ਸੋਸ਼ਲ ਮੀਡੀਆ ਦੀ ਪਵਿੱਤਰ ਤੇ ਅਪਵਿੱਤਰ ਦਹਿਸ਼ਤ

ਚੰਡੀਗੜ੍ਹ, 18 ਅਪ੍ਰੈਲ : 21ਵੀਂ ਸਦੀ ਵਿੱਚ ਸੋਸ਼ਲ ਮੀਡੀਆ ਕਈ ਵਾਰ ਅਖਬਾਰਾਂ ਨਾਲੋਂ ਵੀ ਅਤੇ ਇਥੋਂ ਤੱਕ ਕਿ ਹੁਕਮਰਾਨਾਂ ਤੋਂ ਵੀ ਵੱਧ ਸ਼ਕਤੀਸ਼ਾਲੀ ਬਣ ਜਾਂਦਾ ਹੈ| ਹੁਣ ਇਹ ਹਕੀਕਤ ਸਾਕਾਰ ਹੁੰਦੀ ਜਾ ਰਹੀ ਹੈ ਕਿ ਸੋਸ਼ਲ ਮੀਡੀਆ ਆਪਣੇ ਆਪ ਵਿੱਚ ਇੱਕ 'ਪੰਜਵੀਂ ਰਿਆਸਤ' ਜਾਂ ਸਟੇਟ ਹੈ| ਇਥੇ ਇਹ ਚੇਤੇ ਕਰਾਇਆ ਜਾਂਦਾ ਹੈ ਕਿ ਪ੍ਰੈਸ ਨੂੰ 'ਚੌਥੀ ਰਿਆਸਤ' ਮੰਨਿਆ ਜਾਂਦਾ ਹੈ| ਹੁਣ ਇਹ ਪੰਜਵੀਂ ਰਿਆਸਤ ਵੀ ਵਜੂਦ ਵਿੱਚ ਆ ਗਈ ਹੈ| ਪਰ ਇਹ ਵੀ ਕਿਹਾ ਜਾ ਸਕਦਾ ਹੈ ਕਿ ਸੋਸ਼ਲ ਮੀਡੀਆ ਦੀ ਦਹਿਸ਼ਤ ਪਵਿੱਤਰ ਵੀ ਹੈ ਤੇ ਅਪਵਿੱਤਰ ਵੀ| ਇਸ ਨਾਲ ਦੋਸਤੀ ਵੀ ਮਾੜੀ ਤੇ ਦੁਸ਼ਮਣੀ ਵੀ ਮਾੜੀ ਹੈ| ਪਰ ਕਈ ਵਾਰ ਦੋਸਤੀ ਚੰਗੀ ਹੋ ਨਿਬੜਦੀ ਹੈ ਤੇ ਦੁਸ਼ਮਣੀ ਵੀ ਜਿੱਤ ਜਾਂਦੀ ਹੈ|
'ਵਾਇਰ' ਆਪਣੇ ਆਪ ਵਿੱਚ ਇੱਕ ਨਵੀਂ ਉਭਰ ਰਹੀ ਸੰਸਥਾ ਹੈ, ਇੱਕ ਨਵੀਂ ਸ਼ੋਸਲ ਸਾਇਟ ਬਣ ਕੇ ਦੁਨੀਆ ਦੇ ਸਾਹਮਣੇ ਆਈ ਹੈ| ਇਸਨੇ ਹਾਲ ਵਿੱਚ ਹੀ ਕਈ ਚੰਗੀਆਂ ਤੇ ਬਹੁਤ ਹੀ ਚੰਗੀਆਂ ਗੱਲਾਂ ਦੱਸ ਕੇ ਲੋਕਾਂ ਦੇ ਦਿਲਾਂ ਨੂੰ ਜਿੱਤਿਆ| ਪਰ ਇਹ ਵੀ ਇੱਕ ਹਕੀਕਤ ਹੈ ਕਿ ਉਸ ਦੀ ਖੋਜ ਸਿੱਖ ਪੰਥ ਦੇ ਦਰਦ ਦੇ ਹਾਣ ਦੀ ਨਹੀਂ ਬਣ ਸਕੀ| ਫਿਲਮ 'ਨਾਨਕ ਸ਼ਹ ਫਕੀਰ' ਬਾਰੇ ਉਸਨੇ ਜੋ ਰਵੱਈਆ ਅਪਣਾਇਆ ਹੈ ਅਤੇ ਜੋ ਆਰਟੀਕਲ ਲਿਖਿਆ ਹੈ ਉਹ ਬੇਹੱਦ ਅਫਸੋਸਨਾਕ ਹੈ| ਉਸ ਨੂੰ ਨਾ ਹੀ ਸਿੱਖ ਇਤਿਹਾਸ ਦੀ ਸਮਝ ਹੈ ਅਤੇ ਨਾ ਹੀ ਸਿੱਖ ਧਰਮ ਦੀ ਕੋਈ ਡੂੰਘੀ ਜਾਣਕਾਰੀ| ਉਸ ਨੇ ਫਿਲਮ ਦੀ ਰਿਲੀਜ਼ ਨੂੰ ਰੋਕਣ ਦੀ ਕਾਰਵਾਈ ਨੂੰ 'ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ' ਉਤੇ ਹਮਲੇ ਨਾਲ ਜੋੜ ਦਿੱਤਾ ਅਤੇ ਫਿਲਮ ਉਤੇ ਪਾਬੰਦੀ ਦੀ ਮੰਗ ਕਰਨ ਵਾਲਿਆਂ ਨੂੰ ਤਾਲਿਬਾਨ ਕਰਾਰ ਦਿੱਤਾ| ਇੰਜ ਕਈ ਸਾਲ ਪਹਿਲਾਂ ਸੰਤ ਜਰਨੈਲ ਸਿੰਘ ਵੱਲੋਂ ਦਿੱਤੇ ਇੱਕ ਬਿਆਨ ਨੂੰ ਸੱਚ ਸਾਬਤ ਕੀਤਾ| ਫੇਸਬੁੱਕ 'ਤੇ ਇੱਕ ਵਿਅਕਤੀ ਨੇ ਧਰਮਯੁੱਧ ਮੋਰਚੇ ਦੌਰਾਨ ਸੰਤ ਜਰਨੈਲ ਸਿੰਘ ਦੀ ਇੱਕ ਟਿੱਪਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਿੱਖ ਦੀ ਪੱਗ ਲਾਹੁਣ ਲਈ ਹਿੰਦੁਸਤਾਨ ਦਾ ਕੁੱਲ ਹਿੰਦੂ ਇੱਕ ਸਟੇਜ 'ਤੇ ਖੜ੍ਹਾ ਹੈ| ਅੱਜ 'ਵਾਇਰ' ਨੇ ਉਹੀ ਰੋਲ ਅਦਾ ਕੀਤਾ ਹੈ ਜੋ ਅਫਸੋਸਨਾਕ ਹੈ|
ਫੇਸਬੁੱਕ 'ਤੇ ਇੱਕ ਹੋਰ ਪੋਸਟ ਨੇ ਬਾਬਾ ਸਾਹਿਬ ਅੰਬੇਦਕਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੂੰ ਭਾਰਤੀ ਸੰਵਿਧਾਨ ਦਾ ਆਰਕੀਟੈਕਟ ਕਿਹਾ ਜਾਂਦਾ ਹੈ ਪਰ ਅਮਰੀਕ ਸਿੰਘ ਨਾਂਅ ਦੇ ਇੱਕ ਵਿਅਕਤੀ ਨੇ ਇੱਕ ਵਿਅੰਗਮਈ ਪੋਸਟ ਪਾਈ ਹੈ, ਜਿਸ ਦੀ ਸ਼ਬਦਾਵਲੀ ਦਿਲਚਸਪ ਹੈ ਤੇ ਪੜ੍ਹਨ ਵਾਲੀ ਹੈ : 'ਮੌਜੂਦਾ ਸੰਵਿਧਾਨ ਨੇ ਜੱਟਾਂ, ਬ੍ਰਾਹਮਣਾਂ ਅਤੇ ਠਾਕਰਾਂ ਦੀ ਸਰਬਉੱਚਤਾ ਨੂੰ ਬਰਕਰਾਰ ਰੱਖਿਆ ਹੋਇਆ ਹੈ, ਫਿਰ ਵੀ ਇਹ ਕਿਸੇ ਨਾ ਕਿਸੇ ਤਰੀਕੇ ਨਾਲ ਸੰਵਿਧਾਨ ਤੋਂ ਆਕੀ ਰਹਿੰਦੇ ਹਨ ਪਰ ਆਹ ਦਲਿਤ ਤੇ ਉਪ ਦਲਿਤ ਸੰਵਿਧਾਨ ਦੇ ਗੀਤ ਗਾਉਂਦੇ ਰਹਿੰਦੇ ਹਨ ਪਰ ਫਿਰ ਵੀ ਉਹ ਹੀ ਜ਼ਲੀਲ ਹੁੰਦੇ ਰਹਿੰਦੇ ਹਨ| ਕਿਆ ਤਮਾਸ਼ਾ ਲੱਗਾ ਹੈ ਇਸ ਮੁਲਕ ਵਿੱਚ|'
ਜਿਹੜੇ ਵਿਅਕਤੀਆਂ ਨੇ ਇਸ ਪੋਸਟ ਨੂੰ 'ਲਾਈਕ' ਕੀਤਾ ਹੈ, ਉਨ੍ਹਾਂ ਵਿੱਚ ਚੰਡੀਗੜ੍ਹ ਤੋਂ ਨਿਕਲਦੇ ਅਖਬਾਰ 'ਦੇਸ਼ ਸੇਵਕ' ਦੇ ਸੰਪਾਦਕ ਸ. ਮਦਨਦੀਪ ਸਿੰਘ ਵੀ ਸ਼ਾਮਿਲ ਹਨ|

ਕਰਮਜੀਤ ਸਿੰਘ
99150-91063

Or