ਸ. ਗੁਰਤੇਜ ਸਿੰਘ ਆਈ ਏ ਐਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਿਰਦਾਰ ਕਪੂਰ ਸਿੰਘ ਦੇ ਇਤਿਹਾਸ ਵਿੱਚ ਰੋਲ, ਪ੍ਰਭਾਵ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਅੱਗੇ ਲਿਜਾਉਣ ਵਾਲੇ ਸੁਹਿਰਦ ਸਿੱਖ ਹਨ| ਉਹ ਅਕਸਰ ਹੀ ਸਿੱਖ ਕੌਮ ਦੀ ਨਿਘਰ ਰਹੀ ਹਾਲਤ ਉਤੇ ਸਮੇਂ ਸਮੇਂ ਆਪਣੇ ਵਿਚਾਰਾਂ ਤੇ ਜਜ਼ਬਿਆਂ ਦਾ ਪ੍ਰਗਟਾਵਾ ਕਰਦੇ ਰਹਿੰਦੇ ਹਨ| ਹਥਲੀ ਪੋਸਟ ਵੀ ਇੱਕ ਅਜਿਹੀ ਹੀ ਮਿਸਾਲ ਹੈ| ਅਸੀਂ 'ਹੰਸ ਸਰਵਰ' ਦੀ ਸਾਈਟ 'ਤੇ ਇਹ ਪੋਸਟ ਅਤੇ ਇਸ ਪੋਸਟ ਉਤੇ ਆਏ ਵਿਚਾਰਾਂ ਨੂੰ ਇੰਨ ਬਿੰਨ ਪੇਸ਼ ਕਰ ਰਹੇ ਹਾਂ ਅਤੇ ਚਾਹੁੰਦੇ ਹਾਂ ਕਿ ਇਸ ਉਤੇ ਇੱਕ ਸਾਰਥਕ ਬਹਿਸ ਛਿੜੇ| ਜਿਹੜੀ ਬਹਿਸ ਇਸ ਪੋਸਟ 'ਤੇ ਛਿੜੀ ਹੈ, ਉਸ ਦੇ ਅੰਤ 'ਤੇ ਅਸੀਂ ਆਪਣੇ ਵੱਲੋਂ ਵੀ ਇੱਕ ਟਿੱਪਣੀ ਪੇਸ਼ ਕਰ ਰਹੇ ਹਾਂ| ਉਮੀਦ ਹੈ ਪਾਠਕ ਸਾਨੂੰ ਇੱਕ ਨਵੀਂ ਦਿਸ਼ਾ ਦੇਣ ਵਿੱਚ ਸਹਾਈ ਹੋਣਗੇ|
ਕਰਮਜੀਤ ਸਿੰਘ, 99150-91063
ਅਜੋਕੀ ਤ੍ਰਾਸਦੀ ਦਾ ਇਤਿਹਾਸਕ ਸੋਝੀ ਅਧਾਰਤ ਹੱਲ
― ਗੁਰਤੇਜ ਸਿੰਘ, 9 ਅਪ੍ਰੈਲ 2018
ਪਿਛਲੇ ਕੁਝ ਦਿਨਾਂ ਵਿੱਚ ਏਨੀਆਂ ਅਹਿਮ ਘਟਨਾਵਾਂ ਵਾਪਰੀਆਂ ਹਨ ਜਿਨ੍ਹਾਂ ਵਿੱਚੋਂ ਹਰ ਘਟਨਾ ਪੰਜਾਬ ਦੇ ਸਿਆਸੀ ਅਤੇ ਸਮਾਜਕ ਮਾਹੌਲ ਵਿੱਚ ਤਰਥੱਲੀ ਲਿਆਉਣ ਦੀ ਸਮਰੱਥਾ ਰੱਖਦੀ ਸੀ| ਪੰਜਾਬ ਦੇ ਜਾਇਆਂ ਦੀਆਂ 31 ਲਾਸ਼ਾਂ ਇਰਾਕ ਤੋਂ ਆਈਆਂ, ਚਾਰ ਅਰੇਬੀਆ ਤੋਂ (40 ਹੋਰ ਆਉਣ ਵਾਲੀਆਂ ਹਨ), ਤਿੰਨ ਮਨੀਲਾ ਤੋਂ ਅਤੇ ਇੱਕ ਦੁਬਈ ਤੋਂ| ਪਿਛਲੇ ਸਮਿਆਂ ਵਿੱਚ ਦੁਬਈ ਤੋਂ ਆਉਣ ਵਾਲੀਆਂ 53 ਲਾਸ਼ਾਂ ਦੀ ਕੰਨਸੋਅ ਵੀ ਮਿਲੀ ਹੈ| ਹਰ ਸਾਲ ਵਾਂਗ ਆਈ.ਐਸ.ਆਈ. ਦਾ ਬਹਾਨਾ ਬਣਾ ਕੇ ਘੱਟੋ-ਘੱਟ 5 ਗੱਭਰੂਆਂ ਨੂੰ ਖ਼ਤਰਨਾਕ ਅੱਤਵਾਦੀ ਦੱਸ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ| ਅੱਠ ਕੁ ਸਾਲ ਪਹਿਲਾਂ ਨਰਾਇਣ ਸਿੰਘ ਅਤੇ ਪਾਲ ਸਿੰਘ ਫ਼ਰਾਂਸ ਨੂੰ ਵੀ ਇਵੇਂ ਹੀ ਅੱਤਵਾਦ ਦੀ ਕਾਵਾਂ ਰੌਲੀ ਪਾ ਕੇ ਸਰਕਾਰੀ ਅੱਤਵਾਦ ਦਾ ਸ਼ਿਕਾਰ ਬਣਾਇਆ ਸੀ| ਪਿਛਲੇ ਹਫ਼ਤੇ ਇਨ੍ਹਾਂ ਨੂੰ ਸਾਲਾਂ ਬੱਧੀ ਰੱਜ ਕੇ ਤਸ਼ੱਦਦ ਕਰਨ ਤੋਂ ਬਾਅਦ ਨਿਰਦੋਸ਼ ਦੱਸ ਕੇ ਬਰੀ ਕਰ ਦਿੱਤਾ ਗਿਆ ਹੈ| 2026 ਵਿੱਚ ਇਵੇਂ ਹੀ ਹੁਣ ਫ਼ੜ੍ਹਿਆਂ ਨੂੰ ਛੱਡ ਦਿੱਤਾ ਜਾਵੇਗਾ| ਪੰਜਾਬ ਪੁਲਿਸ ਨਸ਼ਿਆਂ ਦੀ ਦੁਨੀਆ ਵਿੱਚ ਕੀ ਭੂਮਿਕਾ ਅਦਾ ਕਰ ਰਹੀ ਹੈ, ਬਾਰੇ ਸੱਚਾਈ ਸੱਤ ਪਰਦੇ ਪਾੜ ਕੇ ਬਾਹਰ ਆਉਣ ਨੂੰ ਤਤਪਰ ਹੈ| ਨਿਰੋਲ ਸਿੱਖੀ ਪ੍ਰਚਾਰ ਨੂੰ ਸਰਕਾਰੀ ਮਦਦ ਨਾਲ ਅੰਮ੍ਰਿਤਸਰ ਵਿੱਚ ਇਵੇਂ ਬੰਦ ਕਰਵਾਇਆ ਗਿਆ ਹੈ ਜਿਵੇਂ ਕਦੇ ਗੁਰੂ ਤੇਗ਼ ਬਹਾਦਰ ਨੂੰ ਦਰਬਾਰ ਸਾਹਿਬ ਨਹੀਂ ਸੀ ਆਉਣ ਦਿੱਤਾ ਗਿਆ| ਦੇਸ਼-ਵਿਦੇਸ਼ ਵਿੱਚ ਹੋਏ ਪੰਥਕ ਏਕੇ ਦੇ ਯਤਨਾਂ ਨੂੰ ਕਰੂਰਤਾ ਨਾਲ ਖ਼ਤਮ ਕੀਤਾ ਗਿਆ ਹੈ| ਗੁਰਬਖ਼ਸ਼ ਸਿੰਘ ਖ਼ਾਲਸਾ ਦੀ ਸ਼ਹਾਦਤ ਨੂੰ ਕੌਮੀ ਜਜ਼ਬੇ ਦੀ ਕੰਗਾਲੀ ਕਾਰਣ ਢੁਕਵੀਂ ਸ਼ਰਧਾਂਜਲੀ ਵੀ ਦਿੱਤੀ ਨਹੀਂ ਜਾ ਸਕੀ| ਸ਼ਬਦ-ਗੁਰੂ ਸੰਕਲਪ ਨੂੰ ਢਾਅ ਲਾਉਣ ਵਾਲੀ ਫ਼ਿਲਮ ਨਾਨਕ ਸ਼ਾਹ ਫ਼ਕੀਰ ਦਾ ਨਿਰਮਾਤਾ ਫ਼ਿਲਮ ਨੂੰ ਵੇਖਣ ਲਈ ਜਨਤਕ ਕਰਨ ਦੇ ਦਮਗਜ਼ੇ ਮਾਰ ਰਿਹਾ ਹੈ| ਕੈਨੇਡਾ, ਇੰਗਲੈਂਡ ਵਿੱਚ ਸਿੱਖ ਸਿਆਸੀ ਚੜ੍ਹਤ ਨੂੰ ਜੜੋਂ ਵੱਢਣ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾ ਚੁੱਕੇ ਹਨ| ਪੰਜਾਬ ਵਿੱਚ ਨਸਲਕੁਸ਼ੀ ਦੇ ਨਵੇਂ ਦੌਰ ਦੀ ਸ਼ੁਰੂਆਤ ਹੋ ਚੁੱਕੀ ਹੈ|
ਸਭ ਨੂੰ ਇੱਕੋ ਵਾਕ ਵਿੱਚ ਲਪੇਟਣਾ ਹੋਵੇ ਤਾਂ 'ਕਾਲੀਆ ਨਾਗ ਸੈਂਕੜੇ ਜ਼ਹਿਰੀਲੇ ਫਨ ਚੁੱਕ ਕੇ ਡੰਗਣ ਦੀਆਂ ਤਿਆਰੀਆਂ ਕਰ ਚੁੱਕਾ ਹੈ|' ਸਾਨੂੰ ਕੁਝ ਵੀ ਪੋਹ ਨਹੀਂ ਰਿਹਾ - ਇਹ ਨੀਂਦ ਹੈ, ਗ਼ਫ਼ਲਤ ਹੈ ਜਾਂ ਨੀਮ ਬੇਹੋਸ਼ੀ? ਕੀ ਅਸੀਂ ਸਦਾ ਜਾਗਦੇ ਗੁਰੂ ਦੇ ਸਿੱਖ ਹਾਂ? ਕੌਮ ਦੇ ਆਤਮਘਾਤੀ ਅਮਲ ਨੂੰ ਕਿਵੇਂ ਸਮਝਿਆ ਜਾਵੇ?
ਅਸਲ ਮੁੱਢਲਾ ਕਾਰਣ ਤਾਂ ਹੈ ਕੌਮ ਵਿੱਚ ਆਪਸੀ ਪਾਟੋਧਾੜ - ਜਿਸ ਦਾ ਪੁਖਤਾ ਇੰਤਜ਼ਾਮ ਦੁਸ਼ਮਣ ਨੇ 1989 ਵਿੱਚ ਕੌਮ ਦੇ ਵਿਹੜੇ ਸਿਹ ਦਾ ਤੱਕਲਾ ਗੱਡ ਕੇ ਸਦਾ ਲਈ ਕਰ ਦਿੱਤਾ ਸੀ| ਓਸ ਦਿਨ ਤੋਂ ਅੱਜ ਤੱਕ ਕੌਮ ਦਾ ਏਕਾ ਕਰਨ ਦਾ ਹਰ ਯਤਨ ਕੇਵਲ ਏਸ ਤੱਕਲੇ ਦੇ ਹਲਾਹਲ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਚੁੱਕਾ ਹੈ| ਜਦੋਂ ਤੱਕ ਇਹ ਤੱਕਲਾ ਪੁੱਟਿਆ ਨਹੀਂ ਜਾਂਦਾ, ਕੌਮ ਬਿਨਾ ਸ਼ੱਕ ਏਸੇ ਤਰ੍ਹਾਂ ਖਖੜੀਆਂ-ਕਰੇਲੇ ਰਹੇਗੀ ਅਤੇ ਗਾਫ਼ਲ ਹੋ ਕਤਲਗਾਹ ਵੱਲ ਚਾਲੇ ਪਾਉਂਦੀ ਰਹੇਗੀ|
ਸਾਡੇ ਸਮਾਜ ਵਿੱਚ ਸੰਵੇਦਨਸ਼ੀਲਤਾ, ਸੁਹਜ ਅਤੇ ਬੌਧਿਕਤਾ ਨੂੰ ਸਾਡੇ ਸਿਆਸੀ ਆਗੂਆਂ ਨੇ ਦੁਸ਼ਮਣ ਨਾਲ ਮਿਲ ਕੇ ਮਨਫ਼ੀ ਕੀਤਾ ਹੈ| ਰੋਜ਼ੀ-ਰੋਟੀ ਖ਼ਾਤਰ ਪਲਾਇਨ ਕਰਦੇ ਬੱਚਿਆਂ ਦੇ ਮਨ ਦੀ ਇਕੱਲ ਨੂੰ ਅਸੀਂ ਬੁੱਝਣ ਤੋਂ ਰਹਿ ਗਏ ਹਾਂ| ਨਿੱਤ ਦੀਆਂ ਖ਼ੁਦਕੁਸ਼ੀਆਂ ਪਿੱਛੇ ਉੱਸਰੇ ਮੁਸ਼ਕਲਾਂ ਦੇ ਪਹਾੜ ਸਾਨੂੰ ਦਿੱਸਦੇ ਨਹੀਂ| ਨਿੱਤ ਨਵੇਂ ਸੂਰਜ ਆਉਂਦੇ ਲਾਸ਼ਾਂ ਦੇ ਤਾਬੂਤ ਸਾਨੂੰ ਹੋਰ ਰਾਹ ਤਲਾਸ਼ਣ ਦੀ ਦੱਸ ਨਹੀਂ ਪਾਉਂਦੇ| ਮਣਾਂ ਮੂੰਹੀਂ ਡੁੱਲ੍ਹਦੀ ਰੱਤ ਵਿੱਚੋਂ ਉੱਠਦੇ ਆਹਾਂ ਦੇ ਵਾਵਰੋਲੇ ਅਤੇ ਜਜ਼ਬਾਤਾਂ ਦੇ ਮੱਚਦੇ ਭਾਂਬੜ ਸਾਡੇ ਵਿੱਚ ਇਹ ਸਿਲਸਿਲਾ ਬੰਦ ਕਰਨ ਲਈ ਸਭ ਕੁਝ ਦਾਅ ਉੱਤੇ ਲਾਉਣ ਦਾ ਦੈਵੀ ਜਜ਼ਬਾ ਪਰਗਟ ਨਹੀਂ ਕਰਦੇ| ਅਸੀਂ ਆਪਣੇ ਜ਼ਖ਼ਮਾਂ ਨੂੰ ਚੱਟ ਕੇ ਆਪਣੇ ਲਹੂ ਦੇ ਸੁਆਦ ਨਾਲ ਖੀਵੇ ਹੋਏ ਪਏ ਹਾਂ| ਜੇ ਉਪਰੋਕਤ ਸਭ ਝੂਠ ਹੈ ਤਾਂ ਅਸੀਂ ਆਪਣੀ ਤ੍ਰਾਸਦੀ ਦੇ ਸਪੋਲੀਏ ਨਾਲ ਬਾਜ ਬਣ ਕਿਉਂ ਨਹੀਂ ਨਜਿੱਠਦੇ? ਇਨ੍ਹਾਂ ਵਿੱਚ ਕੋਈ ਮਸਲਾ ਐਸਾ ਨਹੀਂ ਜਿਸ ਨੂੰ ਸੁਹਿਰਦ ਆਗੂ ਜਾਂ ਸਜੱਗ ਸਿੱਖ ਸਮੂਹ ਪਲ਼ੋ ਪਲ਼ੀ ਨਜਿੱਠਣ ਦੇ ਕਾਬਲ ਨਾ ਹੋਵੇ| ਜੇ ਆਗੂ ਚਾਹੁੰਣ ਤਾਂ ਕੇਵਲ ਦਸ ਦਿਨਾਂ ਵਿੱਚ ਉਹ ਫਜ਼ੂਲ ਖਰਚੀਆਂ, ਮਹਿੰਗੇ ਵਿਆਹ, ਨਿਰਾਰਥਕ ਸਮਾਜਕ ਰਸਮਾਂ, ਜੋ ਕਈ ਮੁਸ਼ਕਲਾਂ ਦਾ ਮੂਲ ਹਨ, ਖ਼ਤਮ ਹੋ ਜਾਣ|
ਅਜੋਕੇ ਪੰਜਾਬ ਨੂੰ ਭੁਲਾ ਦਿੱਤਾ ਗਿਆ ਹੈ ਕਿ ਲੱਚਰ ਗਾਣਿਆਂ ਤੋਂ ਪਹਿਲਾਂ ਦੀ, ਰੂਹ ਨੂੰ ਸ਼ਰਮਸਾਰ ਕਰਨ ਵਾਲੀ, ਗਾਇਕੀ ਕਹਿੰਦੀ ਸੀ, 'ਸਾਊ ਬਾਪ ਦੀ ਮੈਂ ਬੇਟੀ, ਪੱਟ ਰੇਸ਼ਮੀ ਲਪੇਟੀ; ਪੰਜਾਂ ਪਾਣੀਆਂ 'ਚ ਮਿਸ਼ਰੀ ਘੋਲਦੀ ਫਿਰਾਂ'”ਅਤੇ 'ਮੈਂ ਆਖਾਂ ਵੇ ਇੰਦਰਾ ਤੇਰੇ ਸੁਰਗ ਨੂੰ ਮਾਰਾਂ ਲੱਤ, ਬਣ ਜਾਂਦੇ ਸਰੂ ਸਵਰਗ ਦੇ ਮੇਰੇ ਪੈਰ ਛੂਹ ਕੇ ਕੱਖ|'” ਕੇਵਲ ਇਹੋ ਜਿਹੇ ਗੀਤਾਂ ਨੂੰ ਸੁਣਨ ਦਾ ਅਹਿਦ ਹਰ ਪਿੰਡ ਵੱਲੋਂ ਲਿਆ ਜਾਣਾ ਭਲਾ ਕਿੰਨਾਂ ਕੁ ਮੁਸ਼ਕਿਲ ਹੈ? ਹਾਈਕੋਰਟ ਵਿੱਚ ਪੁਲੀਸ ਵੱਲ ਇਸ਼ਾਰੇ ਹੋਏ ਹਨ ਕਿ ਨਸ਼ਿਆਂ ਦੀ ਤਸਕਰੀ ਵਿੱਚ ਗਲਤਾਨ ਹੈ| ਜੇ ਨਸ਼ਿਆਂ ਦੇ ਹੜੱਪੇ ਇੱਕ ਸੌ ਬੱਚਿਆਂ ਦੇ ਮਾਪੇ ਇਕੱਠੇ ਹੋ ਕੇ ਅਦਾਲਤ ਅਤੇ ਮੁੱਖ ਮੰਤਰੀ ਨੂੰ ਬੇਨਤੀ ਕਰਨ ਕਿ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਨਾ ਚਾਹੀਦਾ ਹੈ ਤਾਂ ਭਲਾ ਕੌਣ ਹੈ ਜੋ ਇਹਨਾਂ ਨੂੰ ਰੋਕ ਸਕੇ? 'ਆਪਣ ਹੱਥੀਂ ਆਪੇ ਕਾਜ ਸਵਾਰਨ' ਦਾ ਮੋਰਚਾ ਹਰ ਪੱਖੋਂ ਪੰਜਾਬ ਦੀ ਕਾਇਆ ਕਲਪ ਕੁਝ ਦਿਨਾਂ ਵਿੱਚ ਹੀ ਕਰ ਸਕਦਾ ਹੈ| ਕੀ ਅਸੀਂ ਏਨੇਂ ਨਿੱਘਰ ਗਏ ਹਾਂ ਕਿ ਆਹ ਕੁਝ ਕਰਨ ਜੋਗੇ ਵੀ ਨਹੀਂ ਰਹੇ?
ਕੌਮ ਦੇ ਏਕੇ ਵਿਰੁੱਧ ਉਹ ਲੋਕ ਹਨ ਜਿਹੜੇ ਨਿਰੋਲ ਗੁਰੂ ਗ੍ਰੰਥ ਦੇ ਪ੍ਰਚਾਰ ਨੂੰ ਕਾਫ਼ੀ ਨਹੀਂ ਸਮਝਦੇ ਅਤੇ ਲੋਕਾਂ ਦੇ ਸ਼ੋਸ਼ਣ ਲਈ ਘੜੀਆਂ ਕਥਾ-ਕਹਾਣੀਆਂ ਜਾਂ ਗੁਆਂਢੀਆਂ ਕੋਲੋਂ ਮਾਂਗਵੀਆਂ ਲਈਆਂ ਜਾਤ-ਪਾਤੀ ਸਮਾਜ ਦੀਆਂ ਧਾਰਨਾਵਾਂ ਨੂੰ ਆਗੂਆਂ ਦੀ ਅਤੇ ਸਰਕਾਰੀ ਸ਼ਹਿ ਨਾਲ ਸਿੱਖਾਂ ਉੱਤੇ ਲੱਦਣਾ ਚਾਹੁੰਦੇ ਹਨ| ਹੁਣ ਗੱਲ ਕਤਲਾਂ ਅਤੇ ਨਿਰੋਲ ਸਿੱਖੀ ਪ੍ਰਚਾਰ ਨੂੰ ਬੰਦ ਕਰਵਾਉਣ ਤੱਕ ਪਹੁੰਚ ਗਈ ਹੈ| ਕੀ ਸਿੱਖੀ-ਪ੍ਰਚਾਰ ਉਹੋ ਹੈ ਜਿਹੜਾ ਸਾਡੇ ਮੀਸਣੇ ਸਿਆਸੀ ਆਗੂਆਂ ਅਤੇ ਸਰਕਾਰ ਨੂੰ ਨਾ ਚੁਭੇ? ਏਸ ਦਾ ਨਿਰਣਾ ਵੀ ਸਿੱਖਾਂ ਦਾ ਅੰਦਰੂਨੀ ਮਸਲਾ ਹੈ ਜੋ ਥੋੜ੍ਹੇ ਤਰੱਦਦ ਨਾਲ ਨੇਪਰੇ ਚੜ੍ਹ ਸਕਦਾ ਹੈ|
ਕੈਦੀਆਂ ਦੀ ਰਿਹਾਈ, ਵਿਦੇਸ਼ੀ ਉਡਾਰੀਆਂ, ਬਾਹਰ ਭੇਜਣ ਦੇ ਨਾਂਅ ਉੱਤੇ ਲੁੱਟ ਨਾਲ ਸਬੰਧਤ ਮਸਲੇ ਵੀ ਸਹਿਜੇ ਹੱਲ ਹੋਣ ਦੇ ਕਾਬਲ ਹਨ| ਏਹੋ ਕੁਝ 'ਨਾਨਕ ਸ਼ਾਹ ਫ਼ਕੀਰ' ਬਾਰੇ ਕਿਹਾ ਜਾ ਸਕਦਾ ਹੈ| ਸਭ ਕਾਸੇ ਲਈ ਅਸਾਨੂੰ ਇੱਕਮੁੱਠ ਹੋ ਕੇ ਅਵਾਜ਼ ਉਠਾਉਣ ਦੀ ਲੋੜ ਹੈ| ਇੱਕ ਬਲ਼ਸ਼ਾਲੀ ਸੁਧਾਰ ਲਹਿਰ ਪੰਜਾਬ ਅਤੇ ਪੰਜਾਬੀਆਂ ਦੇ ਹੱਕਾਂ ਦੀ ਪੂਰਤੀ ਲਈ ਉਠਾ ਕੇ ਗੁਰਬਾਣੀ ਦੀ ਸੇਧ ਵਿੱਚ ਤੁਰਨ ਦੀ ਲੋੜ ਹੈ! ਜੇ ਕਿਤੇ ਅਸੀਂ ਇੱਕ ਪਲ਼ ਵੀ ਗੰਭੀਰ ਚਿੰਤਨ ਕਰੀਏ ਤਾਂ ਅਨੇਕ ਹੱਲ ਲੱਭ ਜਾਣਗੇ|
'ਬਾਣੇ' ਦਾ ਮਸਲਾ ਵੀ ਸਾਡਾ ਆਪਣਾ ਉਭਾਰਿਆ ਹੈ ਜਿਸ ਨੇ ਕੌਮ ਦੇ ਵੱਡੇ ਹਿੱਸੇ ਨੂੰ 'ਬਾਣਾ' ਨਾ ਧਾਰਨ ਕਾਰਣ ਘਟੀਆ ਸਿੱਖ ਹੋਣ ਦਾ ਅਹਿਸਾਸ ਕਰਵਾਇਆ ਹੈ| ਸਿੱਖੀ 'ਬਾਣੇ' ਦਾ ਅਧਾਰ ਕੀ ਹੈ, ਕੋਈ ਨਹੀਂ ਦੱਸਦਾ| ਜਨਮਸਾਖੀਆਂ ਕਹਿੰਦੀਆਂ ਹਨ ਕਿ ਗੁਰੂ ਨਾਨਕ ਨੀਲੇ ਵਸਤਰ ਪਹਿਨ ਕੇ ਮੱਕੇ ਗਏ ਸਨ, ਚਮੜੇ ਦੀ ਪੋਸਤੀਨ ਪਹਿਨ ਕੇ ਕੈਲਾਸ਼, ਮਾਨਸਰੋਵਰ ਅਤੇ ਧੋਤੀ ਧਾਰਨ ਕਰ ਕੇ ਦੱਖਣ ਵੱਲ| ਸਿੱਖ ਨੇ ਕਿਰਦਾਰ ਤੋਂ ਜਾਣਿਆ ਜਾਣਾ ਹੈ ਜਾਂ ਬਾਣੇ ਤੋਂ? ਸਾਢੇ ਤ੍ਰੈ-ਤ੍ਰੈ ਗਜ ਦੀਆਂ ਧੋਤੀਆਂ, ਤਿਹਰੇ ਤੱਗਾਂ ਵਾਲਿਆਂ ਨੂੰ ਗੁਰਬਾਣੀ ਕੀ ਜਾਣਦੀ ਹੈ, ਆਖਣ ਦੀ ਲੋੜ ਨਹੀਂ| ਫ਼ਤਹਿ ਸਿੰਘ (ਸੰਤ) ਨੇ ਇਹ ਬਾਣਾ ਅਤੇ ਪੜ੍ਹੇ-ਲਿਖਿਆਂ ਵਿਰੁੱਧ ਮੁਹਿੰਮ ਨੂੰ ਮੁੱਢਲੇ ਰੂਪ ਵਿੱਚ ਇਹ ਆਖ ਕੇ ਸਿੱਖ ਜਗਤ ਵਿੱਚ ਠੇਲ੍ਹਿਆ ਸੀ ਕਿ 'ਜਿਸ ਦੇ ਪਿੱਛੇ ਜੇਬ੍ਹ ਹੈ ਓਸ ਦਾ ਰਤਾ ਇਤਬਾਰ ਨਹੀਂ ਕਰਨਾ ਚਾਹੀਦਾ| ਕੀ ਬੌਧਿਕਤਾ ਵਿਰੁੱਧ ਵਿੱਢੀ ਓਸ ਦੀ ਮੁਹਿੰਮ, ਜਿਸ ਬਾਰੇ ਸਿਰਦਾਰ ਕਪੂਰ ਸਿੰਘ ਦੀ ਵਿਆਖਿਆ ਸੀ ਕਿ“ਪੰਥ ਕੇ ਦਰਦ ਹਿਤ ਬੁੱਧੀ ਕੀ ਜੋ ਸੇਧ ਦੇਵੇਂ ਨਿਕਟ ਨ ਆਣੇ ਪਾਵੇਂ ਰਾਜ ਭਾਗ ਕਾਜ ਕੇ, ਨੂੰ ਇੱਕੀਵੀਂ ਸਦੀ ਵਿੱਚ ਚਾਲੂ ਰੱਖਣਾ ਪੰਥ ਦੇ ਭਲ਼ੇ ਵਿੱਚ ਹੈ ਜਾਂ ਨਹੀਂ - ਏਸ ਨੂੰ ਨਵੇਂ ਸਿਰਿਓਂ ਵਿਚਾਰਨ ਦੀ ਲੋੜ ਹੈ|
ਬੜੇ ਤਾਜੁੱਬ ਦੀ ਗੱਲ ਹੈ ਕਿ ਡੇਢ-ਦੋ ਕਰੋੜ ਦੀ ਅਬਾਦੀ ਵਿੱਚੋਂ ਸਿੱਖ ਕੌਮ ਸੌ/ਪੰਜਾਹ ਸਾਂਝੇ ਬੰਦੇ ਨਹੀਂ ਕੱਢ ਸਕਦੀ ਜੋ ਜਨ ਸਭਾ ਬਣ ਦੋ ਸਾਲ ਨਿਸ਼ਕਾਮ ਅਗਵਾਈ ਦੇ ਸਕਣ| ਪੰਜਾਬ ਅਤੇ ਕੌਮ ਨੂੰ ਦਲਦਲ ਵਿੱਚੋਂ ਕੱਢਣ ਦਾ ਇਹ ਇੱਕੋ-ਇੱਕ ਵਿਕਲਪ ਅਜੋਕੇ ਸਮਿਆਂ ਵਿੱਚ ਰਹਿ ਗਿਆ ਜਾਪਦਾ ਹੈ| ਮੇਰੇ ਵਰਗਾ ਥੋੜ੍ਹੀ ਜਾਣਕਾਰੀ ਰੱਖਣ ਵਾਲਾ ਵੀ, ਘੱਟੋ-ਘੱਟ 200 ਐਸੇ ਸਿੱਖਾਂ ਨੂੰ ਜਾਣਦਾ ਹੈ ਜਿਨ੍ਹਾਂ ਦੀ ਦਾਨਾਈ, ਦਿਆਨਤਦਾਰੀ, ਕੌਮੀ ਜਜ਼ਬੇ, ਲੋਕ ਭਲਾਈ ਦੀ ਤੜਪ, ਦੁਖੀਆਂ ਦੇ ਦਰਦੀ ਅਤੇ ਗੁਰਸਿੱਖ ਹੋਣ ਉੱਤੇ ਰੱਤੀ ਭਰ ਸ਼ੰਕਾ ਨਹੀਂ ਕੀਤੀ ਜਾ ਸਕਦੀ| ਸਭ ਦਾ ਸੋਚਣਾ ਬਣਦਾ ਹੈ ਕਿ ਅਸੀਂ ਸਭ ਕੁਝ ਹੁੰਦਿਆਂ ਸੁੰਦਿਆਂ ਕਿਉਂ ਨਰਕ ਭੋਗ ਰਹੇ ਹਾਂ? ਜੇ ਨਿਮਾਣੇ ਹੋ ਕੇ ਗੁਰੂ ਦੇ ਦਰ ਉੱਤੇ ਢਹਿ ਪੈਣ ਦਾ ਮਾਦਾ ਵੀ ਸਾਡੇ ਵਿੱਚ ਨਹੀਂ ਤਾਂ ਕੀ ਅਸੀਂ ਸਿੱਖ ਅਖਵਾਉਣ ਦੇ ਹੱਕਦਾਰ ਹਾਂ?
Satnam Singh : ਆਪਜੀ ਨੇ ਸਮੁੱਚੇ ਪੰਥ ਦਰਦੀਆਂ ਦੀ ਆਵਾਜ਼ ਸਾਂਝੀ ਕੀਤੀ ਹੈ ਜੀ
Jagtar Singh Jhanduke : ਵਾਹਿਗੁਰੂ
Kuldip Singh Bajwa : ਸਤਿਕਾਰ ਯੋਗ ਸਿਰਦਾਰ ਸਾਹਿਬ ਸੁਹਿਰਦ ਸੋਚ ਵਾਲੇ ਕੌਮੀ ਦਰਦੀਆਂ ਦੀ ਅਗਵਾਈ ਕਰੋ ਜੀ
Manjit Singh Matharoo : ਸਹੀ ਕਿਹਾ ਹੈ
Manjit Singh Matharoo : ਬਹੁਤ ਸੱਚ ਤੇ ਯਥਾਰਥ ਭਰਪੂਰ ਵਿਚਾਰ ਜੋ ਟੁੰਬੇ ਦਿਲਾਂ ਨੂੰ ਇਕ ਕੋਸ਼ਿਸ਼ ਹਮੇਸ਼ਾ ਸੇਧ ਦੇਵੇਗੀ ! ਵਾਹਿਗੁਰੂ ਜੀ !!
Manjit Singh : ਭਾਜੀ ਸਭ ਸਹੀ ਆ ਪਰ ਟਕਰਾਅ ਤੋਂ ਗ਼ੁਰੇਜ਼ ਸਭ ਨੂੰ ਕਰਨਾ ਚਾਹੀਦਾ| ਆਪਸੀ ਪਾਟੋਧਾੜ ਵਾਲੇ ਮਸਲਿਆਂ ਤੋਂ ਬਚ ਕੇ ਚੱਲੋ
Sukhnaib Sidhu : ਤੁਹਾਡੀ ਪ੍ਰਵਾਨਗੀ ਤੋਂ ਬਿਨਾ ਸਾਈਟ ਅਪਲੋਡ ਕਰਨ ਦੀ ਗੁਸਤਾਖੀ ਕੀਤੀ ਹੈ, ਅਜੋਕੀ ਤ੍ਰਾਸਦੀ ਦਾ ਇਤਿਹਾਸਕ ਸੋਝੀ ਅਧਾਰਤ ਹੱਲ
― ਗੁਰਤੇਜ ਸਿੰਘ, 9 ਅਪ੍ਰੈਲ 2018 http://punjabinewsonline.com/samwad.php#
Kehar Singh : ਸਤਿਕਾਰਯੋਗ ਵੀਰ ਗੁਰਤੇਜ ਸਿੰਘ ਜੀ ਧੁਰ ਅੰਦਰੋਂ ਪੰਥਕ ਦਰਦ ਨਾਲ ਭਿਜੇ ਆਪ ਜੀ ਦੇ ਵਿਚਾਰ ਪੜ੍ਹਕੇ ਇਸ ਘੁੱਪ ਹਨੇਰੇ ਵਿੱਚ ਇਕ ਆਸ ਦੀ ਕਿਰਨ ਜਗਦੀ ਮਹਿਸੁਸ ਹੋ ਰਹੀ ਹੈ|| ਆਪ ਜੀ ਵਰਗੇ ਹੋਰ ਪੰਥ ਦਰਦੀਆਂ ਸਰਦਾਰ ਗੁਰਦਰਸ਼ਨ ਸਿੰਘ ਢਿਲੋਂ ਅਤੇ ਸਰਦਾਰ ਅਜਮੇਰ ਸਿੰਘ ਵਰਗੇ ਚਿੰਤਕਾਂ ਨਾਲ ਮਿਲ ਬੈਠ ਕੇ ਇਨ੍ਹਾਂ ਪੰਥਕ ਸੰਕਟਾਂ ਦਾ ਸਾਰਥਕ ਹੱਲ ਕਢਿਆ ਜਾਵੇ ਜੀ || ਗੁਰੂ ਰਾਖਾ||
Jagtar Singh Sandhu : ਜੀ ਕਿੱਥੋਂ ਸ਼ੁਰੂ ਕਰੀਏ ਅਸੀਂ ਵਿਦੇਸ਼ਾਂ ਵਾਲੇ ਹਾਜ਼ਰ ਹੀ ਜੀ
Sukhdevl Lehl : ਵੀਰ ਜੀ ਆਉਣ ਵਾਲੇ ਨਗਰ ਕੀਰਤਨ ਤੇ ਪਹਿਲਾਂ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਵਲੋਂ ਸੱਦ ਲਓ| ਬੈਠ ਕੇ ਵਿਚਾਰਾਂ ਕਰ ਲਓ| ਤੁਹਾਡੀ ਸਟੇਜ ਤੋਂ ਗੁਰਤੇਜ ਸਿੰਘ ਹੋਰਾਂ ਦਾ ਬੋਲਣਾ ਇੱਕ ਵੱਡੀ ਸ਼ੁਰੂਆਤ ਹੋਵੇਗੀ| ਤੁਹਾਡੀ ਸੱਭ ਸੁਣਦੇ ਅਤੇ ਮੰਨਦੇ ਹਨ | ਖੱਟ ਲਓ ਪੁੰਨ|
Amarjit Singh : ਜੇ 21 ਅਪਰੈਲ ਨੂੰ ਏਸ ਨਗਰ ਕੀਰਤਨ ਦੀ ਸਟੇਜ ਤੇ ਆ ਜਾਣ ਤਾਂ ਕੌਮ ਦੇ ਭਲੇ ਲਈ ਬਹੁਤ ਕੁਝ ਸੁਨਣ ਨੂੰ ਮਿਲ ਸਕਦਾ ਹੈ
Sukhdevl Lehl : Amarjit Singh ਬਿਲਕੁਲ ਜੀ| ਸਰਦਾਰ ਜਗਤਾਰ ਸਿੰਘ ਜੀ ਗੁਰਦੁਆਰਾ ਸਾਹਿਬ ਦੀ ਸੰਸਥਾ ਨਾਲ ਮੁੱਢ ਕਦੀਮ ਤੋਂ ਜੁੜੇ ਹੋਏ ਹਨ, ਮੁੱਖ ਸੇਵਾਦਾਰ ਰਹਿ ਚੁੱਕੇ ਹਨ ਅਤੇ ਸਿੱਖ ਸਿਆਸਤ ਨੂੰ ਚੰਗੀ ਤਰ੍ਹਾਂ ਸਮਝਦੇ ਅਤੇ ਜਾਣਦੇ ਹਨ|
Amarjit Singh : Sukhdev Lehl ਜੀ ਹਾਂ ਤੁਸੀਂ ਸਹੀ ਕਿਹਾ..ਏਹ ਏਸ ਕੰਮ ਲਈ ਸਮਰੱਥ ਵੀ ਹਨ
Amarjit Singh : ਮੈਂ ਖੁਦ ਵੀ ਇਨ੍ਹਾਂ ਦੀ ਛੱਤਰ ਛਾਇਆ ਹੇਠ ਕੰਮ ਕੀਤਾ ਹੈ..
Jarnail Singh : Aap di lekhni ton Panthik tees dul dul paindi hai
ਅਮਰਜੀਤ ਸਿੰਘ ਖਾਲਿਸਤਾਨੀ : ਗੁਰਤੇਜ ਸਿੰਘ ਜੀ ਇਸ ਲਈ ਚੰਡੀਗੜ੍ਹ ਵਿੱਚੋਂ ਨਿਕਲ ਪਿੰਡਾਂ ਵਿੱਚ ਜਾਣਾ ਪਵੇਗਾ| ਆਪਣੀ ਲਕੀਰ ਵੱਡੀ ਕਰਨੀ ਪਵੇਗੀ ਲਿਖਿਆਂ ਬਹੁਤ ਸੋਹਣਾ ਬੱਸ ਇੱਕ ਪੱਖ ਵਿੱਚ ਤੁਸੀ ਪੰਥ ਛੱਡ ਕੇ ਨਿੱਜੀ ਹੋ ਗਏ
Kehar Singh : ਤੁਸੀ ਦੱਸੋ ਜੀ ਗੁਰਤੇਜ ਸਿੰਘ ਨਿਜੀ ਕਿਵੇ ਹੋ ਗਏ ??
ਅਮਰਜੀਤ ਸਿੰਘ ਖਾਲਿਸਤਾਨੀ : Kehar Singh ਵੀਰ ਜੀ ਰਮਜ਼ ਡੂੰਗੀ ਹੈ ਉਹ ਸਮਝ ਗਏ ਹੋਣੇ ਨੇ
Nb Singh : ਰਮਜ਼ਾਂ ਵਾਲ਼ੇ ਗੁਰੂ ਗ੍ਰੰਥ ਦਾ ਪੱਲਾ ਫੜਨ ਰੋੜੇ ਨਾ ਬਣਨ ਤਾਂ ਏਕੇ ਦਾ ਰਾਹ ਪੱਧਰਾ ਹੋ ਸਕਦਾ ਹੈ|
Tejinder Klra : ਵੀਰ ਜੀ ਆਪਾਂ ਖਾਲਿਸਤਾਨ ਬਣਾਉਣ ਚੱਲੇ ਹਾਂ ਪਰ ਹਾਲੇ ਤੱਕ ਅਸੀਂ ਗੁਰਦਵਾਰਿਆਂ ਦੇ ਪ੍ਰਧਾਨ ਤਾਂ ਛਿੱਤਰੋ ਛਿੱਤਰੀ ਹੋ ਕੇ ਬਣਾਉਂਦੇ ਹਾਂ
Kehar Singh : Tejinder Klra ਕਿਉਂਕਿ ਸਿੱਖਾਂ ਦਾ ਆਪਣਾ ਦੇਸ਼ ਨਹੀਂ ਹੈ ਗੁਰਦੁਆਰਿਆਂ ਵਿੱਚ ਵੀ ਸਿਖੀ ਬਾਣੇ 'ਚ ਦੁਸ਼ਮਣ ਜਮਾਤ ਞਛਛ ਦਾ ਹੀ ਕਬਜ਼ਾ ਹੈ|| ਛਿਤਰੋ ਛਿਤਰੀ ਦਾ ਇਹੋ ਕਾਰਨ ਹੈ|| ਖਾਲਿਸਤਾਨ ਵਿੱਚ ਕਿਸੇ ਦੀ ਦਖਲ ਅੰਦਾਜ਼ੀ ਨਹੀ ਹੋਵੇਗੀ
Tejinder Klra : Kehar Singh ਵੀਰ ਜੀ ਬਿਨਾਂ ਏਕੇ ਅਤੇ ਇੱਕ ਲੀਡਰ ਮੰਨੇ ਤੋਂ ਇਹ ਸੰਭਵ ਨਹੀੰ
Tejinder Klra : ਵੀਰ ਜੀ ਮੰਨ ਲਓ ਕਿ ਗੁਰਤੇਜ ਸਿੰਘ ਵਿੱਚ ਕੁਝ ਕਮੀਆਂ ਨੇ ਪਰ ਕਈ ਵੀਰ ਤਾਂ ਉਨ੍ਹਾਂ ਨੂੰ ਵੀ ਨਕਾਰੀ ਜਾਂਦੇ ਹਨ| ਇਸ ਤਰ੍ਹਾਂ ਤਾਂ ਸਾਰੇ ਪੰਥ ਦਰਦੀ ਚੁੱਪ ਕਰ ਜਾਣਗੇ ਤੇ ਅਨਪੜ੍ਹ ਵਿਹਲਾ ਟੋਲਾ ਰੋਟੀਆਂ ਸੇਕਣ ਤੋਂ ਬਿਨਾਂ ਕੁਝ ਵੀ ਨਹੀਂ ਕਰੇਗਾ
Manjinder Singh : ਸੱਚੋ ਸੱਚ ਜੀ
Singh K Singh : Bahut hi vadhia vichar hn par eh parhe te sunega koun< Badkismati hai koum di
Gurmej Singh Sandhu : Bahut hi sedh bharpoor Marg darshan article hai
Avtar Singh : ਆਪ ਨੂੰ ਅੱਗੇ ਲੱਗਣਾ ਚਾਹੀਦਾ ਗੱਲਾਂ ਨਾਲ ਕੁਝ ਨਹੀ ਬਣਨਾਂ
Tejinder Klra : ਵੀਰ ਜੀ ਤੁਹਾਡੇ ਵਰਗੇ ਇਨਸਾਨ ਕੌਮ ਨੂੰ ਇਕੱਠਾ ਕਰਨ ਵਿੱਚ ਮਦਦ ਕਰ ਸਕਦੇ ਹਨ | ਮੇਰੀ ਸੋਚ ਮੁਤਾਬਕ, ਜਿੰਨੀ ਦੇਰ ਅਸੀਂ ਕੋਈ ਇੱਕ ਲੀਡਰ ਨਹੀਂ ਚੁਣ ਸਕਦੇ, ਸਾਨੂੰ ਆਪਣਾ ਰਾਜ ਸੋਚਣਾ ਵੀ ਨਹੀਂ ਚਾਹੀਦਾ | ਵੀਰ ਜੀ ਤੁਸੀਂ ਅੱਗੇ ਲੱਗ ਕੇ ਕੁਝ ਹਿੰਮਤ ਕਰੋ ਜੀ | ਧੰਨਵਾਦ
Apaar Deep Singh : Full of truth ......I appreciate sir. Thanks
Satnam Singh : Bippervaad,deravaad and following anything other than the teachings of Shabad Guru,Sri Guru Granth Sahib Ji would always get in the way of Sikhs ever getting together. Our deviation from the path of pooran Guru is going to be our undoing.
Sukhwinder Singh Sandhu : Very good writing try to understand and follow what Professor ji wrote. But majority of our Sikhs following deredar bababeh.
Harchand Bhullar : ਵੀਰ ਜੀ ਕੌਮ ਕਿੱਧਰ ਜਾਵੇ , 1984 ਦੇ ਦੌਰ ਦਾ ਵਰਤਾਰਾ ਸਭ ਨੇ ਵੇਖਿਆ , ਕੌਮ ਨੂੰ ਕੋਈ ਲੀਡਰ ਨਹੀਂ ਦਿਸ ਰਿਹਾ| ਕੌਮ ਯਕੀਨ ਕੀਹਦੇ 'ਤੇ ਕਰੇ |
ਹਰਪ੍ਰੀਤ ਸਿੰਘ ਗਰੇਵਾਲ : ਬਾ-ਕਮਾਲ ਲਿਖਤ, ਇਕ ਇਕ ਅੱਖਰ ਦਾ ਰਸ ਤੇ ਦੁਖਾਂਤ ਢੁਲ ਢੁਲ ਪੈਂਦਾ|
Tejinder Klra : ਪਰ ਕੋਈ ਹੱਲ
ਹਰਪ੍ਰੀਤ ਸਿੰਘ ਗਰੇਵਾਲ : ਹੱਲ ਵੀ ਲਿਖ਼ਤ ਦੇ ਵਿਚ ਹੀ ਹੈ ਜੀ|
Amritpal Singh Brar : ਪ੍ਰੋਫੈਸਰ ਸਾਹਿਬ ਆਪ ਦੀ ਲਿਖਤ ਦਾ ਇਕ ਇਕ ਲ਼ਫਜ ਮਾਹਨੇ ਰੱਖਦਾ ਕਾਸ ਕਾਸ ਕਦੇ ਕੌਮ ਦੇ ਲੀਡਰ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਇਸ ਤੇ ਅਮਲ ਕਰਨ
Tejinder Klra : ਵੀਰ ਜੀ ਕਿਹੜੇ ਲੀਡਰ ਦੀ ਗੱਲ ਕਰਦੇ ਹੋ
Bittu Arpinder Singh : ਇਕ ਨਜ਼ਰੀਆ ਆਹ ਵੀ....."
ਸਿਰਦਾਰ ਕਪੂਰ ਸਿੰਘ
ਪੜ੍ਹਨ ਲਈ ਲਿੰਕ 'ਤੇ ਕਲਿਕ ਕਰੋ
http://www.patshahi10.org/articles/punjabi/kissa_roop_kaur_da_kapur_singh.pdf
Avtar Singh I disagree with him in some respectsH I donÒt think sikhs are nearing their decimation and I think sikhs have a bright future with the way things are proceeding. There are solutions for every issue but to expect sikhs to unite as one is expecting too much from the sikhs.
1) I think our diversity is our strength but we need to learn to agree to disagree in a constructive manner.
2) No humans in these times can claim to lead sikhs as sikhs are now a world wide phenomenon. Our leader is one and only one- Guru Granth Sahib jee.
3) For political issues like release of sikh prisoners etc, sikh leaders from across the political spectrum have to rise up and negotiate with India the release of sikh prisoners.
4) For movie issues, sikhs need to have discussions among themselves and come up with clear cut guidelines.
Nirmal Singh Hanspal : ਕਹਿੰਦੇ ਜੇ ਸੁਨਾਮੀ ਆਉਣ ਤੋਂ ਪਹਿਲਾਂ ਕੋਈ ਭਵਿੱਖਬਾਣੀ ਕਰ ਦਿੰਦਾ ਜਾਂ ਕੋਈ ਵੀ ਦੁਨੀਆਂ ਦਾ ਵਿਗਿਆਨੀ ਸੁਨਾਮੀ ਦੇ ਕਹਿਰ ਬਾਰੇ ਪਹਿਲਾਂ ਦੱਸ ਦਿੰਦਾ ਤਾਂ ਹਾਜ਼ਾਰਾਂ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਣ ਤੋ ਬੱਚ ਸਕਦਾ ਸੀ| ਸਤਿਕਾਰਯੋਗ ਸਿਰਦਾਰ ਗੁਰਤੇਜ ਸਿੰਘ ਜੀ ਬਾਰ ਬਾਰ ਸਿੱਖ ਕੌਮ ਦਾ ਦਰਦ ਸਮਝਦੇ ਆਪਣੀ ਅੰਤਰ ਆਤਮਾ ਦੀ ਆਵਾਜ਼ ਗੁਰੂ ਬਖਸ਼ਿਸ਼ ਸਦਕਾ ਸਿੱਖ ਕੌਮ ਦੇ ਵਿਹੜੇ ਵਿੱਚ ਸੁਚੇਤ ਹੋਣ ਲਈ ਆਪਣਾ ਫਰਜ਼ ਨਿਭਾਉਂਦੇ ਹੋਕਾ ਦੇ ਰਹੇ ਹਨ| ਜੋ ਸਿੱਖ ਕੌਮ ਦੇ ਭਵਿੱਖ ਵਿੱਚ 84 ਤੋ ਵੱਡੀ ਸੁਨਾਮੀ ਦੇ ਸੰਕੇਤ ਹਨ| ਬਚਾਉਣ ਲਈ ਇਸ਼ਰਾ ਉਨ੍ਹਾਂ ਕਰ ਦਿਤਾ ਹੈ ਅੱਗੇ ਕੌਮ ਜਾਣੇ | ਤਹਿ ਦਿਲੋਂ ਧੰਨਵਾਦ ਭਾਈ ਸਾਬ ਦਾ||
Jagraj Singh :ਗੱਲੀਂ ਅਸੀਂ ਚੰਗੀਆਂ ਆਚਾਰੀ--(GGS, PH85). ਸਿੱਖ ਧਰਮ ਅਤੇ ਸਿੱਖਾਂ ਦੀਆਂ ਅਜੋਕੀਆਂ ਸਾਰੀਆਂ ਮੁਸ਼ਕਲਾਂ ਬਹੁ ਗਿਣਤੀ ਸਿੱਖਾਂ ਵਿਚ ਗਿਆਨ ਦੀ ਘਾਟ (ਅਗਿਆਨਤਾ) ਦੀ ਉੱਪਜ ਹਨ|| ਗਿਆਨ ਵਿਦਿਆ ਰਾਹੀਂ ਪ੍ਰਾਪਤ ਹੁੰਦਾ ਹੈ ਅਤੇ ਉੱਚ ਵਿੱਦਿਆ ਯੂਨੀਵਰਸਟੀਆਂ ਤੋਂ ਮਿਲਦੀ ਹੈ|| ਸਾਰੇ ਧਰਮਾਂ ਨੇ ਆਪਣੇ, ਆਪਣੇ ਪੈਰੋਕਾਰਾਂ ਨੂੰ ਵਿੱਦਿਆ ਪਰਦਾਨ ਕਰਾਉਣ ਵਾਸਤੇ ਆਪਣੀਆਂ ਆਪਣੀਆਂ ਯੂਨੀਵਰਸਟੀਆਂ ਸਥਾਪਤ ਕਰ ਰੱਖੀਆਂ ਹਨ ਜਿਵੇਂ ਕਿ ਕ੍ਰਿਸਚਨਾਂ ਨੇ ਕ੍ਰਿਸਚਨ ਯੂਨੀਵਰਸਿਟੀਆਂ, ਯਹੂਦੀਆਂ ਨੇ ਜੀਊਜ਼ ਯੂਨੀਵਰਸਿਟੀਆਂ, ਮੁਸਲਮਾਨਾਂ ਨੇ ਮੁਸਲਮ ਯੂਨੀਵਰਸਿਟੀਆਂ, ਹਿੰਦੂਆਂ ਨੇ ਹਿੰਦੂ ਯੂਨੀਵਰਸਟੀਆਂ, ਬੁੱਧਾਂ ਨੇ ਬੁੱਧ ਯੂਨੀਵਰਸਟੀਆਂ ਏਥੋਂ ਤੱਕ ਕਿ ਜੈਨ ਧਰਮ ਦੀ ਵੀ ਆਪਣੀ ਇੱਕ ਯੂਨੀਵਰਸਿਟੀ ਹੈ|| ਪ੍ਰੰਤੂ ਬੜੇ ਦੁਖ ਅਤੇ ਅਫਸੋਸ ਦੀ ਗੱਲ ਹੈ ਕਿ ਭਾਂਵੇਂ ਸਿੱਖ ਧਰਮ ਦੁਨੀਆਂ ਦਾ ਪੰਜਵਾਂ ਵੱਡਾ ਧਰਮ ਹੈ ਅਤੇ ਸਿੱਖ ਦੁਨੀਆਂ ਦੀ ਇੱਕ ਮਹਤੱਵ ਪੂਰਨ ਕੌਮ ਹਨ ਦੀ ਦੁਨੀਆਂ ਵਿੱਚ ਆਪਣੀ ਕਿਤੇ ਇੱਕ ਵੀ ਗੁਰਮਤ 'ਤੇ ਅਧਾਰਤ ਸਿੱਖ ਯੂਨੀਵਰਸਿਟੀ ਨਹੀਂ ਹੈ|| ਇਸ ਘਾਟ ਨੂੰ ਪੂਰਾ ਕਰਨ ਵਾਸਤੇ ਸਿੱਖਾਂ ਨੂੰ ਤੁਰੰਤ ਗੁਰਮਤਿ 'ਤੇ ਅਧਾਰਤ ਇੱਕ ਸਾਈਬਰ ਸਿੱਖ ਯੂਨੀਵਰਸਿਟੀ ਕਾਇਮ ਕਰਨ ਦੀ ਲੋੜ ਹੈ, ਮਗਰੋਂ ਇੱਟਾਂ ਗਾਰੇ ਦੀ ਵੀ ਬਣ ਜਾਵੇਗੀ ਜਿਸ ਨੂੰ ਮਾਡਰਨ ਪਰਿੰਟ ਅਤੇ ਅਲੈੱਕਟਰਾਨਕ ਸਹੂਲਤਾਂ ਨਾਲ ਲੈਸ ਕੀਤਾ ਜਾ ਸਕਦਾ ਹੈ|| ਆਓ ਹਿੰਮਤ ਕਰਕੇ ਤੁਰੰਤ ਇਹ ਕੰਮ ਕਰੀਏ|| ਧੰਵਾਦ|| http.//whatissikhism.com/
Knwarjit Singh Bahot : wadhia likhya hai. Sir par tusi khud v tan panth de do tuKde Kran wale dasam granth virodhian naal ho jo Dasam pita di bani nu galan tak Kde han. Sare Dasam granth dian banian te difference ho sakde han par parwanit banian nu galan Kdan walian naal khare ho ke panthak ekta kis tara awe gi. Asin kion bhul jande han ke differences de bawjud assin sare Shri Guru Granth Sahib nu hi guru mande han.
Gurdip Singh Sandhu : ਤੁਸਾਂ ਨਹੀਂ ਸਮਝਣਾ ਨਹੀਂ ਬਾਜ ਆਉਣਾ ਕੋਕ ਸ਼ਾਸਤਰ ਨੂੰ ਗੁਰੂ ਗੋਬਿੰਦ ਸਿੰਘ ਦੀ ਲਿਖਤ ਸਾਬਤ ਕਰਨ ਤੋਂ
ਸਬੂਤਾਂ ਸਹਿਤ ਸਾਲਾਂ ਤੋਂ ਵਿਚਾਰ ਸਪਸ਼ੱਟ ਕਰਦੇ ਹਨ ਕਿ ਕਿਸੇ ਸਿਆੜ ਕੰਨੀ ਦੀਆਂ ਲਿਖਤਾਂ ਤੁਹਾਡੇ ਦਿਮਾਗ ਵਿੱਚ ਘੁਸੇੜ ਦਿੱਤੀਆਂ ਗਈਆਂ ਹਨ
Knwarjit Singh : Sir, jini tuhadi personality sohni hai , Ksh tuhadi samj ate lekhni bhi oni sohani hundi. Fake sabut creat Kr ke tusi Bhai Nand lal ji, bhai Mati Dass ji, Prof. Sahib Singh ji, Bhai Khan Singh, ate anginat Panth dian recognized personality da apmaan Kr de ho. Tusi ohna vichon ho jo panth vadan vich lagge ho. Asli vike hoye tusi ho.
Gurdip Singh Sandhu : ਪੰਥ ਦੇ ਪੰਥੀ ਜਿੰਨੇ ਬਹਾਦਰ ਹਨ ਓਨੇ ਲਾਈਲੱਗ ਵੀ ਹਨ ਪਰ ਇਸ ਲਾਈਵੱਗ ਪੁਣੇ ਨੂੰ ਉਹ ਸ਼ਰਧਾ ਸਮਝ ਕੇ ਨਿਭਾਈ ਜਾ ਰਹੇ ਹਨ
ਪੰਥ ਇਸੇ ਕਰਕੇ ਇਕ ਵੇਰਾਂ ਨਹੀਂ ਅਨੇਕਾਂ ਵਾਰ ਵੰਡਿਆ ਗਿਆ ਹੈ ਕਦੀ ਰਾਧਾ ਸਵਾਮੀ ਕਦੀ ਨਿਰੰਕਾਰੀ ਕਦੀ ਨੀਲ ਧਾਰੀ ਸਤਿ ਕਰਤਾਰੀ ਤੇ ਟਕਸਾਲੀ ਮਿਸ਼ਨਰੀ ਨਾਨਕਸਰੀ ਤੇ ਪਤਾ ਨਹੀਂ ਹੋਰ ਕੀਹ ਕੀਹ ਵੰਡੀਆ ਪਈਆਂ ਹਨ ਇਸੇ ਲਾਈਲੱਗ ਪੁਣੇ ਕਰਕੇ
ਇਕ ਮਿਸਾਲ ਦਿਆਂ
ਗੁਰੂ ਨਾਨਕ ਨੇ ਤੀਰਥਾਂ ਦਾ ਭਰਮਨ ਕੀਤਾ ਉੱਥੋਂ ਦੇ ਵਰਤਾਰੇ ਨੂੰ ਭੰਡਿਆ ਸਰੋਵਰਾਂ ਬਾਰੇ ਕਿੰਨੇ ਬਿਆਨ ਹਨ ਪਰ ਅਸੀਂ ਸਰੋਵਰਾਂ ਰਾਹੀਂ ਕਲਿਆਨ ਦੀ ਗੱਲ ਮੰਨੀ ਜਾ ਰਹੇ ਹਾ ਨਾਨਕ ਬਾਣੀ ਪੜਦੇ ਹਾਂ ਪਰ ਕੰਮ ਉਸਦੇ ਉਲਟ ਕਰਦੇ ਹਾ ਸਿਰਫ ਇਹ ਕਹਿ ਕੇ ਕਿ ਸੈਂਕੜੇ ਸਾਲਾਂ ਦੀ ਚਲੀ ਆਉਦੀ ਪਰੰਪਰਾ ਹੈ ਜਦੋਂ ਕਿ ਗੁਰੂ ਨਾਨਕ ਨੇ ਹਜ਼ਾਰਾਂ ਸਾਲਾ ਤੋਂ ਚਲੀਆਂ ਆਉਂਦੀਆਂ ਥੋਥੀਆਂ ਸੋਚੀ ਪਰੰਪਰਾਵਾਂ 'ਤੇ ਚੋਟ ਕੀਤੀ ਹੈ
Knwarjit Singh : Eh miasal tan tuhade te v puri tara lagu hundi haiH kon ke tuhanu lagda hai ke tusi hi sirf theek ho. Es lai tuhanu bina vichar kite dasam pita di sari bani kok shashtar nazar aundi hai. Das sakde ke jaap Sahib, savaye, shabad hazarePatshahi 19vn, aKl ustat vich kithe tuhanu kithe kok shashtar nazar aunda hai. Dasam pita di bani da apmaan Krde hoye Kdi sochia nahi k es naal tusi guru sahib de naal rehan wale singha sangi sathian da apmaan Krde ho. ohna da apmaan Krde ho jina ne guru sahib da bhana mande jana war ditian. Tuhade Kthit vidwana di ki qualififiation hai koi, school hi nahigaya, kisi nu rape de arop Kr ke 5000$ jurmana bhugtiya. Sardar Sahib question sade kol bhi bahot han. Ethai mudha ekta da hai par tuhade varge jo apne aap nu Babe nanak naal tulna Krde han, panth vich Kdi ek ta nahi hon dende. Shayad Gurbani naalon jayda tusi ohi portion par de ho jithe tuhanu kok shashtar lag da hai.
Narinderpal Rattia : full of truth Sir
Malkit Singh : ਬਾਕਮਾਲ ਲਿਖਿਆ ਏ ਸਰਦਾਰ ਜੀ ਨੇ ਪਰ ਪਰਚਾਰਕ ਤਾ ਇਕ ਦੂਜੇ ਨੂੰ ਥੱਲੇ ਦਿਖਾਓਣ ਤੇ ਲੱਗੇ ਹੋਏ ਆਂ
Balbir Singh : ਸੱਚ ਬਿਆਨੀ ਖਾਲਸਾ ਜੀ, ਆਪ ਦੇ ਵਿਚਾਰ ਪੰਥ ਦੇ ਅਜੋਕੇ ਦੌਰ ਦੇ ਮਸਲਿਆਂ ਬਾਰੇ ਦਸਦਿਆਂ ਉਨ੍ਹਾਂ ਦੇ ਹੱਲ ਲਈ ਡੂੰਘੀ ਜਾਣਕਾਰੀ ਪ੍ਰਦਾਨ ਕਰ ਰਹੇ ਹਨ ਜੀ
Hari Singh : ਲੇਖ ਦੇ ਨਿਮਨ ਪੈਰੇ ਦੀ ਕੀ ਲੋੜ ਸੀ, ਇਹ ਕਿਉਂ ਜ਼ਰੂਰੀ ਸੀ? ਕੌਮੀਂ ਪੱਧਰ ਦੀਆਂ ਗੱਲਾਂ ਕਰਨੀਆਂ ਨਾਲੇ ਰੋਸੇ ਵਿਖਾਉਣੇ..ਅਖੇ, ਕੋਈ ਸਾਨੂੰ ਇੰਜ ਕਿਉਂ ਕਹਿੰਦਾ..
ਇਹ ਸਕਾਲਰ ਜੀ ਉਦਾਸੀਆਂ ਦੀ ਰੈਫਰੈਂਸ ਦੇ ਕੇ ਬਾਣੇ ਦੀ ਵਿਆਖਿਆ ਕੇਵਲ ਪਹਿਰਾਵੇ, ਵਸਤਰ ਲਿਬਾਸ ਵੱਜੋਂ ਕਰ ਰਹੇ ਹਨ, ਮੈਂ ਤਾਂ ਸੁਣਿਐਂ ਸਿੱਖ ਦਾ ਬਾਣਾ ਪੰਜ ਕਕਾਰਾਂ ਨਾਲ ਸਬੰਧਤ ਹੈ!
Harbaksh Singh Rauke : ਵਡੇ ਵੀਰ ਜੀਓ ਪਹਿਲ ਵੀ ਕਰੋ, ਦਾਤਾ ਭਲੀ ਕਰੂ|
Giani Harbans Singh Teg : ਕੌਮੀ ਦਰਦ ਨਾਲ ਲਬਰੇਜ਼ ਲਿਖਤ ਅੱਜ ਫਿਰ ਸ. ਗੁਰਤੇਜ ਸਿੰਘ ਜੀ ਦੀ , ਪਰੋਫੈਸਰ ਆਫ ਸਿਖ ਇਜ਼ਮ ਦੀ ਮਹਿਮਾ ਨੂੰ ਉਜਾਗਰ ਕਰਦੀ ਹੈ |
Swaran Singh Furmah : ਵੀਰ ਜੀ ਹਰ ਪਿੰਡ ਵਿਚ ਸੂਝਵਾਨ ਪੁਰਸ਼ਾਂ ਦਾ ਇਕ ਅਗਾਂਹਵਧੂ ਗਰੁੱਪ ਬਣੇ ਜੋ ਸੁਧਾਰਾਂ ਵੱਲ ਧਿਆਨ ਦੇਵੇ ਖਾਸ ਕਰਕੇ ਸਮਾਜਿਕ ਗੱਲਾਂ ਵੱਲ ਫਿਰ ਲੋਕਮਨ ਜਾਗਰਿਤ ਹੋਕੇ ਅਗੇ ਵੱਧ ਸਕੇਗਾ| ਗੁਰੂ ਜੀ ਨੇ ਲੋਕਾਂ ਦੇ ਸੁੱਤੇ ਮਨ ਨੂੰ ਆਪਣੀ ਬਾਣੀ ਨਾਲ ਜਗਾਇਆ ਸੀ ਜਿਸਦਾ ਨਤੀਜਾ ਬੰਦਾ ਸਿੰਘ ਨੇ ਸਿਖ ਰਾਜ ਬਣਾ ਕੇ ਪਰਗਟ ਕੀਤਾ ਸੀ| ਇਕ ਮਰਦ ਸੀ ਉਸਨੂੰ ਸਾਜਿਸ਼ ਨਾਲ ਮਾਰ ਮੁਕਾਇਆ 1984 ਵਿਚ| ਹੁਣ ਬਾਦ ਵਿਚ ਕੋਈ ਸਚਾ ਸੁਹਿਰਦ ਦਿਸਿਆ ਨਹੀਂ
Harnarain Singh : ਸਰਦਾਰ ਸਾਅਬ ਤੁਸੀਂ ਆਪ ਹੀ ਅਜਿਹਾ ਉਪਰਾਲਾ ਕਰੋ ਜੀ!
ਸਾਡੀ ਟਿੱਪਣੀ
ਸ. ਗੁਰਤੇਜ ਸਿੰਘ ਦੀ ਪੋਸਟ ਬਿਨਾਂ ਸ਼ੱਕ ਸੁੱਚੇ ਜਜ਼ਬਿਆਂ ਦੀ ਇੱਕ ਵਗਦੀ ਨਦੀ ਹੈ| ਹਾਲਾਂਕਿ ਕਈ ਨੁਕਤੇ ਸਪੱਸ਼ਟਤਾ ਦੀ ਮੰਗ ਕਰਦੇ ਹਨ| ਉਨ੍ਹਾਂ ਦੀ ਤਮੰਨਾ ਹੈ ਕਿ ਪੰਜਾਬ ਨੂੰ ਦਲਦਲ 'ਚੋਂ ਬਾਹਰ ਕੱਢਣ ਲਈ ਸਾਂਝੇ ਸਿੱਖਾਂ ਦੀ ਇੱਕ 'ਜਨਸਭਾ' ਕਾਇਮ ਕੀਤੀ ਜਾਵੇ| ਉਹ ਇਸ ਦਿਸ਼ਾ ਵਿੱਚ ਦਿਆਨਤਦਾਰੀ, ਦਾਨਾਈ, ਕੌਮੀ ਜਜ਼ਬੇ ਅਤੇ ਲੋਕ ਭਲਾਈ ਦੀ ਤੜਪ ਵਾਲੇ 200 ਸਿੱਖਾਂ ਨੂੰ ਜਾਣਦੇ ਵੀ ਹਨ ਅਤੇ ਚਾਹੁੰਦੇ ਹਨ ਕਿ ਇਨ੍ਹਾਂ ਸਿੱਖਾਂ ਦੇ ਅਧਾਰ ਉਤੇ ਇੱਕ ਜਥੇਬੰਦੀ ਦੀ ਸਥਾਪਨਾ ਕੀਤੀ ਜਾਵੇ| ਇਹੋ ਜਿਹੇ ਵਿਚਾਰਾਂ ਦਾ ਪ੍ਰਗਟਾਵਾ ਉਹ ਪਹਿਲਾਂ ਵੀ ਕਈ ਵਾਰ ਕਰ ਚੁੱਕੇ ਹਨ| ਹੁਣ ਕਿਉਂਕਿ ਉਨ੍ਹਾਂ ਨੇ ਇਸ ਦਿਸ਼ਾ ਵਿੱਚ ਖੁਦ ਹੀ ਪਹਿਲਕਦਮੀ ਕੀਤੀ ਹੈ, ਇਸ ਲਈ ਉਹ ਖੁਦ ਹੀ ਇਹ ਸੂਚੀ ਪੇਸ਼ ਕਰ ਦੇਣ| ਉਸ ਤੋਂ ਪਿੱਛੋਂ ਇੱਕ ਪੰਜ ਮੈਂਬਰੀ ਕਮੇਟੀ ਕਾਇਮ ਕੀਤੀ ਜਾਵੇ ਜਿਹੜੀ ਇਸ ਸੂਚੀ ਉਤੇ ਨਜ਼ਰਸਾਨੀ ਕਰੇ ਅਤੇ ਲੋੜ ਪੈਣ ਉਤੇ ਹੋਰ ਸਿੱਖ ਵੀ ਸ਼ਾਮਿਲ ਕੀਤੇ ਜਾਣ ਅਤੇ 200 ਦੀ ਸੂਚੀ ਵਿੱਚੋਂ ਜਿਨ੍ਹਾਂ ਵਿਅਕਤੀਆਂ ਉਤੇ ਅਸਹਿਮਤੀ ਹੋਵੇ ਉਨ੍ਹਾਂ ਨੂੰ ਬਾਹਰ ਰੱਖ ਲਿਆ ਜਾਵੇ| ਗੁਰਤੇਜ ਸਿੰਘ ਜਿਹੜੀਆਂ ਸਿਫਤਾਂ ਚਾਹੁੰਦੇ ਹਨ ਉਹ ਕਰੀਬ ਕਰੀਬ ਹਰ ਪਾਰਟੀ, ਜਥੇਬੰਦੀ ਤੇ ਸੰਸਥਾ ਵਿੱਚ ਇਹੋ ਜਿਹੇ ਗੁਣਾਂ ਵਾਲੇ ਸਿੱਖ ਮਿਲ ਜਾਣਗੇ| ਪਰ ਮੁੱਖ ਸਵਾਲ ਤਾਂ ਇਹ ਹੈ ਕਿ ਜਿਨ੍ਹਾਂ ਵੀਰਾਂ ਨੂੰ ਇੱਕ ਮੰਚ ਉਤੇ ਇਕੱਠਾ ਕਰਨਾ ਹੈ ਉਹ ਸਿਰਫ ਮੁੱਦਿਆਂ ਉਤੇ ਹੀ ਇਕੱਠੇ ਹੋ ਸਕਣਗੇ| ਸੋ, ਗੁਰਤੇਜ ਸਿੰਘ ਲਈ ਸਭ ਤੋਂ ਵੱਡਾ ਮਸਲਾ ਇਹ ਹੋਵੇਗਾ ਕਿ ਉਹ ਮੁੱਦੇ ਤੈਅ ਕੀਤੇ ਜਾਣ ਅਤੇ ਸ. ਗੁਰਤੇਜ ਸਿੰਘ ਯਤਨ ਕਰਨ ਕਿ ਇਨ੍ਹਾਂ ਮੁੱਦਿਆਂ 'ਤੇ ਸਾਰਿਆਂ ਦੀ ਸਹਿਮਤੀ ਹੋਵੇ ਅਤੇ ਕੁਝ ਮੁੱਦੇ ਇਹੋ ਜਿਹੇ ਵੀ ਪੇਸ਼ ਕੀਤੇ ਜਾਣ ਜਿਨ੍ਹਾਂ ਬਾਰੇ ਖਾਲਸਾ ਪੰਥ ਵਿੱਚ ਅਜੇ ਇੱਕ ਰਾਇ ਨਹੀਂ ਬਣੀ ਅਤੇ ਉਨ੍ਹਾਂ ਮੁੱਦਿਆਂ ਬਾਰੇ ਇੱਕ ਜ਼ਿੰਮੇਵਾਰਾਨਾ ਚੁੱਪ ਅਖਤਿਆਰ ਕੀਤੀ ਜਾਵੇ| ਕੀ ਸ. ਗੁਰਤੇਜ ਸਿੰਘ ਅਜਿਹਾ ਕਰ ਸਕਣਗੇ? ਉਨ੍ਹਾਂ ਸਾਹਮਣੇ ਇਹ ਇੱਕ ਵੱਡਾ ਸਵਾਲ ਹੋਵੇਗਾ| ਇਸ ਲਈ ਇੱਕ ਵੱਡੀ ਨਿਰਪੱਖਤਾ ਅਖਤਿਆਰ ਕਰਨੀ ਹੀ ਪੈਣੀ ਹੈ| ਸਾਡਾ ਖਿਆਲ ਹੈ ਕਿ ਮੌਜੂਦਾ ਸੰਕਟ ਬਾਰੇ ਜੇ ਅਸੀਂ ਮੰਨ ਲਈਏ ਕਿ ਇਸ ਸੰਕਟ ਨੂੰ ਵੱਡਾ ਕਰਨ ਵਿੱਚ 'ਅਸੀਂ' ਤੇ 'ਤੁਸੀਂ' ਸਾਰੇ ਕਿਸੇ ਨਾ ਕਿਸੇ ਰੂਪ ਵਿੱਚ ਜ਼ਿੰਮੇਵਾਰ ਹਾਂ| ਜਦੋਂ ਕੌਮ ਨੂੰ ਇਕੱਠਾ ਕਰਨ ਦੀ ਤਮੰਨਾ ਹੋਵੇ, ਜਿਵੇਂ ਕਿ ਉਨ੍ਹਾਂ ਨੇ ਆਪਣੀ ਪੋਸਟ ਵਿੱਚ ਜ਼ਾਹਰ ਕੀਤੀ ਹੈ ਤਾਂ ਸਾਨੂੰ ਕੁਝ ਚਿਰ ਲਈ ਆਪਣੀਆਂ ਇਛਾਵਾਂ, ਮਰਜ਼ੀਆਂ ਨੂੰ ਕੁਰਬਾਨ ਕਰਨਾ ਪੈਂਦਾ ਹੈ| ਸਾਡਾ ਵਿਸ਼ਵਾਸ ਹੈ ਕਿ ਪੰਥ ਦੇ ਵਧੇਰੇ ਹਿੱਤਾਂ ਲਈ ਉਹ ਅੱਗੇ ਵਧਣਗੇ ਅਤੇ ਉਹ ਆਪਣੇ 'ਜਨਸਭਾ' ਦੇ ਵਿਚਾਰ ਨੂੰ ਠੋਸ ਸ਼ਕਲ ਦੇਣ ਦੀ ਕੋਸ਼ਿਸ਼ ਕਰਨਗੇ|