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਈਆਂ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦੀ ਕਿਤਾਬ 'ਆਰਟ ਤੋਂ ਬੰਦਗੀ ਤੱਕ' ਦੀਆਂ ਪੰਜ ਅਡੀਸ਼ਨਾਂ ਛੱਪ ਚੁੱਕੀਆਂ ਹਨ| ਇਹ ਕਿਤਾਬ ਸੰਸਾਰ ਦੇ ਉੱਘੇ ਕਲਾਕਾਰਾਂ ਦੀਆਂ ਜੀਵਨੀਆਂ ਉਤੇ ਅਧਾਰਿਤ ਹੈ| ਇੱਕ ਹੋਰ ਕਿਤਾਬ 'ਮਲਿੰਦ ਪ੍ਰਸ਼ਨ' ਵੀ ਪੰਜਾਬੀ ਸਾਹਿਤ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ| ਭਾਰਤੀ ਚਿੰਤਕ ਲੜੀ ਵਿੱਚ ਰਵਿੰਦਰ ਨਾਥ ਟੈਗੋਰ ਬਾਰੇ ਕਿਤਾਬ ਪੰਜਾਬੀ ਯੂਨੀਵਰਸਿਟੀ ਨੇ ਛਾਪੀ ਹੈ ਅਤੇ ਇਹ ਕਿਤਾਬ ਵੀ ਪੰਜਾਬੀ ਪਾਠਕਾਂ ਵਿੱਚ ਭਾਰੀ ਪ੍ਰਸ਼ੰਸਾ ਅਤੇ ਦਿਲਚਸਪੀ ਦਾ ਕੇਂਦਰ ਹੈ| ਡਾ. ਪੰਨੂ ਪੰਜਾਬੀ ਯੂਨੀਵਰਸਿਟੀ ਵਿੱਚ ਰਿਸਰਚ ਵਿਸ਼ੇ ਦੀ ਡੀਨ ਵੀ ਰਹਿ ਚੁੱਕੇ ਹਨ|

Or