ਮੰਨੂਵਾਦ ਦੀ ਨੀਤੀ ਤਹਿਤ ਸਕੂਲ ਪੁਸਤਕਾਂ ਦਾ ਭਗਵਾਂਕਰਨ ਕਰਨਾ ਮੰਦਭਾਗਾ : ਮਾਨ

ਇਤਿਹਾਸ ਦੀ ਕਿਤਾਬ ਨਾਲ ਛੇੜਛਾੜ ਦਾ ਮਸਲਾ ਪੰਜਾਬੀਆਂ ਤੇ ਸਿੱਖ ਕੌਮ ਲਈ ਗੰਭੀਰ ਚੁਣੌਤੀ
ਚੰਡੀਗੜ੍ਹ, 1 ਮਈ (ਮਨਜੀਤ ਸਿੰਘ ਟਿਵਾਣਾ): ''ਆਰਐਸਐਸ. ਦੇ ਨਾਗਪੁਰੀ ਮਾਲਕਾਂ ਦੀ ਹਦਾਇਤ 'ਤੇ ਮੰਨੂਵਾਦ ਦੇ ਘੱਟ ਗਿਣਤੀਆਂ ਨੂੰ ਆਪਣੇ ਵਿਚ ਜ਼ਜਬ ਕਰਨ ਦੀ ਨੀਤੀ ਤਹਿਤ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿਚ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਵਿਸੇਸ਼ ਸੱਦੇ ਤੇ ਲਗਾਏ ਹੋਏ ਅਫ਼ਸਰਾਂ ਦੀ ਮਿਲੀਭੁਗਤ ਨਾਲ ਗੁਰੂਆਂ, ਪੀਰਾਂ ਤੇ ਯੋਧਿਆਂ ਦੀ ਧਰਤੀ ਪੰਜਾਬ ਅਤੇ ਸਿੱਖ ਇਤਿਹਾਸ ਦਾ ਭਗਵਾਂਕਰਨ ਸੁਰੂ ਹੋ ਗਿਆ ਹੈ | ਇਸ ਦੇ ਨਾਲ ਨਾ ਕੇਵਲ ਪੰਜਾਬ ਬਲਕਿ ਦੁਨੀਆ ਭਰ ਦੇ ਸਿੱਖਾਂ ਅੰਦਰ ਭਾਰੀ ਰੋਹ ਪੈਦਾ ਹੋ ਚੁੱਕਾ ਹੈ, ਜਿਸ ਦੇ ਨਤੀਜੇ ਕਾਂਗਰਸ, ਫਿਰਕੂ ਬ੍ਰਾਹਮਣਵਾਦੀ ਪਾਰਟੀਆਂ ਅਤੇ ਉਨ੍ਹਾਂ ਦੇ ਇਸ਼ਾਰੇ ਤੇ ਕੰਮ ਕਰ ਰਹੇ ਬਾਦਲ ਦਲੀਆਂ ਨੂੰ ਭੁਗਤਣੇ ਪੈਣਗੇ|ਂ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਹੁਕਮਰਾਨਾਂ ਦੀ ਪੰਜਾਬ ਸਿੱਖਿਆ ਵਿਭਾਗ ਵਿਚ ਪੰਜਾਬੀ ਵਿਰਸੇ ਅਤੇ ਸੱਭਿਆਚਾਰ ਅਤੇ ਸਿੱਖ ਕੌਮ ਦੇ ਇਤਿਹਾਸ ਨੂੰ ਇਕ ਡੂੰਘੀ ਸਾਜ਼ਿਸ ਰਾਹੀਂ ਵਿਗਾੜਨ ਦੇ ਕੀਤੇ ਜਾ ਰਹੇ ਅਮਲਾਂ ਵਿਰੁੱਧ ਜੋਰਦਾਰ ਆਵਾਜ਼ ਉਠਾਉਦੇ ਹੋਏ ਤੇ ਸਮੁੱਚੀ ਸਿੱਖ ਕੌਮ ਨੂੰ ਉਪਰੋਕਤ ਮੁਤੱਸਵੀਆਂ ਅਤੇ ਬਾਦਲ ਦਲੀਆਂ ਦੀਆਂ ਕੌਮ ਵਿਰੋਧੀ ਕਾਰਵਾਈਆ ਤੋਂ ਸੁਚੇਤ ਰਹਿਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ|
ਉਨ੍ਹਾਂ ਕਿਹਾ ਕਿ ਸਿੱਖਿਆ ਦਾ ਖੇਤਰ ਵਿਧਾਨ ਅਨੁਸਾਰ ਰਾਜਾਂ ਦੀ ਸੂਚੀ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ | ਪਰ ਮੌਜੂਦਾ ਪੰਜਾਬ ਦੀ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਵੀ ਬਾਦਲ ਦਲੀਆਂ ਅਤੇ ਬੀਜੇਪੀ ਵਾਂਗ ਆਰਐਸਐਸ. ਦੀ ਸਰਪ੍ਰਸਤੀ ਨੂੰ ਪ੍ਰਵਾਨ ਕਰਦਿਆਂ ਸਿੱਖ ਵਿਰੋਧੀ ਕਾਰਵਾਈਆਂ ਨੂੰ ਅਮਲੀ ਰੂਪ ਦੇ ਰਹੀ ਹੈ | 2017-18 ਦੇ ਗਿਆਰਵੀਂ ਤੇ ਬਾਰ੍ਹਵੀਂ ਕਲਾਸ ਦੇ ਸਿਲੇਬਸ ਵਿਚ ਗੁਰੂ ਕਾਲ, ਬਾਬਾ ਬੰਦਾ ਸਿੰਘ ਬਹਾਦਰ ਦੇ ਰਾਜ ਅਤੇ ਸ਼ਹਾਦਤ, ਸਿੱਖਾਂ ਦੇ ਪੰਜਾਬ ਦੇ ਰਾਜ ਭਾਗ, ਮਹਾਰਾਜਾ ਰਣਜੀਤ ਸਿੰਘ, ਐਂਗਲੋ ਸਿੱਖ ਯੁੱਧਾਂ ਅਤੇ ਪੰਜਾਬ ਨਾਲ ਸੰਬੰਧਤ ਪੁਰਾਤਨ ਭਗਤਾਂ ਦੇ ਕਿੱਸੇ ਬਾਰੇ ਪੂਰਨ ਵਿਸਥਾਰ ਨਾਲ ਜਾਣਕਾਰੀ ਸੀ, ਜਿਹੜੀ ਕਿ ਬ੍ਰਾਹਮਣਵਾਦੀ ਤਾਕਤਾਂ ਦੇ ਪ੍ਰਭਾਵ ਕਾਰਨ ਸਿਆਸੀ ਕੁਰਸੀਆਂ ਦੇ ਲਾਲਚ ਦੇ ਗੁਲਾਮ ਬਣਕੇ ਪੰਜਾਬ ਸਰਕਾਰ ਜੋ ਪੰਜਾਬ ਦੇ ਲੋਕਾਂ ਦੀਆਂ ਵੋਟਾਂ ਨਾਲ ਗੱਦੀ ਤੇ ਬਿਰਾਜਮਾਨ ਹੋਈ ਹੈ, ਉਹ ਪੰਜਾਬ ਸਰਕਾਰ, ਪੰਜਾਬ ਅਤੇ ਸਿੱਖ ਕੌਮ ਦੇ ਇਤਿਹਾਸ ਨੂੰ ਖ਼ਤਮ ਕਰਨ ਵਿਚ ਧਿਆਨ ਸਿੰਘ ਡੋਗਰੇ, ਲਾਲ ਸਿੰਘ ਅਤੇ ਗੁਲਾਬ ਸਿੰਘ ਦੇ ਮਾਰੂ ਰਾਹ ਤੇ ਤੁਰ ਚੁੱਕੀ ਹੈ ਜੋ ਕਿ ਅਫ਼ਸੋਸਨਾਕ ਅਤੇ ਦੁੱਖਦਾਇਕ ਵਰਤਾਰਾ ਹੈ|
ਉਨ੍ਹਾਂ ਆਪਣਾ ਬਿਆਨ ਜਾਰੀ ਰੱਖਦਿਆਂ ਕਿਹਾ ਕਿ ਇਸ ਸਾਜ਼ਿਸ ਵਿਚ ਬਾਦਲ ਦਲ ਅਤੇ ਐਸ.ਜੀ.ਪੀ.ਸੀ. ਵਰਗੀਆਂ ਕੌਮੀ ਸੰਸਥਾਵਾਂ ਦੀ ਮਿਲੀਭੁਗਤ ਪ੍ਰਤੱਖ ਨਜ਼ਰ ਆ ਰਹੀ ਹੈ | ਕਿਉਂਕਿ ਇਸ ਵਿਚ ਸ਼੍ਰੋਮਣੀ ਕਮੇਟੀ ਨਾਲ ਸੰਬੰਧਤ ਵਿਦਿਅਕ ਅਦਾਰਿਆ ਵਿਚ ਕੰਮ ਕਰ ਰਹੇ ਪ੍ਰੋ. ਨਵਜੋਤ ਕੌਰ ਅਤੇ ਡਾਕਟਰ ਪਰਮਵੀਰ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਮੁੱਖ ਤੌਰ ਤੇ ਦੋਸ਼ੀ ਹਨ | ਸ. ਮਾਨ ਨੇ ਕਿਹਾ ਕਿ ਨਵੇਂ ਸਿਲੇਬਸ ਵਿਚ ਇਤਿਹਾਸ ਦੇ ਸੱਚ ਨੂੰ ਨਜ਼ਰ ਅੰਦਾਜ ਕਰਕੇ ਮਿਥਿਹਾਸ ਤੇ ਅੰਧਵਿਸਵਾਸ ਦਾ ਬੋਲਬਾਲਾ ਕਰਕੇ ਪੰਜਾਬ ਦੇ ਫਖ਼ਰ ਵਾਲੇ ਇਤਿਹਾਸ ਨੂੰ ਸੁੰਗੋੜਕੇ ਪੰਜਾਬੀਆਂ ਵਿਸੇਸ਼ ਤੌਰ ਤੇ ਸਿੱਖਾਂ ਨੂੰ ਗੁਲਾਮੀਅਤ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ | ਇਸ ਨਵੇਂ ਇਤਿਹਾਸ ਵਿਚ ਹਿੰਦੂ ਦੇਵਤੇ ਸ਼ਿਵ ਦੇ ਵੱਖੋ-ਵੱਖਰੇ ਅੰਦਾਜ਼ਾਂ ਬਾਰੇ, ਸਖੀ ਸਰਵਰ ਬਾਰੇ, ਲੱਖਾਂ ਦੇ ਦਾਤੇ ਪੀਰ, ਰਾਮ ਭਗਤੀ ਬਾਰੇ ਬ੍ਰਾਹਮਣਵਾਦੀ ਵਿਚਾਰਧਾਰਾ ਦੇ ਪ੍ਰਚਾਰਕਾਂ ਅਤੇ ਦੱਖਣ ਦੇ ਕਾਲਪਨਿਕ ਦੇਵਤਿਆਂ ਦੇ ਚਿੱਤਰ ਦਿਖਾ ਕੇ ਇਨਕਲਾਬੀ, ਅਣਖੀ ਪੰਜਾਬੀਆਂ ਤੇ ਸਿੱਖਾਂ ਨੂੰ ਉਨ੍ਹਾਂ ਦੇ ਮੂਲ ਇਤਿਹਾਸ ਨਾਲਂੋ ਦੂਰ ਕਰਕੇ ਚਾਣਕਿਆ ਨੀਤੀ 'ਤੇ ਅਧਾਰਿਤ ਸਾਜ਼ਿਸ ਰਚੀ ਜਾ ਰਹੀ ਹੈ | ਇਸ ਤੋਂ ਪਹਿਲਾਂ ਪੰਜਾਬੀ ਭਾਸ਼ਾ ਨਾਲ ਵੱਡੇ ਪੱਧਰ ਤੇ ਛੇੜਛਾੜ ਕਰਨਾ ਵੀ ਸਾਬਤ ਕਰਦੀ ਹੈ ਕਿ ਅਜਿਹੇ ਅਮਲ ਪੰਜਾਬੀਆਂ ਤੇ ਸਿੱਖਾਂ ਨੂੰ ਜੜ੍ਹਾਂ ਤੋਂ ਦੂਰ ਕਰਨ ਦੀ ਸਾਜ਼ਿਸ ਦੀ ਲੜੀ ਦੀ ਕੜੀ ਹੈ|
ਸ. ਮਾਨ ਨੇ ਅਜਿਹੀ ਤੱਥਾਂ ਤੋਂ ਦੂਰ ਪ੍ਰਕਾਸ਼ਿਤ ਹੋਈ ਕਿਤਾਬ ਅਤੇ ਇਤਿਹਾਸ ਨੂੰ ਪੂਰਨ ਰੂਪ ਵਿਚ ਮੁੱਢੋ ਰੱਦ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨੇ ਆਪਣੀ ਪਹਿਲੀ ਸੇਵਾ ਕਾਲ ਸਮੇਂ ਇਸੇ ਤਰ੍ਹਾਂ ਇਕ ਪੁਸਤਿਕ ਵਿਚ ਗੁਰਬਾਣੀ ਅਤੇ ਸਿੱਖ ਕੌਮ ਦੇ ਇਤਿਹਾਸ ਨਾਲ ਮੰਦਭਾਵਨਾ ਅਧੀਨ ਛੇੜਛਾੜ ਕਰਵਾਈ ਸੀ ਅਤੇ ਬਾਅਦ ਵਿਚ ਇਸ ਕਿਤਾਬ ਨੂੰ ਵਾਪਸ ਲੈਣਾ ਪਿਆ ਸੀ | 1947 ਦੀ ਵੰਡ ਤੋਂ ਬਾਅਦ ਸੈਂਟਰ ਦੀ ਕੈਬਨਿਟ ਵਿਚ ਗ੍ਰਹਿ, ਵਿੱਤ, ਵਿਦੇਸ਼ ਅਤੇ ਰੱਖਿਆ ਦੇ ਵਿਭਾਗਾਂ ਵਿਚੋਂ ਇਕ ਮਹੱਤਵਪੂਰਨ ਵਿਭਾਗ ਸਿੱਖਾਂ ਨੂੰ ਦੇ ਕੇ ਸਨਮਾਨਿਤ ਕਰਨ ਦੀ ਰਿਵਾਇਤ ਜੋ ਚੱਲਦੀ ਆ ਰਹੀ ਸੀ, ਉਸਦਾ ਵੀ ਇਨ੍ਹਾਂ ਮੁਤੱਸਵੀਆਂ ਤੇ ਫਿਰਕੂਆਂ ਨੇ ਸਾਜ਼ਸੀ ਢੰਗ ਨਾਲ ਹਿੰਦੂਤਵ ਸੋਚ ਅਧੀਨ ਭੋਗ ਪਾ ਦਿੱਤਾ ਹੈ | ਦੂਜੇ ਪਾਸੇ ਸਿੱਖਿਆ ਵਿਭਾਗ ਜਿਸਦਾ ਸਿੱਧਾ ਸੰਬੰਧ ਪੰਜਾਬੀਅਤ, ਉਸ ਸੂਬੇ ਦੀ ਕੌਮੀ ਮਾਤ ਭਾਸ਼ਾ ਪੰਜਾਬੀ, ਵਿਰਸੇ, ਵਿਰਾਸਤ ਨਾਲ ਸੰਬੰਧਤ ਹੈ ਅਤੇ ਇਸ ਵਿਭਾਗ ਨੂੰ ਕਿਸੇ ਖਾਸ ਭਰਪੂਰ ਵਿਅਕਤੀ ਨੂੰ ਦਿੱਤਾ ਜਾਂਦਾ ਹੈ, ਉਸ ਸਿੱਖਿਆ ਵਿਭਾਗ ਨੂੰ ਪੰਜਾਬ ਸਰਕਾਰ ਨੇ ਰਾਜਸਥਾਂਨ ਦੇ ਸ੍ਰੀ ਮਨੋਹਰ ਕਾਤ ਲੋਹੀਆ ਨੂੰ ਬੋਰਡ ਦੀ ਚੇਅਰਮੈਨੀ ਉਚੇਚੇ ਤੌਰ ਤੇ ਬੁਲਾਕੇ ਦਿੱਤੀ ਹੈ | ਜਿਸ ਤੋਂ ਸਪੱਸਟ ਹੁੰਦਾ ਹੈ ਕਿ ਮੌਜੂਦਾ ਪੰਜਾਬ ਦੀ ਸਰਕਾਰ ਵੀ ਆਰ.ਐਸ.ਐਸ. ਵਰਗੀਆ ਫਿਰਕੂ ਜਮਾਤਾਂ ਦੇ ਪੂਰਨ ਪ੍ਰਭਾਵ ਹੇਠ ਹੈ | ਦੂਸਰਾ ਵਿਸ਼ਵ ਸਿੱਖ ਕੋਰਸ ਦੇ ਪੰਜਾਬੀ ਯੂਨੀਵਰਸਿਟੀ ਦੇ ਡਾਕਟਰ ਪਰਮਵੀਰ ਸਿੰਘ ਜਿਸਦੀ ਐਸ.ਜੀ.ਪੀ.ਸੀ. ਨਾਲ ਗੂੜੀ ਨੇੜਤਾ ਹੈ, ਸਮੇਤ ਵਿਭਾਗ ਦੇ ਪ੍ਰੋਫੈਸਰਾਂ ਅਤੇ ਬੋਰਡ ਦੇ ਵਿਸ਼ਾ ਮਾਹਰ ਬੀਬੀ ਸੀਮਾ ਚਾਵਲਾ ਜੋ ਇਸ ਪੰਜਾਬ ਵਿਰੋਧੀ ਅਤੇ ਸਿੱਖ ਕੌਮ ਵਿਰੋਧੀ ਸਾਜ਼ਿਸ ਵਿਚ ਸਾਮਿਲ ਹਨ, ਉਨ੍ਹਾਂ ਦੀ ਪੂਰੀ ਪੰਜਾਬੀਅਤ ਵਿਰੋਧੀ ਭੂਮਿਕਾ ਦੀ ਜਾਂਚ ਕਰਵਾਉਣ ਅਤੇ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਅਸੀਂ ਜੋਰਦਾਰ ਮੰਗ ਕਰਦੇ ਹਾਂ | ਜੇਕਰ ਇਸ ਦਿਸ਼ਾ ਵੱਲ ਹੁਕਮਰਾਨਾਂ ਵੱਲੋਂ ਅਜੇ ਵੀ ਕੋਈ ਢਿੱਲ ਵਰਤੀ ਗਈ ਤਾਂ ਪੰਜਾਬ ਦੇ ਅਮਨਮਈ ਮਾਹੌਲ ਨੂੰ ਭੰਗ ਕਰਨ ਦੀ ਜ਼ਿੰਮੇਵਾਰੀ ਬੀਜੇਪੀ-ਆਰ.ਐਸ.ਐਸ, ਬਾਦਲ ਦਲੀਆ ਅਤੇ ਪੰਜਾਬ ਦੀ ਮੌਜੂਦਾ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਹੋਵੇਗੀ |

When you've got a low-cost newspaper, you may https://www.affordable-papers.net/ save tens of thousands of pounds from your monthly budget.

Or