523 ਭਰਤੀਆਂ ਵਿੱਚ ਬਡੂੰਗਰ ਦੇ ਕਈ ਰਿਸ਼ਤੇਦਾਰ 

ਪੋਤ-ਨੂੰਹ, ਪੋਤ-ਨੂੰਹ ਦਾ ਭਰਾ, ਨੂੰਹ ਦੀ ਭਰਜਾਈ ਤੇ ਸਹੁਰਾ ਪਰਿਵਾਰ ਦੇ ਭਤੀਜੇ ਸ਼ਾਮਿਲ

SGPC-Cheif-kirpal-singh-badungar-426x395-1ਚੰਡੀਗੜ੍ਹ, 6 ਅਪ੍ਰੈਲ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਕਿਰਪਾਲ ਸਿੰਘ ਬਡੂੰਗਰ ਦੇ ਇੱਕ ਸਾਲ ਦੇ ਕਾਰਜਕਾਲ ਦੌਰਾਨ 523 ਭਰਤੀਆਂ ਨੂੰ ਲੈ ਕੇ ਮਾਮਲਾ ਉਸ ਵੇਲੇ ਹੋਰ ਵੀ ਗੰਭੀਰ ਸ਼ਕਲ ਅਖਤਿਆਰ ਕਰ ਗਿਆ ਜਦੋਂ ਦਲ ਖਾਲਸਾ ਦੇ ਉੱਘੇ ਆਗੂ ਸ. ਬਲਦੇਵ ਸਿੰਘ ਸਿਰਸਾ ਨੇ 74 ਚੁਣੇ ਗਏ ਮੁਲਾਜ਼ਮਾਂ ਦੀ ਇੱਕ ਸੂਚੀ ਜਾਰੀ ਕਰ ਦਿੱਤੀ, ਜਿਸ ਵਿੱਚ ਘੱਟੋ-ਘੱਟ 8 ਅਜਿਹੇ ਮੁਲਾਜ਼ਮ ਸ਼ਾਮਿਲ ਸਨ, ਜਿਹੜੇ ਸ. ਕਿਰਪਾਲ ਸਿੰਘ ਬਡੂੰਗਰ ਦੇ ਰਿਸ਼ਤੇਦਾਰ ਹਨ| ਦਿਲਚਸਪ ਗੱਲ ਇਹ ਹੈ ਕਿ ਇਸ ਸੂਚੀ ਵਿੱਚ ਇਨ੍ਹਾਂ ਮੁਲਾਜ਼ਮਾਂ ਦਾ ਸ. ਬਡੂੰਗਰ ਨਾਲ ਕੀ ਰਿਸ਼ਤਾ ਹੈ, ਉਹ ਭਰਤੀ ਕੀਤੇ ਮੁਲਾਜ਼ਮ ਦੇ ਪਤੇ ਸਮੇਤ ਰਿਸ਼ਤੇ ਦਾ ਵੀ ਜ਼ਿਕਰ ਕੀਤਾ ਗਿਆ ਹੈ| ਸ. ਬਲਦੇਵ ਸਿੰਘ ਸਿਰਸਾ ਨੇ ਇਸ ਪੱਤਰਕਾਰ ਨੂੰ ਇਹ ਵੀ ਦੱਸਿਆ ਕਿ ਇਸ ਸੂਚੀ ਵਿੱਚ ਅਜਿਹੇ ਨਾਂਅ ਵੀ ਸ਼ਾਮਿਲ ਹਨ ਜਿਹੜੇ ਸ. ਬਡੂੰਗਰ ਦੇ ਦੂਰ-ਨੇੜੇ ਦੇ ਰਿਸ਼ਤੇਦਾਰ ਜਾਂ ਜਾਣਕਾਰ ਹਨ| ਇੱਕ ਵੱਖਰੀ ਲਿਸਟ ਵਿੱਚ 23 ਮੁਲਾਜ਼ਮਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਵਿੱਚ ਜਸਮੀਨ ਕੌਰ ਬਡੂੰਗਰ ਸਾਹਿਬ ਦੀ ਪੋਤ-ਨੂੰਹ ਹੈ, ਪਰਮਜੀਤ ਸਿੰਘ ਪੋਤ-ਨੂੰਹ ਦਾ ਭਰਾ ਹੈ, ਸੰਜੀਵ ਕੁਮਾਰ ਨੇੜੇ ਦਾ ਰਿਸ਼ਤੇਦਾਰ ਹੈ, ਰਾਜਵਿੰਦਰ ਕੌਰ ਸਹੁਰਾ ਪਰਿਵਾਰ ਵਿੱਚੋਂ ਭਤੀਜੀ ਹੈ, ਜਯੋਤੀ ਰਾਣੀ ਨੂੰਹ ਦੀ ਭਰਜਾਈ ਹੈ, ਮੇਜਰ ਸਿੰਘ ਸਹੁਰਾ ਪਰਿਵਾਰ 'ਚੋਂ ਭਤੀਜਾ ਹੈ, ਲੱਕੀ ਸਿੰਘ ਵੀ ਸਹੁਰਾ ਪਰਿਵਾਰ ਵਿੱਚੋਂ ਭਤੀਜਾ ਹੈ| ਇਨ੍ਹਾਂ ਵਿੱਚੋਂ ਦੋ ਕਲੱਰਕ, ਇੱਕ ਲੈਬ ਅਟੈਂਡੈਂਟ, ਦੋ ਅਕਾਉਂਟੈਂਟ, ਇੱਕ ਕੰਪਿਊਟਰ ਆਪਰੇਟਰ, ਇੱਕ ਅਸਿਸਟੈਂਟ ਪ੍ਰੋਫੈਸਰ, ਇੱਕ ਰੇਡੀਓ ਸਟੇਸ਼ਨ ਇੰਚਾਰਜ ਸ਼ਾਮਿਲ ਹੈ| ਜੇ ਇਸ ਸੂਚੀ ਨੂੰ ਧਿਆਨ ਨਾਲ ਵੇਖਿਆ ਜਾਵੇ ਤਾਂ ਇਉਂ ਲੱਗਦਾ ਹੈ ਕਿ ਇਹ ਸੂਚੀ ਪੂਰੇ ਸਿਸਟਮ ਨਾਲ ਤਿਆਰ ਕੀਤੀ ਗਈ ਹੈ, ਜਿਸ ਵਿੱਚ ਭਰਤੀ ਕੀਤੇ ਮੁਲਾਜ਼ਮ ਦਾ ਨਾਂਅ, ਉਸਦਾ ਪੂਰਾ ਪਤਾ, ਵਿਸ਼ਾ ਜਿਸ ਵਿੱਚ ਉਹ ਚੁਣਿਆ ਗਿਆ ਹੈ ਅਤੇ ਤਨਖਾਹ ਬਕਾਇਦਾ ਸ਼ਾਮਿਲ ਹੈ|
ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਦਿਲਚਸਪ ਗੱਲ ਇਹ ਹੈ ਕਿ ਇਸ ਸੂਚੀ ਵਿੱਚ 27 ਮੁਲਾਜ਼ਮ ਇਹੋ ਜਿਹੇ ਹਨ, ਜਿਹੜੇ ਇਕੱਲੇ ਖਾਲਸਾ ਕਾਲਜ ਪਟਿਆਲਾ ਵਿੱਚ ਰੱਖੇ ਗਏ ਹਨ| ਇੱਕ ਹੋਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਵਿੱਚ 9-10 ਪ੍ਰੋਫੈਸਰ ਰੱਖੋ ਗਏ ਹਨ| ਸਿਰਸਾ ਨੇ ਸਵਾਲ ਕੀਤਾ ਕਿ ਆਖਰਕਾਰ ਇੰਨੀਆਂ ਅਸਾਮੀਆਂ ਇੱਕੋ ਕਾਲਜ ਵਿੱਚ ਇੰਨੇ ਚਿਰ ਤੋਂ ਖਾਲੀ ਕਿਵੇਂ ਪਈਆਂ ਰਹੀਆਂ? ਉਨ੍ਹਾਂ ਦੱਸਿਆ ਕਿ ਮੇਰੀ ਜਾਣਕਾਰੀ ਮੁਤਾਬਕ ਇਸ ਕਾਲਜ ਵਿੱਚ 523 ਮੁਲਾਜ਼ਮਾਂ ਵਿੱਚੋਂ 50 ਤੋਂ ਲੈ ਕੇ 60 ਇਸੇ ਹੀ ਕਾਲਜ ਦੇ ਹਨ| ਇਥੇ ਇਹ ਚੇਤੇ ਕਰਵਾਇਆ ਜਾਂਦਾ ਹੈ ਕਿ ਇਸ ਕਾਲਜ ਦਾ ਸੁਤੰਤਰ ਸਟੇਟਸ ਹੈ| ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਕਾਲਜ ਅਨੰਦਪੁਰ ਸਾਹਿਬ ਵਿੱਚ ਵੀ ਥੋਕ ਦੀਆਂ ਭਰਤੀਆਂ ਕੀਤੀਆਂ ਗਈਆਂ ਸਨ| ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਦੋਵਾਂ ਕਾਲਜਾਂ ਵਿੱਚ ਹੀ ਥੋਕ ਵਿੱਚ ਅਸਾਮੀਆਂ ਖਾਲੀ ਪਈਆਂ ਸਨ ਜਾਂ ਇਹ ਨਵੇਂ ਸਿਰੇ ਤੋਂ ਪੈਦਾ ਕੀਤੀਆਂ ਗਈਆਂ ਸਨ? ਇਸੇ ਦੌਰਾਨ ਜਦੋਂ ਮੈਂ ਪੰਜਾਬੀ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਵਿਭਾਗ ਦੇ ਸਾਬਕਾ ਮੁਖੀ ਡਾ. ਬਲਕਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਬੇਨਿਯਮੀਆਂ ਤਾਂ ਸਪੱਸ਼ਟ ਹੀ ਨਜ਼ਰ ਆਉਂਦੀਆਂ ਹਨ| ਉਨ੍ਹਾਂ ਕਿਹਾ ਕਿ ਭਰਤੀ ਕਰਨ ਵੇਲੇ ਵਿਧੀ ਵਿਧਾਨ ਦਾ ਘੱਟ ਹੀ ਖਿਆਲ ਕੀਤਾ ਜਾਂਦਾ ਹੈ ਜਾਂ ਨਿਯਮਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਬਹੁਤ ਕੁਝ ਜਾਇਜ਼ ਨਜਾਇਜ਼ ਹੁੰਦਾ ਰਹਿੰਦਾ ਹੈ| ਰੱਖੇ ਗਏ ਜਿਹੜੇ ਲੈਕਚਰਾਰਾਂ ਨੂੰ 21600 ਰੁਪਏ ਮਾਸਿਕ ਤਨਖਾਹ ਦਿੱਤੀ ਜਾਵੇਗੀ, ਉਹ ਅਸਲ ਵਿੱਚ ਭੱਤਿਆਂ ਸਮੇਤ 50 ਹਜ਼ਾਰ ਤੋਂ ਉਪਰ ਤਨਖਾਹ ਲੈ ਰਹੇ ਹੋਣਗੇ| ਖਾਲਸਾ ਕਾਲਜ ਪਟਿਆਲਾ ਵਿੱਚ ਰੱਖੇ ਗਏ ਲੈਕਚਰਾਰਾਂ ਦਾ ਬੋਝ ਸ਼੍ਰੋਮਣੀ ਕਮੇਟੀ ਦੇ ਖਜ਼ਾਨਿਆਂ ਉਤੇ ਹੀ ਪਵੇਗਾ|
ਇਸੇ ਦੌਰਾਨ ਪਤਾ ਲੱਗਾ ਹੈ ਕਿ ਮੌਜੂਦਾ ਪ੍ਰਧਾਨ ਸ. ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਬਕਾਇਦਾ ਵਕੀਲਾਂ ਦੇ ਨਾਲ ਸੰਪਰਕ ਕੀਤਾ ਗਿਆ, ਜਿਨ੍ਹਾਂ ਨੇ ਭਰਤੀਆਂ ਦੇ ਨਿਯਮਾਂ ਦੀ ਚੰਗੀ ਤਰ੍ਹਾਂ ਘੋਖ ਪੜਤਾਲ ਕਰਕੇ ਹੀ ਸਲਾਹ ਦਿੱਤੀ ਕਿ ਇਹ ਭਰਤੀਆਂ ਰੱਦ ਕਰਨ ਦੇ ਯੋਗ ਹਨ| ਪਰ ਦੂਜੇ ਪਾਸੇ ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਭਾਵੇਂ ਕੁਝ ਭਰਤੀਆਂ ਵਿੱਚ ਨਿਯਮਾਂ ਨੂੰ ਅੱਖੋਂ-ਪਰੋਖੇ ਕੀਤਾ ਗਿਆ ਹੋਵੇਗਾ ਪਰ ਸਾਰੀਆਂ ਭਰਤੀਆਂ ਸਥਾਪਿਤ ਨਿਯਮਾਂ ਦੀ ਉਲੰਘਣਾ ਨਹੀਂ ਕਰਦੀਆਂ| ਇਹ ਵੀ ਗੱਲ ਦਿਲਚਸਪੀ ਨਾਲ ਦੇਖੀ ਜਾਵੇਗੀ ਕਿ ਸ. ਕਿਰਪਾਲ ਸਿੰਘ ਬਡੂੰਗਰ ਨੂੰ ਭਰਤੀਆਂ ਬਾਰੇ ਜਿਹੜੀਆਂ ਸਿਫਾਰਸ਼ਾਂ ਆਈਆਂ, ਉਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਚੋਟੀ ਦੇ ਆਗੂ ਵੀ ਸ਼ਾਮਿਲ ਹਨ| ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਦੇ ਅਸਰਰਸੂਖ ਵਾਲੇ ਮੈਂਬਰਾਂ ਨੇ ਵੀ ਆਪਣੇ ਆਪਣੇ ਬੰਦੇ ਰੱਖਣ ਵਿੱਚ ਰੋਲ ਅਦਾ ਕੀਤਾ ਹੈ|
ਉਧਰ ਸ. ਕਿਰਪਾਲ ਸਿੰਘ ਬਡੂੰਗਰ ਭਰਤੀਆਂ ਦੇ ਮਾਮਲੇ ਵਿੱਚ ਜਿਵੇਂ ਘੇਰੇ ਵਿੱਚ ਆਏ ਹੋਏ ਹਨ, ਉਹ ਆਪਣੇ ਉਤੇ ਕੀਤੇ ਗਏ ਹਮਲਿਆਂ ਤੋਂ ਬਹੁਤ ਦੁਖੀ ਪ੍ਰਤੀਤ ਹੁੰਦੇ ਹਨ ਅਤੇ ਬਾਰ ਬਾਰ ਇਹੋ ਗੱਲ ਦੁਹਰਾ ਰਹੇ ਹਨ ਕਿ ਤਿੰਨ ਮੈਂਬਰੀ ਕਮੇਟੀ ਦੇ ਮੈਂਬਰਾਂ ਨੇ ਤੱਥਾਂ ਤੋਂ ਉਲਟ ਬਿਆਨਬਾਜ਼ੀ ਕੀਤੀ ਹੈ| ਉਹ ਉਨ੍ਹਾਂ ਨੂੰ 'ਨਾਦਾਨ' ਮੈਂਬਰ ਕਹਿੰਦੇ ਹਨ ਕਿਉਂਕਿ ਉਨ੍ਹਾਂ ਦਾ ਵਿਚਾਰ ਹੈ ਕਿ ਉਨ੍ਹਾਂ ਨੂੰ ਗੁਰਦਵਾਰਾ ਐਕਟ 1925 ਬਾਰੇ ਬਰੀਕੀ ਨਾਲ ਬਹੁਪੱਖੀ ਸਮਝ ਹੀ ਨਹੀਂ ਹੈ| ਭਰੋਸੇਯੋਗ ਸੂਤਰਾਂ ਅਨੁਸਾਰ ਉਹ ਆਪਣੀ ਪੁਜੀਸ਼ਨ ਨੂੰ ਸਪੱਸ਼ਟ ਕਰਨ ਲਈ ਆਉਣ ਵਾਲੇ ਦਿਨਾਂ ਵਿੱਚ ਆਪਣੇ ਵਿਰੋਧੀਆਂ ਉਤੇ ਤੱਥਾਂ ਸਮੇਤ ਤਿੱਖੇ ਹਮਲੇ ਕਰ ਸਕਦੇ ਹਨ| ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਇਨ੍ਹਾਂ ਭਰਤੀਆਂ ਬਾਰੇ ਆਪਣੀ ਕੋਈ ਸਪੱਸ਼ਟ ਰਾਇ ਅਜੇ ਤੱਕ ਨਹੀਂ ਦਿੱਤੀ ਅਤੇ ਨਾ ਹੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਕੋਈ ਵਿਸ਼ੇਸ਼ ਦਿਲਚਸਪੀ ਵਿਖਾਈ ਹੈ|

ਕਰਮਜੀਤ ਸਿੰਘ
99150-91063

However, you also need to be certain they are good authors

Make sure it looks great on affordable-papers.net paper.

and don't attempt to put words in your mouth which you don't actually imply.

Or