ਕਲਾ ਦੇ ਓਹਲੇ 'ਚ ਗੁਰੂ ਨਾਨਕ ਦੇ ਇਲਾਹੀ ਨਿਯਮ ਨੂੰ ਮੇਟਣ ਦੀ ਹਿਮਾਕਤ
ਆਦਿ ਕਾਲ ਤੋਂ ਹੀ ਕੋਮਲ ਕਲਾਵਾਂ ਦੇ ਮਾਧਿਅਮ ਰਾਹੀਂ ਮਾਨਵੀ-ਜ਼ਿਹਨ, ਸ੍ਰਿਸ਼ਟੀ ਜਾਂ ਪ੍ਰਕਿਰਤੀ ਵਿਚਲੇ ਤੱਤ ਸਾਰ ਰੂਪੀ ਸੱਚ ਨਾਲ ਵਾਬਸਤਾ ਹੁੰਦਾ ਆਇਆ ਹੈ| ਪ੍ਰਾਚੀਨ ਸਮਿਆਂ ਤੋਂ ਕਾਵਿ ਰੂਪ, ਸੰਗੀਤ ਤੇ ਨਾਟ ਕਲਾ ਆਦਿ ਰਾਹੀਂ ਮਾਨਵੀ ਪ੍ਰਤਿਭਾ ਨੇ ਦਿਸਦੀ ਤੇ ਅਣਦਿਸਦੀ ਰੱਬੀ ਜਾਤ ਦੀ ਕੰਨਸੋਅ ਤੋਂ ਆਦਮ ਜਾਤ ਨੂੰ ਜਾਣੂ ਕਰਵਾਇਆ ਹੈ| ਇਸ ਉਦਾਤ ਅਵਸਥਾ ਦੀ ਪਰਿਭਾਸ਼ਾ ਭਾਰਤੀ ਗਿਆਨ ਪਰੰਪਰਾ ਨੇ 'ਸਤਯਮ ਸ਼ਿਵਮ ਸੁੰਦਰਮ' ਦੇ ਸੰਕਲਪ ਨਾਲ ਨਿਸ਼ਚਿਤ ਕੀਤੀ ਹੈ| ਭਾਵਪੂਰਨ ਸੱਚ, ਸੁਹਜ (ਇੰਦਰਿਆਵੀ ਸੰਦਰਭ ਨਹੀਂ) ਅਤੇ ਦੈਵੀ ਹੋਂਦ ਦੀ ਦੇਹ ਰੂਪ ਹਰਕਤ, ਹਰ ਧਰਮ ਦੇ ਪੈਗੰਬਰੀ ਵਰਤਾਰੇ ਦੇ ਸਮੁੱਚੇ ਪਹਿਲੂਆਂ (ਅਮਲੀ ਜੀਵਨ ਤੇ ਕਲਾ ਰੂਪਾਂ ਦਾ ਸਿਧਾਂਤਕ ਵਿਧੀ ਵਿਧਾਨ) ਦੀ ਆਪਣੀ ਮਰਿਆਦਾ ਹੁੰਦੀ ਹੈ| ਗ਼ੈਰਮਜ਼ਹਬ ਦੇ ਸਿਧਾਂਤਾਂ ਅਤੇ ਕਲਾ ਰੂਪਾਂ ਦੁਆਰਾ ਕਿਸੇ ਪੈਗੰਬਰੀ ਵਰਤਾਰੇ ਦੇ ਸ਼ੁੱਧ ਰੂਪ ਨੂੰ ਨਹੀਂ ਦਰਸਾਇਆ ਜਾ ਸਕਦਾ| ਜਿਵੇਂ ਹਿੰਦੂ ਸਾਹਿਤ ਅਤੇ ਦਰਸ਼ਨ, ਪੱਛਮੀ ਦਰਸ਼ਨ ਅਤੇ ਮਾਰਕਸਵਾਦ ਦੇ ਇਲਾਹੀ ਸਰੋਕਾਰਾਂ ਤੋਂ ਸੱਖਣੇ ਗਿਆਨ ਦੇ ਅਕਾਦਮਿਕ ਅਭਿਆਸ ਨੇ ਸਿੱਖਾਂ ਨੂੰ ਸਿੱਖੀ ਤੋਂ ਦੂਰ ਕਰਨ ਤੋਂ ਇਲਾਵਾ ਕੋਈ ਸਾਰਥਿਕ ਯੋਗਦਾਨ ਨਹੀਂ ਦਿੱਤਾ, ਇਵੇਂ ਹੀ ਗੁਰਬਾਣੀ ਵੱਲੋਂ ਰੱਦ ਕੀਤੇ ਗਿਆਨ 'ਚੋਂ ਵਿਕਸਿਤ ਹੋਏ ਕਲਾ ਰੂਪਾਂ ਰਾਹੀਂ ਗੁਰਬਾਣੀ ਜਾਂ ਗੁਰੂ ਜੀਵਨ ਦੀ ਖਾਲਸ ਰਮਜ਼ ਨੂੰ ਅਤੇ ਉਸਦੀ ਮਹਾਨਤਾ ਨੂੰ ਨਹੀਂ ਦਰਸਾਇਆ ਜਾ ਸਕਦਾ| ਜਿੱਥੋਂ ਤੱਕ ਅਕਾਲ ਪੁਰਖ ਗੁਰੂ ਪਾਤਸ਼ਾਹ ਦੇ ਇਲਾਹੀ ਕਰਮ ਨੂੰ ਕਿਸੇ ਕਲਾ ਰੂਪ ਰਾਹੀ ਬਿਆਨ ਕਰਨ ਦਾ ਸੁਆਲ ਹੈ, ਕਾਵਿ ਰੂਪ (ਜੋ ਅਰਥਾਂ ਦੇ ਸੰਦਰਭ ਵਿੱਚ ਬੇਹੱਦ ਪਾਰਦਰਸ਼ੀ, ਬਹੁ ਪਸਾਰੀ, ਸਰੋਦੀ ਅਤੇ ਮੌਲਿਕ ਹੁੰਦਾ ਹੈ) ਪੰਥ ਪ੍ਰਵਾਨਿਤ ਵਿਧੀ ਰਹੀ ਹੈ, ਇਸਦੀ ਪ੍ਰਵਾਨਗੀ ਖੁਦ ਗੁਰੂ ਪਾਤਸ਼ਾਹ ਨੇ ਹੀ ਭਾਈ ਗੁਰਦਾਸ ਅਤੇ ਨੰਦ ਲਾਲ ਗੋਯਾ ਦੇ ਰੂਪ 'ਚ ਦੇ ਦਿੱਤੀ ਸੀ,
ਆਧੁਨਿਕ ਯੁੱਗ ਵਿੱਚ ਸਿਨੇਮਾ ਸਭ ਤੋਂ ਪ੍ਰਭਾਵਸ਼ਾਲੀ ਤੇ ਪ੍ਰਚਲਿਤ ਕਲਾ ਰੂਪ ਹੈ ਜੋ ਕਿ ਪੱਛਮੀ ਵਿਗਿਆਨ ਦੀ ਖੋਜ ਕੀਤੀ ਤਕਨੀਕ ਹੈ| ਫਿਲਮਾਂਕਣ ਕਲਾ ਆਪਣੀ ਸਾਰਥਿਕਤਾ ਦੇ ਬਾਵਜੂਦ ਰੂਹਾਨੀ ਨਿਯਮ ਅਤੇ ਨੁਕਤਾ-ਨਿਗਾਹ ਦੇ ਪੱਖ ਤੋਂ ਬੁਨਿਆਦੀ ਦੋਸ਼ ਅਤੇ ਸੀਮਾਵਾਂ ਨਾਲ ਵੀ ਲਬਰੇਜ਼ ਰਹਿੰਦੀ ਹੈ| ਫਿਲਮ 'ਨਾਨਕ ਸ਼ਾਹ ਫਕੀਰ' ਨੂੰ ਵੀ ਸਾਨੂੰ ਇਸੇ ਸਬੰਧ ਵਿੱਚ ਵੇਖਣਾ ਅਤੇ ਪਰਖਣਾ ਚਾਹੀਦਾ ਹੈ| ਪਹਿਲੀ ਗੱਲ ਇਹ ਹੈ ਕਿ ਫਿਲਮਾਂਕਣ ਸਿਰਜਣਾਤਮਕ ਪ੍ਰਕਿਰਿਆ ਕਈ ਤਕਨੀਕੀ ਹੁਨਰਮੰਦਾਂ ਦੇ ਅਮਲ ਰਾਹੀਂ ਨੇਪਰੇ ਚੜ੍ਹਦੀ ਹੈ ਜਿਨ੍ਹਾਂ ਦੇ ਕਾਰਜ ਕਰਨ ਦੇ ਮਕਸਦ ਪੇਸ਼ੇਵਰ ਹੁੰਦੇ ਹਨ| ਦੂਜਾ, ਫਿਲਮਾਂਕਣ ਦੀ ਦੁਨੀਆ ਦੇ ਜੀਵਨ 'ਚੋਂ ਫਕੀਰੀ ਤੱਤ ਹਮੇਸ਼ਾ ਗ਼ਾਇਬ ਰਹਿੰਦਾ ਹੈ ਅਤੇ ਠਾਠ-ਬਾਠ ਅਤੇ ਆਕਰਸ਼ਣ ਹੀ ਇਸ ਜ਼ਿੰਦਗੀ ਦਾ ਅਸਲੀ ਕਿਰਦਾਰ ਹੁੰਦਾ ਹੈ| ਘੱਟੋ-ਘੱਟ ਹੁਣ ਤੱਕ ਦੇ ਸਿਨੇਮਾ ਦੇ ਇਤਿਹਾਸ ਤੋਂ ਤਾਂ ਇਹੀ ਸਾਬਿਤ ਹੁੰਦਾ ਹੈ| ਹੁਣ ਤਕ ਦੇ ਸਿਨੇਮਾ ਦੇ ਇਤਿਹਾਸ ਦੀਆਂ ਮਹਾਨ ਸਖਸ਼ੀਅਤਾਂ 'ਚ ਹਾਲੀਵੁੱਡ ਦੇ ਜੇਮਸ ਕੈਮਰਾਨ, ਮੈੱਲ ਗਿਬਸਨ, ਇਰਾਨ ਦਾ ਮਾਜਿਦ ਮਜੀਦੀ, ਬਾਲੀਵੁੱਡ ਦੇ ਸੰਜੇ ਲੀਲਾ ਭੰਸਾਲੀ, ਭਾਵਨਾ ਤਲਵਾਰ ਆਦਿ ਦੇ ਨਾਮ ਅਸੀਂ ਗਿਣਾ ਸਕਦੇ ਹਾਂ| ਇਨ੍ਹਾਂ 'ਚੋਂ ਕਿਸੇ ਨੇ ਵੀ ਪੈਗੰਬਰੀ ਅਮਲ ਨੂੰ ਚਿਤਰਪਟ 'ਤੇ ਉਤਾਰ ਦੇਣ ਦਾ ਦਾਅਵਾ ਜਾਂ ਹਿੰਮਤ ਨਹੀਂ ਕੀਤੀ| ਕਿਉਂਕਿ ਉਹ ਲੋਕ ਘੱਟੋ-ਘੱਟ ਆਪਣੇ ਹੁਨਰ 'ਚ ਪਰਬੀਨ ਹਨ, ਇਸ ਲਈ ਉਹ ਨਿਰਦੇਸ਼ਨ ਦੀਆਂ ਸੀਮਾਵਾਂ, ਨਿਯਮਾਂ ਅਤੇ ਸਿਰਜਣਾ ਦੇ ਇਖਲਾਕੀ ਪਹਿਲੂ ਤੋਂ ਵਾਕਿਫ ਹਨ ਅਤੇ ਇਲਾਹੀ ਜ਼ਿੰਦਗੀ ਦੀ ਉਚਾਈ ਨੂੰ ਵੀ ਅਤੇ ਅਪਣੀ ਔਕਾਤ ਤੇ ਸੀਮਾ ਨੂੰ ਜਾਣਦੇ ਤੇ ਪਛਾਣਦੇ ਹਨ| ਪਰ ਇਹ ਹਰਿੰਦਰ ਸਿੱਕਾ ਨਾਂਅ ਦਾ ਵਿਅਕਤੀ, ਜਿਸ ਦੇ ਪੱਲੇ ਕਿਸੇ ਵੀ ਕਿਸਮ ਦੀ ਮੌਲਿਕ ਪ੍ਰਤਿਭਾ ਨਹੀਂ, ਜਿਸ ਕੋਲ ਕੋਈ ਵੱਡਾ ਹੁਨਰ ਨਹੀਂ ਅਤੇ ਜਿਸ ਦੀ ਸਿਨੇਮਾ ਅਤੇ ਜ਼ਿੰਦਗੀ ਦੇ ਕਿਸੇ ਵੀ ਹੋਰ ਖੇਤਰ 'ਚ ਕੋਈ ਪ੍ਰਾਪਤੀ ਨਹੀਂ, ਉਸ ਦੇ ਪੱਲੇ ਸਿੱਖ ਸਿਧਾਂਤਾਂ ਪ੍ਰਤੀ ਸਮਰਪਣ ਜਾਂ ਵਫਾਦਾਰੀ ਦਾ ਵੀ ਕੋਈ ਪਰਮਾਣ ਨਹੀਂ| ਉਹ 'ਅਕਾਲ ਪੁਰਖ ਬਾਬਾ' ਦਾ ਸੁਹਜਹੀਣ ਬੁੱਤ ਘੜਨ ਦੀ ਜ਼ੁਰਅਤ ਕਰ ਰਿਹਾ ਹੈ| ਇਸਦਾ ਕਰੂਪ ਚਿਹਰਾ ਅਤੇ ਵਿਸ਼ੈਲੀਆਂ ਸਾਜਿਸ਼ੀ ਅੱਖਾਂ ਇਸਦੇ ਅਸਲੀ ਮਾਲਕਾਂ ਦੀ ਕੰਨਸੋਅ ਦੇ ਰਹੀਆਂ ਹਨ| ਇਮਾਨਦਾਰ ਅਕਾਲੀ ਆਗੂ ਸੁਖਦੇਵ ਸਿੰਘ ਭੌਰ ਨੇ ਫੇਸਬੁੱਕ 'ਤੇ ਇਸ ਫਿਲਮ ਦੇ ਸੰਦਰਭ ਵਿੱਚ ਦੱਸਿਆ ਹੈ ਕਿ ਅਕਾਲ ਤਖਤ ਵੱਲੋਂ ਫਿਲਮ ਵੇਖਣ ਲਈ ਭੇਜੇ ਜਾਣ ਉਪਰੰਤ ਫਿਲਮ ਵੇਖ ਕੇ ਜਦ ਉਨ੍ਹਾਂ ਨੇ ਹਰਿੰਦਰ ਸਿੱਕੇ ਨੂੰ ਸੁਆਲ ਕੀਤਾ ਕਿ 'ਸਿਵਾਏ ਇਸ ਫਿਲਮ ਤੋਂ ਉਸਨੇ ਕਦੇ ਸਿੱਖੀ ਦੀ ਭਲਾਈ ਲਈ ਕੋਈ ਹੋਰ ਕੰਮ ਵੀ ਕੀਤਾ ਹੈ?' ਤਾਂ ਡੌਰ-ਭੌਰ ਹੋਇਆ ਸਿੱਕਾ ਬਾਦਲ ਟੱਬਰ ਦੇ ਨਾਂ ਗਿਣਾਉਣ ਲੱਗ ਪਿਆ ਕਿ ਉਨ੍ਹਾਂ ਨੂੰ ਇਹ ਫਿਲਮ ਬਹੁਤ ਚੰਗੀ ਲੱਗੀ ਹੈ| ਹੁਣ ਬਾਦਲ ਟੱਬਰ ਕਿੰਨਾ ਕੁ ਸਿੱਖ ਹਿਤੈਸ਼ੀ ਹੈ ਤੇ ਅਕਲ ਦਾ ਮਾਲਕ ਹੈ, ਇਹ ਕਿਸ ਨੂੰ ਨਹੀਂ ਪਤਾ? ਸ਼ਪਸ਼ਟ ਹੈ ਕਿ ਸਿੱਕੇ ਦੀ ਅਪਣੀ ਕੋਈ ਹਸਤੀ ਜਾਂ ਸੁਹਿਰਦਤਾ ਨਹੀਂ ਹੈ, ਉਹ ਤਾਂ ਸਿਰਫ ਲੁਕਵੀਂ ਸਿੱਖ ਵਿਰੋਧੀ ਤਾਕਤ ਦਾ ਪਾਲਿਆ ਸੱਪ ਹੈ, ਜੋ ਪਹਿਲਾਂ ਤੋਂ ਹੀ ਅਥਾਹ ਤਣਾਅ 'ਚ ਅਤੇ ਆਪਣੀ ਮੌਲਿਕਤਾ ਤੋਂ ਦੂਰ ਵਿਚਰ ਰਹੀ ਸਿੱਖ ਮਾਨਸਿਕਤਾ ਨੂੰ ਡੱਸਣਾ ਚਾਹੁੰਦਾ ਹੈ| ਇਸ ਤੋਂ ਪਹਿਲਾਂ ਕਿ ਸਿੱਕਾ ਨਾਮੀ ਵਰਮੀ 'ਚੋਂ ਅਣਗਿਣਤ ਸਪੋਲੀਏ ਨਿਕਲ ਆਉਣ, ਇਸ ਫਿਲਮ ਨੂੰ ਇਥੇ ਹੀ ਰੋਕ ਦੇਣਾ ਚਾਹੀਦਾ ਹੈ| ਖੁਦ ਸਿੱਕਾ ਅਤੇ ਇਸਦੀ ਕੁਲਹਿਣੀ ਜ਼ਬਾਨ ਬੋਲਣ ਵਾਲੇ ਹੋਰ ਵਾਹਯਾਤ ਲੋਕ ਸਾਨੂੰ ਪਹਿਲਾਂ ਇਹ ਦੱਸਣ ਕਿ ਸਿੱਖੀ 'ਚ ਪਹਿਲਾਂ ਤੋਂ ਪ੍ਰਚਲਿਤ ਕੁਰੀਤੀ (ਗੁਰੂ ਸਾਹਿਬ ਦੀਆਂ ਫੋਟੋਆਂ) ਨੇ ਸਿੱਖੀ ਤੇ ਸਿੱਖਾਂ ਦਾ ਕੀ ਸਵਾਰਿਆ ਹੈ? ਯਾਦ ਰਹੇ ਕਿ ਪ੍ਰੋ. ਪੂਰਨ ਸਿੰਘ, ਭਾਈ ਵੀਰ ਸਿੰਘ ਤੇ ਹਰਿੰਦਰ ਸਿੰਘ ਮਹਿਬੂਬ ਜਿਹੇ ਪਾਰਗਾਮੀ ਦ੍ਰਿਸ਼ਟੀ ਵਾਲੇ ਸਿੱਖ ਵਿਦਵਾਨਾਂ ਨੇ ਸੋਭਾ ਸਿੰਘ ਦੀਆਂ ਕਰੂਪ ਪੇਂਟਿੰਗਜ਼ ਨੂੰ ਬੜੀ ਨਫਰਤ ਨਾਲ ਰੱਦ ਕੀਤਾ ਹੈ| ਕੀ ਸਿੱਖ ਏਨੇ ਗਰਕ ਗਏ ਹਨ ਕਿ ਹੁਣ ਸਿੱਕੇ ਵਰਗੇ ਨਖਿੱਧ ਅਤੇ ਵਾਹਯਾਤ ਲੋਕ ਸਿੱਖ ਗੁਰੂ ਸਾਹਿਬਾਨ ਦੀ ਸਿੱਖਾਂ ਨਾਲ ਵਾਕਫੀਅਤ ਕਰਾਉਣਗੇ? ਜਦ ਸਿੱਖ ਹੀ ਇਹ ਫਿਲਮ ਵੇਖਣਾ ਨਹੀਂ ਚਾਹੁੰਦੇ ਤਾਂ ਫਿਰ ਜੱਲਾਦ ਵਾਂਗ ਦਿਸਦੇ ਸਿੱਕੇ ਦੀ ਕੀ ਮਜਬੂਰੀ ਹੈ ਕਿ ਉਹ ਫਿਲਮ ਦੀ ਰਿਲੀਜ਼ 'ਤੇ ਅੜਿਆ ਹੋਇਆ ਤੇ ਸਿੱਖ ਹਿਰਦਿਆਂ ਨੂੰ ਵਲੂੰਧਰਣ ਦੀ ਘਿਨਾਉਣੀ ਕੋਸ਼ਿਸ਼ ਕਰ ਰਿਹਾ ਹੈ?
ਸਿੱਖਾਂ ਨੂੰ ਵੀ ਹੁਣ ਇਹ ਸਮਝਣ ਦੀ ਜ਼ਹਿਮਤ ਉਠਾ ਲੈਣੀ ਚਾਹੀਦੀ ਹੈ ਕਿ ਅਜਿਹੀਆਂ ਚੁਣੌਤੀਆਂ ਦੇ ਦਰਪੇਸ਼ ਹੋਣ ਦੇ ਅਧਾਰ ਉਨ੍ਹਾਂ ਦੇ ਆਪਣੇ ਅੰਦਰ ਹੀ ਹਨ| ਆਧੁਨਿਕ ਯੁੱਗ 'ਚ ਨਿਤ ਪੈਂਦੇ ਅਜਿਹੇ ਘੋਲਾਂ ਦੇ ਜੇਤੂ ਮੱਲ ਡਾ. ਗੁਰਭਗਤ ਸਿੰਘ ਜੀ ਨੇ 'ਜ਼ਖਮ ਨੂੰ ਸੂਰਜ ਬਣਨ ਦਿਉ' ਵਿੱਚ ਸਿੱਖਾਂ ਨੂੰ ਅਜਿਹੇ ਘੋਲ ਜਿੱਤਣ ਦੇ ਗੁਰ ਸਿਖਾTੁਂਦਿਆਂ ਦੱਸਿਆ ਹੈ ਕਿ ਆਪਣੇ ਹਰ ਦਰਦ ਨੂੰ ਆਪਣੀ ਤਾਕਤ ਬਣਾ ਲੈਣਾ ਹੀ ਹੁਣ ਸਿੱਖਾਂ ਕੋਲ ਇਕੋ ਇਕ ਰਾਹ ਬਚਿਆ ਹੈ| ਭਾਵ ਅਰਥ ਹੈ ਕਿ ਜਿੰਨਾ ਚਿਰ ਸਿੱਖ ਪੰਥਕ ਵੇਹੜੇ 'ਚ ਪਸਰੀ ਬੁੱਤਪਰਸਤੀ ਉਖਾੜ ਨਹੀਂ ਸੁਟਦੇ, (ਅਜਾਇਬ ਘਰਾਂ 'ਚੋਂ ਗੁਰੂ ਪਾਤਸ਼ਾਹ ਦੀਆਂ ਫੋਟੋਆਂ ਨਹੀਂ ਹਟਾਉਂਦੇ ਅਤੇ ਰੱਦ ਨਹੀਂ ਕਰਦੇ) ਉਨਾ ਚਿਰ ਉਨ੍ਹਾਂ ਦੀ ਜਾਨ ਅਜਿਹੇ ਦੁਖਾਂ ਤੋਂ ਛੁੱਟਣ ਵਾਲੀ ਨਹੀਂ| ਅਲਾਮਾ ਇਕਬਾਲ ਨੇ ਬੁੱਤਪਰਸਤੀ ਦੇ ਇਸ ਵਰਤਾਰੇ ਬਾਰੇ ਕਿਹਾ ਹੈ, 'ਨੁਕਤਾ ਏ ਤੌਹੀਦ ਸਮਝ ਮੇਂ ਆ ਤੋ ਸਕਤਾ ਹੈ ਪਰ ਦਿਮਾਗ਼ ਮੇਂ ਬੁੱਤਖਾਨਾ ਹੋ ਤੋ ਕਿਆ ਕਹੀਏ', ਅਰਥਾਤ ਰੱਬ ਸਿਰਫ ਤੇ ਸਿਰਫ ਇਕ ਹੈ, ਇਸਦੀ ਸਮਝ ਉਨਾ ਚਿਰ ਨਹੀਂ ਆ ਸਕਦੀ ਜਿੰਨਾ ਚਿਰ ਮਨ 'ਚ ਬੁੱਤਾਂ ਦੀ ਥਾਂ ਹੈ| ਪ੍ਰੋ. ਹਰਿੰਦਰ ਸਿੰਘ ਮਹਿਬੂਬ ਨੇ ਆਪਣੀ ਕਿਤਾਬ 'ਬਿਪਰ ਸੰਸਕਾਰ' 'ਚ ਗੁਰਬਾਣੀ ਦੇ ਹਵਾਲੇ ਨਾਲ ਦੱਸਿਆ ਹੈ ਕਿ ਦੀਨ ਨਾਲ ਦਗਾਬਾਜ਼ੀ ਦਾ ਹੁਨਰ ਗਿਆਨ ਅਥਵਾ ਕਲਾ ਰੂਪਾਂ ਦੁਆਰਾ ਹੀ ਕੌਮਾਂ ਵਿਚ ਪਨਪਦਾ ਤੇ ਉਸਰਦਾ ਹੈ| ਏਸੇ ਕਲਾ ਅਤੇ ਗਿਆਨ ਦੀ ਦੁਹਾਈ ਆਧੁਨਿਕ ਦੀਨ ਵਿਰੋਧੀ ਅਕਾਦਮਿਕ ਟਿੱਡੀਦਲ ਵੱਲੋਂ ਸਿੱਖਾਂ ਨੂੰ ਦਿੱਤੀ ਜਾਂਦੀ ਹੈ, ਜਿਸ ਦੀ ਸ਼ਨਾਖਤ ਚੈਖਵ ਨੇ ਆਪਣੀ ਰਚਨਾ 'ਬਟਰਫਲਾਈ' 'ਚ ਵੀ ਕੀਤੀ ਹੈ| ਸੋ, ਸਮੁੱਚੇ ਜਾਗਤ ਸਿੱਖ ਪੰਥ ਨੂੰ ਇਕਮੁਠ ਹੋ ਕੇ ਇਸ ਫਿਲਮ ਦਾ ਵਿਰੋਧ ਕਰਨਾ ਚਾਹੀਦਾ ਹੈ| ਇਸ ਫਿਲਮ ਬਾਰੇ ਪਿਛਲੇ ਸਮੇਂ ਦੌਰਾਨ ਵਾਪਰੇ ਸਾਰੇ ਘਟਨਾਕ੍ਰਮ ਤੋਂ ਇਹ ਗੱਲ ਨਿਖਰ ਕੇ ਸਾਹਮਣੇ ਆ ਰਹੀ ਹੈ ਕਿ ਇੱਕ ਬਹੁਤ ਵੱਡੀ ਸਾਜ਼ਿਸ਼ ਨਾਲ ਸਿੱਖ ਪੰਥ ਦੇ ਨਿਆਰੇਪਣ ਉਤੇ ਹਮਲਾ ਬੋਲਿਆ ਗਿਆ ਹੈ, ਜੋ ਵੱਖ-ਵੱਖ ਰੂਪਾਂ ਵਿੱਚ ਵੱਖ-ਵੱਖ ਸਮੇਂ ਉਤੇ ਸਾਡੇ ਸਾਹਮਣੇ ਆ ਰਿਹਾ ਹੈ| ਕਦੇ ਇਹ ਸਿੱਖ ਇਤਿਹਾਸ ਵਿੱਚ ਗਲਤ ਬਿਆਨੀਆਂ ਕਰਨ ਦੇ ਰੂਪ ਵਿੱਚ, ਕਦੇ ਇਹ ਕਲਾ ਦਾ ਓਹਲਾ ਲੈ ਕੇ ਕਵਿਤਾਵਾਂ ਲਿਖਣ, ਨਾਵਲ ਲਿਖਣ ਜਾਂ ਫਿਰ ਹੁਣ ਫਿਲਮਾਂ ਬਣਾਉਣ ਤੱਕ ਪਹੁੰਚ ਗਿਆ ਹੈ| ਇਸ ਸਾਜ਼ਿਸ਼ੀ ਹੱਥ ਦੇ ਪਿੱਛੇ ਲੁਕੇ ਚਿਹਰੇ ਨੂੰ ਬੇਨਕਾਬ ਕਰਨ ਵਾਸਤੇ ਸਾਨੂੰ ਸਾਡੇ ਵਿਹੜੇ ਵਿੱਚ ਬੈਠੇ ਮੌਕਾਪ੍ਰਸਤ ਅਤੇ ਸਿਧਾਂਤਹੀਣ ਸਵਾਰਥੀ ਚਿਹਰਿਆਂ ਨੂੰ ਵੀ ਬੇਨਕਾਬ ਕਰਨਾ ਹੋਵੇਗਾ|
ਅਮਰੀਕ ਸਿੰਘ
75892-21575
In addition to the initial assignment standard,
Provided that you know where to search for essay aid, you must not have any trouble finding just what
They'd need to
The name should not take up too much
If you would like to get help with writing, then https://www.affordable-papers.net/ all you need to do is to simply move online.
of this newspaper ; it should be brief enough to give the reader a notion about just what the paper is all about.
begin all over, which can be very time consuming to them and for you personally.
you require.
you also will need to use the expression paper when composing the term papers.