ਭਾਰਤ ਬੰਦ ਦਾ ਅਸਲ ਸਵਾਲ : ਅਸੀਂ ਕਿਉਂ ਨੀਵੇਂ? ਤੁਸੀਂ ਕਿਉਂ ਉੱਚੇ?

ਕਰਮਜੀਤ ਸਿੰਘ
99150-91063

ਪੰਜ ਸਦੀਆਂ ਤੋਂ ਵੀ ਉਪਰ ਵੇਲਿਆਂ ਦੀ ਹੰਝੂਆਂ ਭਿੱਜੀ ਦਾਸਤਾਨ ਹੈ ਜਦੋਂ ਮਹਾਨ ਦਾਨਿਸ਼ਵਰ ਸੰਤ ਕਬੀਰ ਨੇ ਆਪਣੀ ਹੀ ਕਿਸਮ ਦਾ ਲਾਜਵਾਬ ਰੱਬੀ ਤਰਕ ਪੇਸ਼ ਕਰਦਿਆਂ ਉੱਚੀਆਂ ਜਾਤੀਆਂ ਵਾਲਿਆਂ ਨੂੰ ਸਵਾਲ ਕੀਤਾ ਸੀ ਕਿ ਜਦੋਂ ਸਾਰੇ ਜਣੇ ਇੱਕੋ ਰਸਤੇ ਰਾਹੀਂ ਹੀ ਇਸ ਧਰਤੀ 'ਤੇ ਆਉਂਦੇ ਹਨ ਤਾਂ ਫਿਰ ਤੁਸੀਂ ਕਿਉਂ 'ਬ੍ਰਾਹਮਣ' ਬਣ ਗਏ? ਅਤੇ ਅਸੀਂ ਕਿਉਂ 'ਸ਼ੂਦਰ' ਬਣਾ ਦਿੱਤੇ ਗਏ? ਮਗਰੋਂ ਗੁਰੂ ਨਾਨਕ ਸਾਹਿਬ ਨੇ ਵੀ ਗੁਰਬਾਣੀ ਰਾਹੀਂ ਕਬੀਰ ਸਾਹਿਬ ਦੇ ਰੱਬੀ ਤਰਕ ਉਤੇ ਮੋਹਰ ਲਾਉਂਦਿਆਂ ਇਹ ਐਲਾਨਨਾਮਾ ਜਾਰੀ ਕਰ ਦਿੱਤਾ ਕਿ ਮੈਂ ਉਨ੍ਹਾਂ ਲੋਕਾਂ ਦੇ ਨਾਲ ਖੜ੍ਹਾ ਹਾਂ, ਜਿਨ੍ਹਾਂ ਨੂੰ ਸਮਾਜ 'ਅਤਿ ਨੀਚ' ਕਹਿੰਦਾ ਆ ਰਿਹਾ ਹੈ| ਉਂਜ ਇਹ ਨੁਕਤਾ ਕਿਸੇ ਹੋਰ ਥਾਂ ਬਹਿਸ ਦੀ ਮੰਗ ਕਰਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਪੈਰੋਕਾਰ ਹੋਣ ਦਾ ਦਾਅਵਾ ਕਰਨ ਵਾਲੀ ਇੱਕ ਰਾਜਸੀ ਪਾਰਟੀ ਨੂੰ ਉਹ ਕਿਹੜੀ ਮਜਬੂਰੀ ਬਣ ਗਈ ਸੀ ਕਿ ਉਸਨੇ ਚੁੱਪ ਰਹਿ ਕੇ ਭਾਰਤ ਬੰਦ ਦਾ ਵਿਰੋਧ ਕੀਤਾ? ਵੈਸੇ ਕੋਈ ਵੀ ਸਿਆਣਾ ਇਸ ਚੁੱਪ ਨੂੰ 'ਸੁਨਹਿਰੀ ਚੁੱਪ' ਤਾਂ ਕਦੇ ਨਹੀਂ ਆਖੇਗਾ| 2 ਅਪ੍ਰੈਲ ਨੂੰ 'ਭਾਰਤ ਬੰਦ' ਦੌਰਾਨ ਸਾਰਾ ਗੁੱਸਾ ਅਤੇ ਰੋਸ ਉਂਜ ਤਾਂ ਦੇਸ਼ ਦੀ ਸਰਬਉੱਚ ਅਦਾਲਤ ਵੱਲੋਂ ਐਸਸੀ/ਐਸਟੀ ਐਕਟ ਵਿੱਚ ਸ਼ੋਧ ਦੇ ਫੈਸਲੇ ਵਿੱਰੁਧ ਹੀ ਸੀ, ਪਰ ਕਿਸੇ ਡੂੰਘੀ ਅਤੇ ਅਣਦਿਸਦੀ ਤਹਿ ਵਿੱਚ ਸਵਾਲ ਉਹੋ ਸੀ ਅਤੇ ਅੱਜ ਵੀ ਉਹ ਸਵਾਲ ਜਿਉਂ ਦਾ ਤਿਉਂ ਖੜ੍ਹਾ ਹੈ ਜੋ ਉੱਚੀਆਂ ਜਾਤੀਆਂ ਨੂੰ ਪੁੱਛ ਰਿਹਾ ਹੈ ਕਿ ਅਸੀਂ ਕਿਉਂ ਨੀਵੇਂ? ਤੁਸੀਂ ਕਿਉਂ ਉੱਚੇ?
ਇਹ ਗੱਲ ਵੀ ਹੈਰਾਨ ਕਰਨ ਵਾਲੀ ਹੈ ਕਿ ਬਹੁਤੀਆਂ ਅਖਬਾਰਾਂ, ਟੀਵੀ ਚੈਨਲਾਂ ਅਤੇ ਰਾਜਸੀ ਆਗੂਆਂ ਦੇ ਢੇਰਮ-ਢੇਰ ਬਿਆਨਾਂ ਦਾ ਕੇਂਦਰ ਬਿੰਦੂ ਭਾਰਤ ਬੰਦ ਦੌਰਾਨ ਵਾਪਰੀ 'ਹਿੰਸਾ ਦੀ ਨਿਖੇਧੀ' ਉਤੇ ਹੀ ਟਿੱਕ ਗਿਆ, ਪਰ ਸਦੀਆਂ ਤੋਂ ਉਠਦੇ ਆ ਰਹੇ ਇਸ ਸਵਾਲ ਨੂੰ ਫਿਰ ਇੱਕ ਵਾਰ ਘੱਟੇ ਕੌਡੀਆਂ ਰੋਲ ਦਿੱਤਾ ਗਿਆ ਕਿ ਕੋਈ ਕਿਉਂ ਨੀਵਾਂ ਹੈ ਅਤੇ ਕੋਈ ਕਿਉਂ ਉੱਚਾ ਹੈ? ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਲੀ ਦੇ ਕਿਸੇ ਸਮਾਗਮ ਵਿੱਚ ਕੀਤੀ ਇਹ ਟਿੱਪਣੀ ਵੀ ਦਿਲਚਸਪ ਵਿਰੋਧਤਾਈ ਦਾ ਪ੍ਰਤੀਕ ਹੀ ਆਖੀ ਜਾਏਗੀ ਕਿ ਜਿੰਨਾ ਮਾਣ ਸਤਿਕਾਰ ਉਨ੍ਹਾਂ ਦੀ ਸਰਕਾਰ ਨੇ ਦਲਿਤਾਂ ਦੇ ਮਸੀਹਾ ਡਾ. ਅੰਬੇਦਕਰ ਨੂੰ ਬਖਸ਼ਿਆ, ਉਨਾ ਮਾਣ ਕਿਸੇ ਹੋਰ ਸਰਕਾਰ ਨੇ ਨਹੀਂ ਦਿੱਤਾ| ਪਰ ਪ੍ਰਧਾਨ ਮੰਤਰੀ ਨੇ ਇਸ ਸਵਾਲ ਨੂੰ ਫਿਰ ਮੌਜ ਨਾਲ ਟਾਲ ਦਿੱਤਾ ਕਿ ਅੰਬੇਦਕਰ ਦੀ ਬਰਾਦਰੀ ਦੇ ਸਤਾਏ ਹੋਏ ਲੋਕ ਆਖਰਕਾਰ ਭਾਰਤ ਬੰਦ ਕਰਨ ਲਈ ਮਜਬੂਰ ਕਿਉਂ ਹੋਏ? ਅੰਬੇਦਕਰ ਦਾ ਸਤਿਕਾਰ ਅਤੇ ਮਾਣ ਅੰਬੇਦਕਰ ਦੀ ਬਰਾਦਰੀ ਦੇ ਸਤਿਕਾਰ ਅਤੇ ਮਾਣ ਦਾ ਹਿੱਸਾ ਅੱਜ ਤੱਕ ਕਿਉਂ ਨਹੀਂ ਬਣਿਆ? ਅੱਜ ਵੀ ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਕ ਹਰ ਰੋਜ਼ 4 ਤੋਂ ਉਪਰ ਦਲਿਤ ਔਰਤਾਂ ਬਲਾਤਕਾਰ ਦੀ ਸ਼ਿਕਾਰ ਕਿਉਂ ਹੁੰਦੀਆਂ ਹਨ? ਅਜੇ ਤਾਂ ਉਹ ਔਰਤਾਂ ਇਸ ਰਿਕਾਰਡ ਦਾ ਕਦੇ ਵੀ ਹਿੱਸਾ ਨਹੀਂ ਬਣੀਆਂ ਜੋ ਦੂਰ-ਦੁਰਾਡੇ ਪਿੰਡਾਂ ਵਿੱਚ ਬਲਾਤਕਾਰ ਦਾ ਸ਼ਿਕਾਰ ਬਣਦੀਆਂ ਹਨ, ਪਰ ਸਮਾਜ ਵਿੱਚ ਬਦਨਾਮੀ ਦੇ ਡਰੋਂ ਜਾਂ ਹੋਰ ਕਈ ਕਾਰਨਾਂ ਕਰਕੇ ਆਪਣੇ ਨਾਲ ਖੌਫਨਾਕ ਤੇ ਕੌੜੀਆਂ ਯਾਦਾਂ ਲੈ ਕੇ ਹੀ ਜੀਉਂਦੀਆਂ ਅਤੇ ਮਰਦੀਆਂ ਹਨ| ਗੋਆ ਇੰਸਟੀਚਿਊਟ 'ਚ ਕੰਮ ਕਰਦੇ ਅਤੇ ਮਨੁੱਖੀ ਅਧਿਕਾਰਾਂ ਨਾਲ ਜੁੜੇ ਉੱਘੇ ਵਿਦਵਾਨ ਅਨੰਦ ਟੈਲਮਦੀ ਦਾ ਰਾਜਨੀਤਕ ਸਰਵੇ ਤਾਂ ਇਹ ਕਹਿੰਦਾ ਹੈ ਕਿ ਹਰ 1 ਘੰਟੇ ਪਿੱਛੇ 6 ਦਲਿਤ ਔਰਤਾਂ ਉੱਚੀਆਂ ਜਾਤੀਆਂ ਦੇ ਜ਼ੁਲਮਾਂ ਦਾ ਸ਼ਿਕਾਰ ਹੁੰਦੀਆਂ ਹਨ|
ਅਸੀਂ ਸਿਰਫ ਜਿਸਮਾਨੀ ਹਿੰਸਾ ਤੱਕ ਹੀ ਆਪਣੇ ਆਪ ਨੂੰ ਸੀਮਤ ਕਰ ਲੈਂਦੇ ਹਾਂ ਪਰ ਮਨੋਵਿਗਿਆਨਕ ਹਿੰਸਾ ਦਾ ਜ਼ਿਕਰ ਘੱਟ ਹੀ ਕਰਦੇ ਹਾਂ| ਨਾ ਹੀ ਕਦੇ ਉਸ ਹਿੰਸਾ ਦਾ ਜ਼ਿਕਰ ਕਰਦੇ ਹਾਂ ਜੋ ਉੱਚੀਆਂ ਜਾਤੀਆਂ ਦੀਆਂ ਜੀਭਾਂ ਅਤੇ ਉਨ੍ਹਾਂ ਦੇ ਬੋਲਾਂ ਵਿੱਚ ਵਸਦਾ ਹੈ| ਅਮਰੀਕਾ ਦੀ ਇੱਕ ਕੇਬਲ ਅਤੇ ਨੈਟਵਰਕ ਏਜੰਸੀ ਸੀਐਨਐਨ ਨੇ ਕੁਝ ਦਲਿਤ ਔਰਤਾਂ ਨਾਲ ਉਨ੍ਹਾਂ ਦੇ ਅੰਦਰਲੇ ਦੁੱਖ ਦਰਦ ਨੂੰ ਫਰੋਲਣ ਲਈ ਵਿਸ਼ੇਸ਼ ਮੁਲਾਕਾਤਾਂ ਕੀਤੀਆਂ| ਇੱਕ ਔਰਤ ਨੇ ਕਿਹਾ ਕਿ ਕਿੰਨਾ ਚੰਗਾ ਹੁੰਦਾ ਜੇ ਰੱਬ ਮੈਨੂੰ ਦਲਿਤਾਂ ਦੇ ਘਰ ਵਿੱਚ ਜਨਮ ਹੀ ਨਾ ਦਿੰਦਾ| ਸਾਨੂੰ ਤਾਂ ਆਸਾਨੀ ਨਾਲ ਹੀ ਸਮਾਜ ਆਪਣਾ ਸ਼ਿਕਾਰ ਬਣਾ ਲੈਂਦਾ ਹੈ| ਇੱਕ ਹੋਰ ਦਲਿਤ ਔਰਤ ਦਾ ਦਰਦ ਕਿਸੇ ਵੀ ਸੁੱਤੀ ਜ਼ਮੀਰ ਨੂੰ ਟੁੰਬ ਸਕਦਾ ਹੈ, ਜਦੋਂ ਉਹ ਕਹਿਣ ਲਈ ਮਜਬੂਰ ਹੁੰਦੀ ਹੈ ਕਿ ਅਸੀਂ ਤਾਂ ਉੱਚੀਆਂ ਜਾਤਾਂ ਦੇ ਘਰਾਂ ਵਿੱਚ ਦਾਖਲ ਵੀ ਨਹੀਂ ਹੋ ਸਕਦੇ| ਸਾਨੂੰ ਅਛੂਤ ਸਮਝਿਆ ਜਾਂਦਾ ਹੈ| ਜਦੋਂ ਕਦੇ ਸਾਨੂੰ ਪਾਣੀ ਦੀ ਪਿਆਸ ਲੱਗਦੀ ਹੈ ਤਾਂ ਅਸੀਂ ਬੁੱਕ ਅੱਗੇ ਕਰਦੇ ਹਾਂ ਅਤੇ ਉਹ ਉਤੋਂ ਪਾਣੀ ਸੁੱਟਦੇ ਹਨ| ਇੱਕ ਹੋਰ ਦਲਿਤ ਔਰਤ ਆਪਣਾ ਦੁੱਖ ਇਹ ਕਹਿ ਕੇ ਸਾਂਝਾ ਕਰਦੀ ਹੈ ਕਿ ਉੱਚੀਆਂ ਜਾਤੀਆਂ ਵਾਲੇ ਸਾਨੂੰ ਗੰਦੇ-ਗੰਦੇ ਸ਼ਬਦ ਬੋਲ ਕੇ ਜ਼ਲੀਲ ਕਰਦੇ ਹਨ| ਅਸੀਂ ਉਨ੍ਹਾਂ ਦੇ ਹੇਠਾਂ ਰਹਿ ਕੇ ਕੰਮ ਨਹੀਂ ਕਰਨਾ ਚਾਹੁੰਦੇ ਪਰ ਕੀ ਕਰੀਏ ਅਸੀਂ ਗਰੀਬ ਅਤੇ ਨਿਆਸਰੇ ਹਾਂ| ਸਾਡੇ ਕੋਲ ਹੋਰ ਕੋਈ ਰਸਤਾ ਵੀ ਕਿਹੜਾ ਹੈ ਜੀਊਣ ਦਾ? ਉਹ ਬਲਾਤਕਾਰ ਕਰਦੇ ਹਨ ਪਰ ਉਨ੍ਹਾਂ ਕੋਲ ਪੈਸਾ ਹੁੰਦਾ ਹੈ, ਸਿਫਾਰਸ਼ਾਂ ਹੁੰਦੀਆਂ ਹਨ, ਤਾਕਤ ਹੁੰਦੀ ਹੈ ਤੇ ਉਹ ਬਚ ਨਿਕਲਦੇ ਹਨ|
ਅੱਜ ਵੀ ਦਲਿਤਾਂ ਉਤੇ ਹੋਣ ਵਾਲੇ ਅੱਤਿਆਚਾਰਾਂ ਦੀਆਂ ਕਈ ਕਿਸਮਾਂ ਹਨ| ਜੇ ਉਹ ਕੋਈ ਛੋਟੀ ਮੋਟੀ ਗਲਤੀ ਵੀ ਕਰ ਲੈਂਦੇ ਹਨ ਤਾਂ ਉਨ੍ਹਾਂ ਦੇ ਗਲ ਵਿੱਚ ਜੁੱਤੀਆਂ ਦਾ ਹਾਰ ਪਾਇਆ ਜਾਂਦਾ ਹੈ| ਕਿਤੇ ਖੂਹਾਂ ਅਤੇ ਨਲਕਿਆਂ ਤੋਂ ਉਹ ਪਾਣੀ ਵੀ ਨਹੀਂ ਭਰ ਸਕਦੇ, ਉਨ੍ਹਾਂ ਦੀ ਜਾਤ ਦਾ ਨਾਂਅ ਲੈ ਕੇ ਉਨ੍ਹਾਂ ਨੂੰ ਗੰਦੀਆਂ ਗਾਲਾਂ ਕੱਢੀਆਂ ਜਾਂਦੀਆਂ ਹਨ, ਉਨ੍ਹਾਂ ਦੀਆਂ ਔਰਤਾਂ ਨੂੰ ਚੁੜੈਲ ਸਮਝਿਆ ਜਾਂਦਾ ਹੈ| ਉਨ੍ਹਾਂ ਦੀਆਂ ਮੁਟਿਆਰਾਂ ਨਾਲ ਛੇੜਖਾਨੀ ਤਾਂ ਆਮ ਜਿਹੀ ਗੱਲ ਹੈ| ਕਿਤੇ ਉਨ੍ਹਾਂ ਦਾ ਸਮਾਜਕ ਬਾਈਕਾਟ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਡਰਾ ਧਮਕਾ ਕੇ ਚੋਣ ਮੁਕਾਬਲਿਆਂ ਵਿੱਚ ਨਾਮਜ਼ਦਗੀ ਦੇ ਕਾਗਜ਼ ਭਰਨ ਦੀ ਖੁੱਲ੍ਹ ਨਹੀਂ ਮਿਲਦੀ, ਕਦੇ ਉਨ੍ਹਾਂ ਨੂੰ ਬੇਇਜ਼ੱਤ ਕਰਨ ਲਈ ਸ਼ਰੇ-ਬਾਜ਼ਾਰ ਨੰਗਾ ਕੀਤਾ ਜਾਂਦਾ ਹੈ| ਕਦੇ ਉਨ੍ਹਾਂ ਨੂੰ ਹੁਕਮ ਜਾਰੀ ਹੁੰਦਾ ਹੈ ਕਿ ਪਿੰਡ ਛੱਡ ਕੇ ਕਿਤੇ ਹੋਰ ਚਲੇ ਜਾਣ| 2016 ਦੀ ਇੱਕ ਰਿਪੋਰਟ ਦੱਸਦੀ ਹੈ ਕਿ ਉਸ ਸਾਲ ਵਿੱਚ 50 ਹਜ਼ਾਰ ਔਰਤਾਂ ਤਸ਼ੱਦਦ ਦਾ ਸ਼ਿਕਾਰ ਹੋਈਆਂ| ਗੁਜਰਾਤ ਦਾ ਉਹ ਸੂਬਾ, ਜਿਸਨੂੰ ਮਾਡਲ ਸਟੇਟ ਜਾਂ ਨਮੂਨੇ ਦਾ ਰਾਜ ਕਹਿ ਕੇ ਪ੍ਰਚਾਰਿਆ ਜਾਂਦਾ ਹੈ, ਉਥੇ ਹਾਲਤ ਇਹ ਹੈ ਕਿ ਸਰਕਾਰੀ ਅੰਕੜਿਆਂ ਮੁਤਾਬਕ ਦਲਿਤਾਂ ਉਤੇ ਅੱਤਿਆਚਾਰ 500 ਫੀਸਦੀ ਵਧੇ ਹਨ| ਹਾਲਾਂਕਿ ਉਸ ਰਾਜ ਵਿੱਚ ਮੁੱਖ ਮੰਤਰੀ ਇੱਕ ਔਰਤ ਸੀ| ਕਈ ਵਾਰ ਅਦਾਲਤਾਂ ਵਿੱਚ ਵੀ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ| ਸਾਲ 2002 ਦੀ ਗੱਲ ਹੈ, ਜਦੋਂ ਝੱਜਰ ਵਿੱਚ 5 ਦਲਿਤਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ| ਪਰ ਅਦਾਲਤ ਨੇ ਐਸਸੀ/ਐਸਟੀ ਐਕਟ ਅਧੀਨ ਦੋਸ਼ੀਆਂ ਉਤੇ ਕੇਸ ਦਰਜ ਹੀ ਨਾ ਕੀਤਾ ਕਿਉਂਕਿ ਅਦਾਲਤ ਦਾ ਇਹ ਤਰਕ ਸੀ ਕਿ ਦੋਸ਼ੀਆਂ ਨੂੰ ਤਾਂ ਪਤਾ ਹੀ ਨਹੀਂ ਸੀ ਕਿ ਜਿਹੜੇ ਮਰੇ ਉਹ ਦਲਿਤ ਸਨ| ਜਦੋਂ ਇਹ ਦਲੀਲ ਦਿੱਤੀ ਜਾਂਦੀ ਹੈ ਕਿ ਐਸਸੀ/ਐਸਟੀ ਐਕਟ ਦੀ ਦੁਰਵਰਤੋਂ ਕਰਕੇ ਕਈ ਵਾਰ ਨਿਰਦੋਸ਼ ਬੰਦਿਆਂ ਨੂੰ ਫਸਾਇਆ ਜਾਂਦਾ ਹੈ ਤਾਂ ਫਿਰ ਗੋਆ ਇੰਸਟੀਚਿਊਟ ਦੇ ਉੱਘੇ ਵਿਦਵਾਨ ਅਨੰਦ ਟੈਲਮਦੀ ਦਾ ਕਹਿਣਾ ਹੈ ਕਿ ਕਾਨੂੰਨਾਂ ਦੀ ਦੁਰਵਰਤੋਂ ਤਾਂ ਉੱਚ ਘਰਾਣਿਆਂ ਦੇ ਖਾਂਦੇ ਪੀਂਦੇ ਲੋਕ ਕਰਦੇ ਹਨ|  ਕਿਸੇ ਗਰੀਬ ਮਜ਼ਦੂਰ ਦੀ ਹਿੰਮਤ ਅਤੇ ਹੌਸਲਾ ਹੀ ਨਹੀਂ ਹੁੰਦਾ ਕਿ ਉਹ ਕਿਸੇ ਉੱਚੀ ਜਾਤੀ ਵਿਰੁੱਧ ਸ਼ਿਕਾਇਤ ਲੈ ਕੇ ਪੁਲਿਸ ਕੋਲ ਚਲਾ ਜਾਵੇ| ਉਨ੍ਹਾਂ ਦੱਸਿਆ ਕਿ 75 ਫੀਸਦੀ ਤਾਂ ਪੁਲਿਸ ਕੋਲ ਜਾਣ ਤੋਂ ਹੀ ਡਰਦੇ ਹਨ ਕਿ ਉਨ੍ਹਾਂ ਦੀ ਕੋਈ ਵੀ ਦਲੀਲ ਜਾਂ ਸ਼ਿਕਾਇਤ ਕਾਗਜ਼ਾਂ ਵਿੱਚ ਰੁਲ ਕੇ ਰਹਿ ਜਾਵੇਗੀ|
ਦਲਿਤ ਭਾਈਚਾਰੇ ਨੂੰ ਖੁਸ਼ ਕਰਨ ਲਈ ਜਾਂ ਚੁੱਪ ਕਰਾਉਣ ਲਈ ਡਾ. ਅੰਬੇਦਕਰ ਦੇ ਬੁੱਤ ਲਾਏ ਜਾਂਦੇ ਹਨ| ਉਨ੍ਹਾਂ ਦੀਆਂ ਯਾਦਗਾਰਾਂ ਕਾਇਮ ਹੋ ਰਹੀਆਂ ਹਨ ਪਰ ਸਭ ਜਾਣਦੇ ਹਨ ਕਿ ਸਮਾਂ ਬੀਤਣ ਨਾਲ ਬੁੱਤ ਜ਼ਿੰਦਗੀ ਵਿੱਚ ਖੜੋਤ ਦਾ ਪ੍ਰਤੀਕ ਬਣ ਕੇ ਰਹਿ ਜਾਂਦੇ ਹਨ| ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਜੇ ਇੱਕ 'ਅੰਬੇਦਕਰ' ਬੁੱਤ ਵਿੱਚ ਹੈ ਤਾਂ ਫਿਰ ਇੱਕ ਹੋਰ ਜਿਉਂਦਾ ਜਾਗਦਾ 'ਅੰਬੇਦਕਰ' ਹੁਣ ਸੜਕਾਂ ਉਤੇ ਕਿਉਂ ਆ ਗਿਆ? ਇਹ ਚੇਤੇ ਰੱਖਣ ਵਾਲੀ ਵੀ ਗੱਲ ਹੈ ਕਿ ਇੱਕ 'ਅੰਬੇਦਕਰ' ਹੁਣ ਮੱਧ ਵਰਗ ਦੇ ਰੂਪ ਵਿੱਚ ਵੀ ਸਾਡੇ ਸਾਹਮਣੇ ਆ ਗਿਆ ਹੈ, ਜੋ ਸੁਚੇਤ ਹੈ, ਜਗਦਾ-ਮਘਦਾ ਹੈ, ਜਗਾਉਂਦਾ ਵੀ ਹੈ, ਜੁਝਾਰੂ ਵੀ ਹੈ ਅਤੇ ਬੇਰੁਜ਼ਗਾਰ ਵੀ ਹੈ| ਉਹ ਹੁਣ ਪ੍ਰਾਈਵੇਟ ਸੰਸਥਾਵਾਂ ਵਿੱਚ ਰਿਜ਼ਰਵੇਸ਼ਨ ਦੀ ਮੰਗ ਕਰ ਰਿਹਾ ਹੈ| ਇੱਕ ਹੋਰ 'ਅੰਬੇਦਕਰ' ਰਾਜਨੀਤਕ ਤੌਰ 'ਤੇ ਚੇਤੰਨ ਹੈ, ਆਪਣੇ ਹੱਕਾਂ ਬਾਰੇ ਜਾਣਦਾ ਹੈ, ਉਸਨੂੰ ਆਪਣੇ ਪੁਰਖਿਆਂ ਉੱਤੇ ਹੋਏ ਜ਼ੁਲਮਾਂ ਵਿਰੁੱਧ ਗੁੱਸਾ ਹੈ| ਦੱਬਿਆਂ ਕੁਚਲਿਆਂ ਦਾ ਇੱਕ ਹੋਰ ਪ੍ਰਸਿੱਧ ਲੇਖਕ ਵਿਲੀਅਮ ਫਾਕਨਰ ਕਹਿੰਦਾ ਹੈ ਕਿ 'ਅਤੀਤ ਕਦੇ ਵੀ ਮਰਦਾ ਨਹੀਂ, ਉਹ ਅਗਲੀਆਂ ਪੀੜੀਆਂ ਦੇ ਖੂਨ ਵਿੱਚੋਂ ਬੋਲਦਾ ਹੈ ਅਤੇ ਜਦੋਂ ਇਹ ਪੀੜੀਆਂ ਦੇ ਲੋਕ ਕਈ ਵਾਰ ਹਿੰਸਾ ਦਾ ਰਾਹ ਅਖਤਿਆਰ ਕਰ ਵੀ ਲੈਂਦੇ ਹਨ ਤਾਂ ਇਸ ਪਿੱਛੇ ਸਦੀਆਂ ਦੀ ਪੀੜ, ਨਮੋਸ਼ੀ, ਜ਼ਲਾਲਤ, ਬੇਬਸੀ ਅਤੇ ਤਨ-ਮਨ ਵਿੱਚ ਇਕੱਠੇ ਹੋਏ ਜ਼ੁਲਮਾਂ ਦੇ ਤੁਫਾਨਾਂ ਨੂੰ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ| 'ਧਰਤੀ ਦੇ ਦੁਖੀਏ' ਕਿਤਾਬ ਦਾ ਮਹਾਨ ਲੇਖਕ ਫ੍ਰਾਂਸਿਸ ਮੈਨਨ ਇਸੇ ਦਰਦ ਦੀ ਵਿਆਖਿਆ ਕਰਦਾ ਹੋਇਆ ਸਾਨੂੰ ਯਾਦ ਕਰਾਉਂਦਾ ਹੈ ਕਿ 'ਹਿੰਸਾ ਵਿੱਚ ਮਨੁੱਖ ਆਪਣੀ ਆਪ ਦੀ ਮੁੜ-ਮੁੜ ਸਿਰਜਨਾ ਕਰਦਾ ਹੈ, ਮੁੜ-ਮੁੜ ਜਿਉਂਦਾ ਹੈ|' ਹਿੰਸਾ ਬਿਨਾ ਸ਼ੱਕ ਮਾੜੀ ਹੈ ਅਤੇ ਗਲਤ ਵੀ ਹੈ, ਪਰ ਇਤਿਹਾਸ ਨੂੰ ਸੁੱਚੇ ਜਜ਼ਬਿਆਂ ਦੀ ਅੱਖ ਨਾਲ ਵੇਖਣ ਵਾਲੇ ਵਿਦਵਾਨਾਂ ਨੂੰ ਦਲਿਤਾਂ ਦੀ ਪੀੜ ਨੂੰ ਹਿੰਸਾ ਅਤੇ ਅਹਿੰਸਾ ਵਰਗੇ ਸੰਕਲਪਾਂ ਤੋਂ ਉਪਰ ਉੱਠ ਕੇ ਹੀ ਹਿੰਸਾ ਦੀ ਵਿਆਖਿਆ ਕਰਨੀ ਚਾਹੀਦੀ ਹੈ| ਭਾਰਤੀ ਰਾਜਨੀਤੀ ਦੀ ਡੂੰਘੀ ਜਾਣਕਾਰ ਅਤੇ ਜਵਾਹਰ ਲਾਲ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਦੇ ਅਹੁਦੇ 'ਤੇ ਕੰਮ ਕਰ ਚੁੱਕੀ ਸੁਧਾ ਪਾਈ ਦੀ ਆਕਸਫੋਰਡ ਯੂਨੀਵਰਸਿਟੀ ਵੱਲੋਂ ਛਾਪੀ ਪੁਸਤਕ 'ਦਲਿਤ ਅਸਰਸ਼ਨ' ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਵਿੱਚ ਦਲਿਤ ਰਾਜਨੀਤੀ ਦਾ ਡੂੰਘਾ ਅਤੇ ਗਹਿਰ ਗੰਭੀਰ ਵਿਸ਼ਲੇਸ਼ਣ ਕੀਤਾ ਗਿਆ ਹੈ| ਇਹ ਵਿਦਵਾਨ ਲੇਖਿਕਾ ਇਸ ਸਿੱਟੇ 'ਤੇ ਪਹੁੰਚੀ ਹੈ ਕਿ ਹੁਣ ਦਲਿਤਾਂ ਨੇ ਆਪਣੀ ਵੱਖਰੀ ਪਛਾਣ ਵੀ ਸਥਾਪਿਤ ਕਰ ਲਈ ਹੈ ਅਤੇ ਇਸ ਪਛਾਣ 'ਤੇ ਉਹ ਮਾਣ ਵੀ ਕਰਦੇ ਹਨ ਅਤੇ ਦਬਕਾ ਵੀ ਮਾਰਦੇ ਹਨ| ਉਹ ਦਲਿਤਾਂ ਦੀ ਉਨੱਤੀ, ਉਨ੍ਹਾਂ ਦੀ ਸੀਮਾਵਾਂ ਅਤੇ ਕਮਜ਼ੋਰੀਆਂ ਦਾ ਜ਼ਿਕਰ ਵੀ ਕਰਦੀ ਹੈ ਅਤੇ ਦਲਿਤਾਂ ਦੇ ਭਵਿੱਖ ਉਤੇ ਟਿੱਪਣੀ ਕਰਦਿਆਂ ਉਹ ਇਹ ਦਾਅਵਾ ਵੀ ਕਰਦੀ ਹੈ ਕਿ ਉਨ੍ਹਾਂ ਨੇ ਇੱਕ 'ਬਦਲਵੀਂ ਵਿਚਾਰਧਾਰਾ' ਨੂੰ ਸਥਾਪਿਤ ਕਰ ਲਿਆ ਹੈ ਅਤੇ ਉਹ ਬਰਾਬਰੀ ਦੇ ਅਧਿਕਾਰ ਮੰਗਦੇ ਹਨ, ਜਿਸ ਬਾਰੇ ਸੰਵਿਧਾਨ ਵਿੱਚ ਗਰੰਟੀ ਵੀ ਦਿੱਤੀ ਗਈ ਹੈ|

There's absolutely not any use

There are various things that could benefit you from

Just take a while to locate

Academic writing services consistently ensure they don't plagiarize in any way

It is almost always a good idea to

If you would like to be taken seriously, then affordable-papers.net you need to make sure that your emails are short and to the point, which you send them only after you've had an opportunity to consider them.

be more knowledgeable about what's going on in your course so that you can take advantage of the professional services of a provider.

and they write research papers so.

stories about real life people.

utilizing these tools and services, and you want to find out what you will need to assist you opt for the one which will suit you best.

in feeling stressed within the substance as it would just make your task more difficult.

Or