ਸੰਨ 1984 ਵਿੱਚ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਦੀ ਇਜਾਜ਼ਤ ਦੇਣ ਵਾਸਤੇ ਪੰਜਾਬ ਦੇ ਤਤਕਾਲੀਨ ਗਵਰਨਰ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ. ਗੁਰਦੇਵ ਸਿੰਘ ਬਰਾੜ ਨੂੰ ਹੁਕਮ ਦਿੱਤਾ ਗਿਆ| ਪਰ ਸ. ਗੁਰਦੇਵ ਸਿੰਘ ਨੇ ਸੰਬੰਧਤ ਕਾਗਜ਼ਾਂ 'ਤੇ ਦਸਤਖਤ ਕਰਨ ਤੋਂ ਨਾਂਹ ਕਰ ਦਿੱਤੀ| ਜਦ ਬਾਰ ਬਾਰ ਦਬਾਅ ਪਾਇਆ ਗਿਆ, ਗੁਰਦੇਵ ਸਿੰਘ ਛੁੱਟੀ ਲੈ ਕੇ ਘਰ ਚਲਾ ਗਿਆ|
ਬਿਹਾਰ ਕੇਡਰ ਦਾ ਆਈ.ਏ.ਐਸ ਅਫ਼ਸਰ ਰਮੇਸ਼ਇੰਦਰ ਸਿੰਘ ਤੁਰੰਤ ਅੰਮ੍ਰਿਤਸਰ ਲਿਆਂਦਾ ਗਿਆ ਤੇ ਉਸੇ ਵਕਤ ਅੰਮ੍ਰਿਤਸਰ ਦਾ ਡਿਪਟੀ ਕਮਿਸ਼ਨਰ ਲਾਇਆ ਗਿਆ| ਰਸਮੀ ਤੌਰ 'ਤੇ ਚਾਰਜ ਲੈ ਕੇ ਇਸ ਨੇ ਦਰਬਾਰ ਸਾਹਿਬ ਤੇ ਹਮਲਾ ਕਰਨ ਦੀ ਮਨਜ਼ੂਰੀ ਫੌਜ ਨੂੰ ਦੇ ਦਿੱਤੀ| ਇਸੇ ਰਮੇਸ਼ਇੰਦਰ ਸਿੰਘ ਨੇ ਕੈਦੀ ਬਣਾਏ ਸਿੱਖਾਂ ਦੀ ਸੂਚੀ 'ਤੇ ਦਸਤਖਤ ਕੀਤੇ| ਇਸ ਨੂੰ ਬਿਹਾਰ ਕੇਡਰ ਤੋਂ ਬਦਲ ਕੇ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਕੇਡਰ ਵਿੱਚ ਲਿਆਂਦਾ ਸੀ| ਦਰਬਾਰ ਸਾਹਿਬ 'ਤੇ 'ਕਾਮਯਾਬ ਜਿੱਤ' ਦੇ ਇਨਾਮ ਲਈ ਇਸ ਨੂੰ 15 ਅਗੱਸਤ 1984 ਨੂੰ ਹੋਰ ਫੌਜੀ ਅਫਸਰਾਂ ਸਮੇਤ ਸੇਵਾ ਮੈਡਲ ਦੇ ਕੇ ਰਾਸ਼ਟਰਪਤੀ ਵਲੋਂ ਨਿਵਾਜਿਆ ਗਿਆ|
ਬਾਅਦ ਵਿੱਚ ਸ. ਪ੍ਰਕਾਸ਼ ਬਾਦਲ ਨੇ ਇਸ ਨੂੰ ਆਪਣਾ ਚੀਫ ਸਕੱਤਰ ਦਾ ਸਭ ਤੋਂ ਵੱਡਾ ਅਹੁਦਾ ਦਿੱਤਾ| ਹੋਰ ਵੀ ਕਈ ਸਹੂਲਤਾਂ ਦਿੱਤੀਆਂ ਕਿਉਂਕਿ ਰਮੇਸ਼ਇੰਦਰ ਕੋਈ ਬੇਗਾਨਾ ਨਹੀਂ ਸੀ| ਇਹ ਪ੍ਰਕਾਸ਼ ਸਿੰਘ ਬਾਦਲ ਦਾ ਰਿਸ਼ਤੇਦਾਰ ਸੀ| ਇਸ ਨੂੰ 'ਮਾਤਾ ਖੀਵੀ' ਅਵਾਰਡ ਦਿੱਤਾ ਗਿਆ ਸੀ ਤੇ ਪ੍ਰਕਾਸ਼ ਸਿੰਘ ਬਾਦਲ ਨੂੰ 'ਫਖਰੇ ਕੌਮ' ਦਾ ਅਵਾਰਡ ਦਿੱਤਾ ਗਿਆ| ਗੁਰੂ ਸਿਧਾਂਤਾਂ ਦਾ ਇਤਿਹਾਸ ਉਨ੍ਹਾਂ ਨੂੰ ਕਟਿਹਰੇ ਵਿੱਚ ਖੜ੍ਹਾ ਕਰੇਗਾ ਜਿਨ੍ਹਾਂ ਨੇ ਇਸ ਤਰ੍ਹਾਂ ਦੇ ਅਵਾਰਡ ਦੇ ਕੇ ਅਵਾਰਡਾਂ ਦੀ ਤੌਹੀਨ ਕੀਤੀ|
ਕੀ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਕਹਾਉਣ ਦੇ ਲਇਕ ਹਾਂ? ਕੀ ਅਸੀਂ ਸਿੱਖੀ ਸਿਧਾਂਤਾਂ ਦੀ ਖਾਤਰ 7 ਤੇ 9 ਸਾਲ ਦੀ ਉਮਰ ਵਿੱਚ ਨੀਹਾਂ ਵਿੱਚ ਚਿਣੇ ਜਾਣ ਵਾਲੇ ਕੌਮੀ ਹੀਰਿਆਂ ਦੇ ਵਾਰਸ ਕਹਾਉਣ ਦੇ ਲਾਇਕ ਹਾਂ?
ਤੁਹਾਡੀ ਕੀਮਤ ਪਤਾ ਕੀ ਰੱਖੀ ਹੈ ਉਸਨੇ? ਆਟਾ ਤੇ ਦਾਲ ਟੀ ਵੀ ਤੇ ਐਡ ਦੇਖੋ ਖੰਡੇ ਬਾਟੇ ਦੀ ਪਾਹੁਲ ਧਾਰੀ ਇੱਕ ਪ੍ਰੀਵਾਰ ਆਟਾ ਦਾਲ ਲੈ ਕੇ ਖੁਸ਼ ਹੋ ਰਿਹਾ ਹੈ| ਉਸ ਨੇ ਦੁਨੀਆ ਨੂੰ ਦਿੱਖਾ ਦਿੱਤਾ ਹੈ ਕਿ ਗੁਰਦੁਆਰਿਆਂ ਵਿੱਚ ਰੋਜ਼ਾਨਾ ਕਰੋੜਾਂ ਦੇ ਲੰਗਰ ਲਾਉਣ ਵਾਲੀ ਕੌਮ ਨੂੰ ਮੈਂ ਸੋਚ ਵਿਚਾਰ ਪਖੋਂ ਤਾਂ ਕੰਗਾਲ ਕਰ ਈ ਦਿੱਤੀ ਸੀ| ਹੁਣ ਆਟੇ ਦਾਲ ਦੀ ਮੁਹਤਾਜ ਵੀ ਕਰ ਦਿੱਤੀ ਹੈ| ਜੇ ਥੋੜੀ ਵੀ ਜ਼ਮੀਰ ਮਰਨੋਂ ਬਚੀ ਹੈ ਤਾਂ ਸੋਚਿਉ ਜ਼ਰੂਰ|
ਸਿਮਰਜੀਤ ਸਿੰਘ