ਇਨਸਾਫ਼ ਰੈਲੀ: ਬਰਗਾੜੀ ਦੇ ਚਾਰੇ ਪਾਸੇ ਮਨੁੱਖੀ ਜਜ਼ਬਿਆਂ ਦੇ ਦਰਿਆ ਵਗਦੇ ਰਹੇ

ਇਨਸਾਫ਼ ਰੈਲੀ: ਬਰਗਾੜੀ ਦੇ ਚਾਰੇ ਪਾਸੇ ਮਨੁੱਖੀ ਜਜ਼ਬਿਆਂ ਦੇ ਦਰਿਆ ਵਗਦੇ ਰਹੇ
ਬੀਬੀਆਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਈਆਂ।
ਜਿੰਨੇ ਲੋਕ ਪੰਡਾਲ ਵਿੱਚ ਸਨ, ਉਸਤੋਂ ਦੁੱਗਣੇ-ਤਿੱਗਣੇ ਪੰਡਾਲ ਦੇ ਇਰਦ-ਗਿਰਦ ਅਤੇ ਦੂਰ-ਦੂਰ ਤੱਕ ਸਨ।
ਇਕੱਠ ਦਾ ਆਨੰਦ ਖੁਸ਼ੀ ਦੇ ਹੰਝੂ ਵਗਾ ਕੇ ਹੀ ਮਾਣਿਆ ਜਾ ਸਕਦਾ ਸੀ।
ਸੰਗਤਾਂ ਦਾ ਅਨੁਸ਼ਾਸਨ,ਜਜ਼ਬਾ,ਖੁਸ਼ੀ ਅਤੇ ਉਤਸ਼ਾਹ ਨੇ ਇਤਿਹਾਸ ਸਿਰਜ ਦਿੱਤਾ।
ਬਰਗਾੜੀ ਹੁਣ ਡਿਪਲੋਮੈਟਿਕ ਦੁਨੀਆਂ ਵਿੱਚ ਅੰਤਰਰਾਸ਼ਟਰੀ ਰਡਾਰ ਤੇ ਆ ਗਿਆ ਹੈ।
ਕਰਮਜੀਤ ਸਿੰਘ
ਮੋ. 99150-91063

ਬਰਗਾੜੀ, 14 ਅਕਤੂਬਰ: ਖਾਲਸਾ ਪੰਥ ਦੇ ਇਤਿਹਾਸ ਵਿੱਚ ਇਹ ਗੱਲ ਘੱਟ ਹੀ ਦੇਖਣ ਵਿੱਚ ਆਈ ਹੈ ਜਦੋਂ ਕੋਈ ਪਿੰਡ ਪੰਜਾਬ ਦਾ ਇਤਿਹਾਸ ਸਿਰਜ ਰਿਹਾ ਹੋਵੇ। ਪਰ ਬਰਗਾੜੀ ਪਿੰਡ ਹੁਣ ਅੰਤਰਰਾਸ਼ਟਰੀ ਰਡਾਰ ਤੇ ਆ ਗਿਆ ਹੈ ਜਿੱਥੇ ਇਕ ਤੋਂ ਵੱਧ ਹੈਰਾਨੀਜਨਕ ਚਮਤਕਾਰ ਵਾਪਰ ਰਹੇ ਹਨ।

ਅੱਜ ਮੈਂ ਉਸ ਇਕੱਠ ਦਾ ਹੀ ਜ਼ਿਕਰ ਕਰਾਂਗਾ ਜਿੱਥੇ ਬਰਗਾੜੀ ਦੇ ਚਾਰੇ ਪਾਸੇ ਮਨੁੱਖੀ ਜਜ਼ਬਿਆਂ ਦੇ ਦਰਿਆ ਵਗ ਰਹੇ ਸਨ। ਇਹ ਇਕੱਠ ਦੋ ਨੌਜਵਾਨ ਸ਼ਹੀਦਾਂ ਦੀ ਯਾਦ ਵਿੱਚ ਹੋ ਰਿਹਾ ਸੀ ਜਿਹੜੇ ਬਾਦਲ ਹਕੂਮਤ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਸਨ ਅਤੇ ਜੋ ਉਸ ਇਕੱਠ ਦਾ ਹਿੱਸਾ ਸਨ ਜੋ ਅੰਮ੍ਰਿਤ ਵੇਲੇ ਪੁਰਅਮਨ ਰਹਿ ਕੇ ਗੁਰਬਾਣੀ ਦਾ ਜਾਪ ਕਰ ਰਹੇ ਸਨ ਅਤੇ ਗੋਲੀਆਂ ਉਸ ਸਰਕਾਰ ਵਲੋਂ ਚਲਾਈਆਂ ਗਈਆਂ ਸਨ ਜੋ ਆਪਣੇ ਆਪ ਨੂੰ ਪੰਥ ਦੀ ਸਰਕਾਰ ਕਿਹਾ ਕਰਦੀ ਸੀ। ਇਤਿਹਾਸ ਦਾ ਇਹ ਕੈਸਾ ਮਜ਼ਾਕ ਸੀ ਕਿ ਵੱਡੇ ਤੇ ਛੋਟੇ ਬਾਦਲ ਦੋਵਾਂ ਵਿੱਚ ਹੀ ਉਸ ਦਿਨ ਜ਼ਕਰੀਆ ਖਾਂ ਦੀ ਰੂਹ ਪ੍ਰਵੇਸ਼ ਕਰ ਗਈ ਸੀ ਜਿਸਨੇ 18ਵੀਂ ਸਦੀ ਦੇ ਇੱਕ ਦੌਰ ਵਿੱਚ ਸਿੱਖਾਂ ਉੱਤੇ ਜ਼ੁਲਮ ਦੀ ਹਨ੍ਹੇਰੀ ਚਲਾ ਦਿੱਤੀ ਸੀ।

ਇਹ ਇਕੱਠ ਏਨਾ ਵੱਡਾ ਸੀ ਕਿ ਇਸ ਵਿੱਚ ਲੋਕ ਮਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਵਿਰੁੱਧ ਸਾਰਾ ਗੁੱਸਾ,ਰੋਸ ਅਤੇ ਦਰਦ ਬਰਗਾੜੀ ਉਤੇ ਕੇਂਦਰਿਤ ਹੋ ਗਿਆ ਸੀ। ਇਸ ਇਕੱਠ ਨੂੰ ਜਿਸ ਕਿਸੇ ਨੇ ਵੀ ਇੱਕ ਵਾਰ ਵੀ ਦੇਖ ਲਿਆ ਉਸ ਦੇ ਅੰਦਰ ਇਹੋ ਅਹਿਸਾਸ ਪੈਦਾ ਹੁੰਦਾ ਸੀ ਕਿ ਜੇ ਮੈਂ ਇਸ ਇਕੱਠ ਵਿੱਚ ਨਾਂ ਆਉਂਦਾ ਤਾਂ ਕਈ ਸਾਲ ਪਛਤਾਉਂਦਾ ਰਹਿੰਦਾ। ਇਕੱਠ ਵਿੱਚ ਏਨਾ ਉਤਸ਼ਾਹ ਸੀ, ਏਨਾ ਭਰਪੂਰ ਜਜ਼ਬਾ ਸੀ, ਹੈ,ਏਨੀ ਹੈਰਾਨਜਨਕ ਸਰਗਰਮੀ ਸੀ ਕਿ ਖੁਸ਼ੀ ਦੇ ਹੰਝੂ ਵਗਾ ਕੇ ਹੀ ਇਸ ਇਕੱਠ ਨੂੰ ਮਾਣਿਆ ਜਾ ਸਕਦਾ ਸੀ। ਇਕੱਠ ਨੂੰ ਚੰਗੀ ਤਰ੍ਹਾਂ ਦੇਖਣ ਲਈ ਮੈਨੂੰ ਸਟੇਜ ਉਤੇ ਵੀ ਬੈਠਣ ਦਾ ਮੌਕਾ ਮਿਲਿਆ ਜਿੱਥੇ ਦਰਜਨਾਂ ਜਥੇਬੰਦੀਆਂ,ਰਾਜਸੀ ਪਾਰਟੀਆਂ ਅਤੇ ਵੱਖ ਵੱਖ ਖੇਤਰਾਂ ਵਿੱਚ ਕੰਮ ਕਰਦੀਆਂ ਉੱਘੀਆਂ ਹਸਤੀਆਂ ਮੌਜੂਦ ਸਨ,ਪਰ ਮੇਰਾ ਇਰਾਦਾ ਇਹਨਾਂ ਆਗੂਆਂ ਦੇ ਭਾਸ਼ਣ ਸੁਣਨ ਦੀ ਥਾਂ ਇਕੱਠ ਦੇ ਦਿਲਾਂ ਵਿੱਚ ਉਤਰਨ ਦਾ ਸੀ। ਇਕੱਠ ਵਿੱਚ ਪਹਿਰੇਦਾਰ ਅਖ਼ਬਾਰ ਦੇ ਸੰਪਾਦਕ ਸਰਦਾਰ ਜਸਪਾਲ ਸਿੰਘ ਹੇਰਾਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਇਹ ਗੱਲ ਬੜੀ ਹੈਰਾਨੀ ਅਤੇ ਦਿਲਚਸਪੀ ਨਾਲ ਸੁਣੀ ਜਾਵੇਗੀ ਕਿ ਜਦੋਂ ਮੈਂ ਟ੍ਰੈਫਿਕ ਦੇ ਇੱਕ ਸੀਨੀਅਰ ਅਫ਼ਸਰ ਨਾਲ ਇਕੱਠ ਦੇ ਸੁਭਾਅ ਬਾਰੇ ਸਵਾਲ ਕੀਤੇ ਤਾਂ ਉਹਨਾਂ ਨੇ ਇਹ ਟਿੱਪਣੀ ਕਰਕੇ ਹੈਰਾਨ ਕਰ ਦਿੱਤਾ ਕਿ ਏਨਾ ਅਨੁਸ਼ਾਸਨ ਮੈਂ ਕਦੇ ਪਹਿਲਾਂ ਕਿਸੇ ਇਕੱਠ ਵਿਚ ਨਹੀਂ ਦੇਖਿਆ ਜਿੱਥੇ ਗੱਡੀਆਂ ਦੀ ਆਵਾਜਾਈ ਭਾਵੇਂ ਕੀੜੀ ਚਾਲ ਤੁਰਦੀ ਜਾ ਰਹੀ ਸੀ ਪਰ ਲੋਕਾਂ ਵਿੱਚ ਆਪ ਮੁਹਾਰੇ ਆਇਆ ਡਸਿਪਲਨ ਇਸ ਹੱਦ ਤੱਕ ਚਲਾ ਗਿਆ ਸੀ ਕਿ ਲੋਕਾਂ ਦੇ ਹੜ੍ਹ ਦੇ ਬਾਵਜੂਦ ਉਹ ਗੱਡੀਆਂ ਨੂੰ ਰਾਹ ਵੀ ਦੇ ਰਹੇ ਸਨ ਅਤੇ ਕੋਈ ਰੁਕਾਵਟ ਨਹੀਂ ਸਨ ਖੜ੍ਹੀ ਕਰ ਰਹੇ।

ਬਰਗਾੜੀ ਵਿੱਚ ਜਿੱਥੇ ਇੱਕ ਵਿਸ਼ਾਲ ਟੈਂਟ ਲੱਗਾ ਹੋਇਆ ਸੀ,ਉਸਦੇ ਨਾਲ ਹੀ ਕੋਟਕਪੂਰਾ-ਬਾਜਾਖਾਨਾ ਮੇਨ ਸੜਕ ਉਥੇ ਸਰਵਿਸ ਰੋਡ ਦੇ ਇੱਕ ਪਾਸੇ ਤਿੰਨ ਕਿਲੋਮੀਟਰ ਤੱਕ ਟਰਾਲੀਆਂ ਖੜ੍ਹੀਆਂ ਸਨ ਜਿੱਥੇ ਮਰਦ,ਔਰਤਾਂ ਅਤੇ ਬੱਚੇ ਤੱਕ ਲੰਗਰ ਦੀ ਸੇਵਾ ਕਰ ਰਹੇ ਸਨ। ਇਹੋ ਜਿਹੇ ਇਕੱਠ ਮੈਂ ਅਮਰੀਕਾ ਦੇ ਯੂਬਾ ਸਿਟੀ ਵਿੱਚ ਦੇਖੇ ਸਨ ਜਿੱਥੇ ਲੋਕ ਆਪਣੇ ਘਰਾਂ ਵਿੱਚੋਂ ਲੰਗਰ ਪਕਾ ਕੇ ਵਿਸਾਖੀ ਦੇ ਮੇਲੇ ਤੇ ਲਿਆਉਂਦੇ ਅਤੇ ਸੰਗਤਾਂ ਦੀ ਸੇਵਾ ਕਰਦੇ।

ਇੱਕ ਅਧਿਆਪਕ ਸ਼ਿੰਦਰਪਾਲ ਸਿੰਘ ਨਾਲ ਜਦੋਂ ਮੇਰੀ ਮੁਲਾਕਾਤ ਹੋਈ ਤਾਂ ਮੈਂ ਉਹਨਾਂ ਨੂੰ ਸਵਾਲ ਕੀਤਾ ਕਿ ਤੁਸੀਂ ਇਸ ਅਨੋਖੇ ਇਕੱਠ ਦੀ ਕਿਵੇਂ ਵਿਆਖਿਆ ਕਰੋਂਗੇ? ਉਸਦਾ ਜਵਾਬ ਸੀ ਕਿ ਇਹ ਇਕੱਠ ਗੁੱਸੇ,ਰੋਸ ਅਤੇ ਦਰਦ ਦਾ ਸੰਗਮ ਸੀ,ਜਿਸ ਵਿੱਚ ਇਹ ਕਿਸੇ ਡੂੰਘੀ ਪੀੜ ਦੀ ਝਲਕ ਸੀ। ਉਹਨਾਂ ਕਿਹਾ ਜਿਹੜੀਆਂ ਗੱਲਾਂ ਹਾਸ਼ੀਏ ਤੇ ਚਲੀਆਂ ਗਈਆਂ ਸਨ,ਉਹ ਫਿਰ ਕੇਂਦਰ ਵਿੱਚ ਆ ਗਈਆਂ ਸਨ। ਇਸ ਅਧਿਆਪਕ ਦਾ ਕਹਿਣਾ ਸੀ ਕਿ ਇਹ ਬੰਦਿਆਂ ਦਾ ਇਕੱਠ ਨਹੀਂ ਸੀ ਸਗੋਂ ਰੂਹਾਂ ਦਾ ਮੇਲ ਸੀ ਅਤੇ ਇਤਿਹਾਸ ਵਿੱਚ ਇਹੋ ਜਿਹੇ ਰੂਹਾਨੀ ਮੇਲੇ ਕਦੇ-ਕਦੇ ਹੀ ਲੱਗਦੇ ਹਨ। ਉਹਨਾਂ ਦੱਸਿਆ ਕਿ ਬਰਗਾੜੀ ਇਸ ਲਈ ਇਤਿਹਾਸ ਦਾ ਕੇਂਦਰ ਬਣਿਆ ਹੈ ਕਿਉਂਕਿ ਇੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੰਗਾਰ ਕੇ ਕੀਤੀ ਗਈ ਸੀ। ਜਦੋਂ ਇਹ ਕਿਹਾ ਗਿਆ ਸੀ ਕਿ ਤੁਸੀਂ ਆਪਣਾ ਗੁਰੂ ਲੱਭ ਲਓ ਅਸੀਂ ਚੋਰੀ ਕਰ ਲਿਆ ਹੈ। ਪਰ ਇਸ ਅਧਿਆਪਕ ਨੇ ਇਹ ਗੱਲ ਵੀ ਕੀਤੀ ਕਿ ਜੇਕਰ ਆਗੂਆਂ ਨੇ ਕੋਈ ਪ੍ਰੋਗਰਾਮ ਨਾ ਦਿੱਤਾ ਤਾਂ ਲੋਕ ਬਹੁਤ ਨਿਰਾਸ਼ ਹੋ ਜਾਣਗੇ। ਜਦੋਂ ਪੁੱਛਿਆ ਗਿਆ ਕਿ ਇਸ ਇਕੱਠ ਦੀ ਪ੍ਰਮੁੱਖ ਰੂਹ ਕਿਸ ਨੂੰ ਕਿਹਾ ਜਾਵੇ ਤਾਂ ਉਸਦਾ ਜਵਾਬ ਸੀ ਕਿ ਇਹ ਵੀ ਕੋਈ ਸੋਚਣ ਵਾਲੀ ਗੱਲ ਹੈ, ਬਿਨਾਂ ਸ਼ੱਕ ਧਿਆਨ ਸਿੰਘ ਮੰਡ ਇਸ ਇਕੱਠ ਦੇ ਰੂਹੇ ਰਵਾਂ ਹਨ। ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੀਐਚ.ਡੀ ਕਰ ਰਹੇ ਇੱਕ ਵਿਦਿਆਰਥੀ ਸਿਮਰਜੀਤ ਸਿੰਘ ਨੇ ਇਹ ਦੱਸ ਕੇ ਹੈਰਾਨ ਕਰ ਦਿੱਤਾ ਕਿ ਇਹ ਇਕੱਠ 'ਸ਼ਬਦ ਦੀ ਚੇਤਨਾ' ਦਾ ਅਸਲ ਪ੍ਰਕਾਸ਼ ਹੈ । ਵਿਸਮਾਦ ਦੇ ਵਿਸ਼ੇ ਉੱਤੇ ਪੀਐਚ.ਡੀ. ਕਰ ਰਹੇ ਇਸ ਵਿਦਿਆਰਥੀ ਦਾ ਕਹਿਣਾ ਸੀ ਕਿ ਪੜ੍ਹੇ ਲਿਖੇ ਲੋਕਾਂ ਅੰਦਰ ਇੱਕ ਤਰਕ ਪ੍ਰਧਾਨ ਹੁੰਦਾ ਹੈ। ਉਹ ਘਟਨਾਵਾਂ ਨੂੰ ਤਰਕ ਦੇ ਨਜ਼ਰੀਏ ਤੋਂ ਹੀ ਵੇਖਦੇ ਹਨ ਜਦਕਿ ਅਨਪੜ੍ਹ ਲੋਕ ਵਿਸ਼ਵਾਸ ਵਿਚੋਂ ਹੀ ਜ਼ਿੰਦਗੀ ਦੀ ਅਸਲੀਅਤ ਨੂੰ ਲੱਭ ਲੈਂਦੇ ਹਨ। ਸਿਮਰਜੀਤ ਨੇ ਇਹ ਭਵਿਖਬਾਣੀ ਵੀ ਕੀਤੀ ਆਉਣ ਵਾਲੀਆਂ 2019 ਵਾਲੀਆਂ ਪਾਰਲੀਮਾਨੀ ਚੋਣਾਂ ਵਿਚ ਬੇਅਦਬੀ ਹੀ ਮੁੱਖ ਮੁੱਦਾ ਬਣੇਗੀ। ਪੰਜਾਬ ਪੁਲਿਸ ਦੇ ਇੱਕ ਡੀ.ਐਸ.ਪੀ. ਯਾਦਵਿੰਦਰ ਸਿੰਘ ਨੇ ਇੱਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਇਕੱਠ ਵਿਚ ਆਏ ਸਾਰੇ ਵਿਅਕਤੀ ਇੱਕ ਤਰ੍ਹਾਂ ਨਾਲ ਅਨੁਸ਼ਾਸਨ ਵਿਚ ਬਝੇ ਵਲੰਟੀਅਰ ਹੀ ਸਨ। ਜਦੋਂ ਮੈਂ ਇੱਕ ਹੋਰ ਪੁਲਿਸ ਅਫਸਰ ਨੂੰ ਪੁੱਛਿਆ ਕਿ 7 ਅਕਤੂਬਰ ਦੀ ਰੈਲੀ ਅਤੇ ਅੱਜ ਦੀ ਰੈਲੀ ਵਿੱਚ ਗਿਣਤੀ ਪਖੋਂ ਕੀ ਫ਼ਰਕ ਹੈ ਤਾਂ ਉਸਦਾ ਜਵਾਬ ਸੀ ਕਿ ਕੇਵਲ 19-21 ਦਾ ਫ਼ਰਕ ਹੈ। ਜਦੋਂ ਮੈਂ ਹਾਸੇ ਵਿਚ ਪੁੱਛਿਆ ਕਿ 7 ਅਕਤੂਬਰ ਵਾਲੀ ਰੈਲੀ 19 ਹੈ ਤੇ ਇਹ ਰੈਲੀ 21 ਹੈ ਤਾਂ ਉਸਨੇ ਹੱਸਦਿਆਂ ਹੋਇਆਂ ਜਵਾਬ ਦਿੱਤਾ ਕਿ ਇਹ ਫੈਸਲਾ ਤੁਸੀਂ ਖੁਦ ਕਰੋ। ਇਸ ਇਕੱਠ ਦੀ ਇੱਕ ਖੂਬਸੂਰਤ ਅਤੇ ਅਚੰਬੇ ਵਾਲੀ ਗੱਲ ਇਹ ਸੀ ਕਿ ਪੰਡਾਲ ਦਾ ਇੱਕ ਪਾਸਾ ਬੀਬੀਆਂ ਨਾਲ ਭਰਿਆ ਹੋਇਆ ਸੀ। ਮੈਂ ਆਪਣੇ 40 ਸਾਲਾਂ ਦੇ ਪੱਤਰਕਾਰੀ ਅਨੁਭਵ ਵਿੱਚ ਸਿੱਖਾਂ ਦੇ ਕਿਸੇ ਇਕੱਠ ਵਿਚ ਬੀਬੀਆਂ ਦੀ ਏਨੀ ਭਾਰੀ ਗਿਣਤੀ ਹੋਰ ਕਿਸੇ ਇਕੱਠ ਵਿਚ ਨਹੀਂ ਦੇਖੀ ਸੀ। ਇਕੱਠ ਦਾ ਇੱਕ ਦਿਲਚਸਪ ਪਹਿਲੂ ਇਹ ਵੀ ਸੀ ਕਿ ਸਟੇਜ ਸਕੱਤਰ ਦੀ ਡਿਊਟੀ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਨੇ ਸੰਭਾਲੀ ਹੋਈ ਸੀ ਅਤੇ ਆਪਣੇ ਸ਼ਬਦਾਂ ਰਾਹੀਂ ਇੰਨੇ ਨਿਰਪੱਖ,ਭਾਵਪੂਰਤ ਅਤੇ ਸੰਜਮ ਵਿਚ ਸੰਭਾਲੀ ਹੋਈ ਸੀ ਕਿ ਪੰਡਾਲ ਵਿੱਚ ਇੱਕ ਪਲ ਲਈ ਵੀ ਅਨੁਸ਼ਾਸਨ ਵਿੱਚ ਵਿਘਨ ਨਹੀਂ ਪਿਆ। ਪੱਤਰਕਾਰਾਂ ਅਤੇ ਸੰਤ ਮਹਾਤਮਾ ਲਈ ਬਕਾਇਦਾ ਵੱਖਰੀ ਥਾਂ ਨਿਸ਼ਚਿਤ ਕੀਤੀ ਗਈ ਸੀ। ਇਕੱਠ ਏਨਾ ਵੱਡਾ ਸੀ ਕਿ ਪ੍ਰਬੰਧਕਾਂ ਲਈ ਸੰਭਾਲਣਾ ਵੀ ਮੁਸ਼ਕਲ ਹੋ ਗਿਆ। ਮੈਂ ਦੇਖਿਆ ਕਿ ਆਮ ਆਦਮੀ ਪਾਰਟੀ ਦੀ ਉੱਘੀ ਨੇਤਾ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂਕੇ ਆਮ ਸੰਗਤਾਂ ਵਿੱਚ ਹੀ ਬੈਠੇ ਹੋਏ ਸਨ। ਇਸ ਇਕੱਠ ਦੇ ਵੱਖ-ਵੱਖ ਪੱਖਾਂ ਬਾਰੇ ਮੈਂ ਅਗਲੇ ਲੇਖਾਂ ਵਿਚ ਵਿਸ਼ੇਸ਼ ਜ਼ਿਕਰ ਕਰਾਂਗਾ।

When you are attempting to concentrate on your other

Urgent essay isn't always affordable-papers.net simple but it can be made easier.

work, they'll also be focusing on their urgent documents and won't own a great deal of time to answer their emails or phone calls.

Or